ਧੋਗੜੀ ਰੋਡ ’ਤੇ ਇੰਨੀ ਵੱਡੀ ਪਾਈਪ ਪਾਈ ਜਾਵੇਗੀ ਕਿ ਇਕ ਆਦਮੀ ਉਸ ’ਚ ਆਰਾਮ ਨਾਲ ਚੱਲ ਸਕਦੈ

04/15/2021 2:32:31 PM

ਜਲੰਧਰ (ਖੁਰਾਣਾ)– ਸਤਲੁਜ ਦਰਿਆ ਦੇ ਪਾਣੀ ਨੂੰ ਆਦਮਪੁਰ ਨਹਿਰ ਤੱਕ ਲਿਆ ਕੇ ਉਸ ਨੂੰ ਪੀਣਯੋਗ ਬਣਾਉਣ ਤੋਂ ਬਾਅਦ ਜਲੰਧਰ ਦੇ ਘਰਾਂ ਵਿਚ ਸਪਲਾਈ ਕਰਨ ਵਾਲੇ ਸਰਫੇਸ ਵਾਟਰ ਪ੍ਰਾਜੈਕਟ ’ਤੇ ਐੱਲ. ਐਂਡ. ਟੀ. ਕੰਪਨੀ ਵੱਲੋਂ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸਥਾਨਕ ਧੋਗੜੀ ਰੋਡ ’ਤੇ ਇੰਨੀ ਵੱਡੀ ਪਾਈਪਲਾਈਨ ਅੰਡਰਗਰਾਊਂਡ ਤਰੀਕੇ ਨਾਲ ਪਾਈ ਜਾਵੇਗੀ ਕਿ ਇਕ ਆਦਮੀ ਉਸ ਵਿਚ ਆਰਾਮ ਨਾਲ ਚੱਲ-ਫਿਰ ਸਕਦਾ ਹੈ।

ਇਹ ਪਾਈਪ ਮਾਈਲਡ ਸਟੀਲ ਭਾਵ ਐੱਮ. ਐੱਸ. ਤੋਂ ਬਣੀ ਹੈ ਅਤੇ ਇਸ ਦੀ ਲੰਬਾਈ ਅਤੇ ਚੌੜਾਈ ਭਾਵ ਡਾਇਆ ਲਗਭਗ 7 ਫੁੱਟ ਹੈ। 2000 ਐੱਮ. ਐੱਮ. ਦੀ ਇਹ ਪਾਈਪ ਪੰਜਾਬ ਵਿਚ ਪਹਿਲੀ ਵਾਰ ਵਰਤੀ ਜਾ ਰਹੀ ਹੈ ਅਤੇ ਇਸ ਨੂੰ ਜਗਰਾਵਾਂ ਪਿੰਡ ਤੋਂ ਵਾਇਆ ਧੋਗੜੀ, ਰੇਰੂ ਚੌਕ ਤੱਕ ਲਿਆਂਦਾ ਜਾਵੇਗਾ, ਜਿੱਥੇ ਹਾਈਵੇਅ ਕੋਲ ਆ ਕੇ ਇਸ ਪਾਈਪ ਨੂੰ ਬ੍ਰਾਂਚ ਲਾਈਨਾਂ ਨਾਲ ਜੋੜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ, ਫਿਲੌਰ ’ਚ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ

14 ਕਿਲੋਮੀਟਰ ਇਲਾਕੇ ਵਿਚ ਹੋਵੇਗੀ ਜ਼ਬਰਦਸਤ ਖੋਦਾਈ
ਆਦਮਪੁਰ ਦੇ ਨੇੜਲੇ ਪਿੰਡ ਜਗਰਾਵਾਂ ਤੋਂ ਜਲੰਧਰ ਤੱਕ ਪਾਈਪ ਲਿਆਉਣ ਲਈ ਕੁਝ ਸਮਾਂ ਪਹਿਲਾਂ ਧੋਗੜੀ ਰੋਡ ਦੀ ਚੋਣ ਕੀਤੀ ਗਈ ਸੀ, ਜਿਸ ਤਹਿਤ ਹੁਣ ਉਥੇ ਕੁਝ ਹੀ ਦਿਨਾਂ ਬਾਅਦ ਖੋਦਾਈ ਸ਼ੁਰੂ ਹੋ ਜਾਵੇਗੀ। 2000 ਐੱਮ. ਐੱਮ. ਭਾਵ ਲਗਭਗ 80 ਇੰਚ ਚੌੜੀ ਪਾਈਪ ਪਾਉਣ ਲਈ ਜ਼ਬਰਦਸਤ ਖੋਦਾਈ ਕੀਤੀ ਜਾਣ ਦੀ ਤਿਆਰੀ ਹੈ, ਜਿਸ ਲਈ ਐੱਲ. ਐਂਡ ਟੀ. ਦੀ ਵਿਸ਼ੇਸ਼ ਮਸ਼ੀਨਰੀ ਵੀ ਸਾਈਟ ’ਤੇ ਪਹੁੰਚ ਚੁੱਕੀ ਹੈ। ਇਹ ਕੰਮ ਇੰਨਾ ਵੱਡਾ ਹੈ ਕਿ ਇਸ ਵਿਚ ਮਹੀਨੇ ਲੱਗ ਜਾਣਗੇ ਕਿਉਂਕਿ ਪੂਰੇ ਦਿਨ ਵਿਚ ਜੇਕਰ ਕੰਪਨੀ ਸਾਰਾ ਜ਼ੋਰ ਵੀ ਲਗਾ ਲਵੇ ਤਾਂ ਵੀ 2-4 ਪਾਈਪਾਂ ਹੀ ਪਾਈਆਂ ਜਾ ਸਕਣਗੀਆਂ।

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼

ਧੋਗੜੀ ਇੰਡਸਟਰੀਅਲ ਜ਼ੋਨ ਹੋਵੇਗਾ ਪ੍ਰਭਾਵਿਤ
ਸਰਫੇਸ ਵਾਟਰ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋਣ ਨਾਲ ਸ਼ਹਿਰ ਦੇ ਕਈ ਹਿੱਸੇ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਹਨ। ਇਸ ਪ੍ਰਾਜੈਕਟ ਦੀ ਸ਼ੁਰੂਆਤ ਨਾਰਥ ਵਿਧਾਨ ਸਭਾ ਖੇਤਰ ਵਿਚ ਆਉਂਦੇ ਅੱਡਾ ਹੁਸ਼ਿਆਰਪੁਰ ਤੋਂ ਸ਼ੁਰੂ ਕੀਤੀ ਗਈ ਸੀ, ਜਿਥੇ ਹੁਣ ਵੀ ਹੌਲੀ ਗਤੀ ਨਾਲ ਕੰਮ ਚੱਲ ਰਿਹਾ ਹੈ ਅਤੇ ਪੂਰਾ ਖੇਤਰ ਕਈ ਦਿਨਾਂ ਤੋਂ ਬੰਦ ਹੈ। ਪ੍ਰਾਜੈਕਟ ਦਾ ਦੂਸਰਾ ਪੜਾਅ ਬਰਲਟਨ ਪਾਰਕ ਦੇ ਨੇੜੇ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ, ਜੋ ਹੁਣ ਹੌਲੀ-ਹੌਲੀ ਅਪਾਹਜ ਆਸ਼ਰਮ ਅਤੇ ਐੱਚ. ਐੱਮ. ਵੀ. ਵੱਲ ਵਧ ਰਿਹਾ ਹੈ। ਤੀਸਰਾ ਪੜਾਅ ਵੀ ਨਾਰਥ ਵਿਧਾਨ ਸਭਾ ਖੇਤਰ ਦੇ ਨੇੜਿਓਂ ਹੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨਾਲ ਧੋਗੜੀ ਇੰਡਸਟਰੀਅਲ ਖੇਤਰ ਕਈ ਮਹੀਨਿਆਂ ਤੱਕ ਪ੍ਰਭਾਵਿਤ ਰਹੇਗਾ। ਜ਼ਿਕਰਯੋਗ ਹੈ ਕਿ ਇਸ ਖੇਤਰ ਵਿਚ ਨੂਰਪੁਰ ਅਤੇ ਨਾਲ ਲੱਗਦੀਆਂ ਦਰਜਨਾਂ ਰਿਹਾਇਸ਼ੀ ਆਬਾਦੀਆਂ ਹਨ, ਜਿਥੋਂ ਦੇ ਲੋਕ ਇਸ ਖੋਦਾਈ ਦੇ ਪ੍ਰਾਜੈਕਟ ਕਾਰਨ ਕਾਫੀ ਚਿੰਤਤ ਦਿਖਾਈ ਦੇ ਰਹੇ ਹਨ। ਫਿਲਹਾਲ ਧੋਗੜੀ ਰੋਡ ਦੇ ਨਿਰਮਾਣ ਦਾ ਕੰਮ ਇਸੇ ਖੋਦਾਈ ਕਾਰਨ ਰੋਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਰੁੜਕਾ ਕਲਾਂ ਪਿੰਡ ਦੀ ਪਹਿਲ, ਬਰਸਾਤੀ ਪਾਣੀ ਨੂੰ ਬਚਾਉਣ ਲਈ ਛੱਤ ’ਤੇ ਲਾਇਆ ‘ਵਾਟਰ ਰਿਚਾਰਜ ਪਲਾਂਟ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News