ਗੈਸ ਚੋਰੀ ਕਰਕੇ ਘੱਟ ਭਾਰ ਵਾਲੇ ਸਿਲੰਡਰ ਦੇਣ ਦੀ ਠੱਗੀ ਦੀ ਵੀਡੀਓ ਵਾਇਰਲ, ਮਚਿਆ ਹੜਕੰਪ
Monday, Jan 12, 2026 - 12:54 PM (IST)
ਸੁਲਤਾਨਪੁਰ ਲੋਧੀ (ਧੀਰ)-ਰਸੋਈ ਘਰ ਤੋਂ ਲੈ ਕੇ ਵਿਆਹ, ਸ਼ਾਦੀਆਂ, ਹਲਵਾਈਆਂ ਦੇ ਰੋਜ਼ਾਨਾ ਖਾਣਾ ਬਣਾਉਣ ਲਈ ਸਭ ਤੋਂ ਮਹੱਤਵਪੂਰਨ ਪ੍ਰਯੋਗ ’ਚ ਆਉਣ ਵਾਲੇ ਗੈਸ ਸਿਲੰਡਰ ਦੇ ਘੱਟ ਭਾਰ ਵਾਲੇ ਦਿੱਤੇ ਜਾ ਰਹੇ ਸਿਲੰਡਰਾਂ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਵੀਡਿਓ ਨੇ ਪੂਰਾ ਹੜਕੰਪ ਮਚਾ ਦਿੱਤਾ ਹੈ।
ਜੀ ਹਾਂ ਇਹ ਘਟਨਾ ਹਲਕਾ ਸੁਲਤਾਨਪੁਰ ਲੋਧੀ ਨਾਲ ਸਬੰਧਤ ਹੈ, ਜਿੱਥੇ ਇਕ ਪਿੰਡ ਭੈਣੀ ਹੁਸੇ ਖਾਂ ਥਾਣਾ ਤਲਵੰਡੀ ਚੌਧਰੀਆਂ ’ਚ ਹੋਮ ਗੈਸ ਡਿਲਿਵਰੀ ਕਰਨ ਵਾਲੇ ਗੈਸ ਸਿਲੰਡਰ ਵਾਹਨ ਨੂੰ ਲੋਕਾਂ ਨੇ ਘੇਰ ਕੇ ਜਦੋਂ ਇਲੈਕਟ੍ਰੋਨਿਕ ਕੰਡੇ ’ਤੇ 1 ਨਹੀਂ 8 ਸਿਲੰਡਰਾਂ ਦੇ ਭਾਰ ਦੀ ਜਾਂਚ ਕੀਤੀ ਤਾਂ ਸਾਰੇ ਸਿਲੰਡਰਾਂ ’ਚ 2 ਤੋਂ 2.400 ਕਿਲੋਗ੍ਰਾਮ ਤੱਕ ਗੈਸ ਘੱਟ ਨਿਕਲਣ ’ਤੇ ਹੰਗਾਮਾ ਹੋ ਗਿਆ।
ਘਟਨਾ ਦੀ ਮੌਕੇ ’ਤੇ ਵੀਡਿਓ ਬਣਾ ਰਹੀ ਟੀਮ ਨੇ ਜਦੋਂ ਵੇਖਿਆ ਕਿ ਪਿੰਡ ’ਚ ਇਕ ਗੈਸ ਸਿਲੰਡਰ ਦੀ ਡਿਲਿਵਰੀ ਦੇਣ ਆਏ ਵਾਹਨ ਦੀ ਪਹਿਲਾਂ ਮੈਨੂਅਲ ਅਤੇ ਫਿਰ ਇਲੈਕਟ੍ਰੋਨਿਕ ਕੰਡੇ ’ਤੇ ਭਾਰ ਦੀ ਜਾਂਚ ਕੀਤੀ ਤਾਂ ਸਾਰੇ ਸਿਲੰਡਰਾਂ ’ਚ ਗੈਸ ਘੱਟ ਹੋਣ ’ਤੇ ਸਭ ਦੇ ਹੋਸ਼ ਉਡ ਗਏ ਕਿ ਕਿਵੇਂ ਗੈਸ ਏਜੰਸੀ ਮਾਲਕ ਦੀ ਕਥਿਤ ਸ਼ਹਿ ’ਤੇ ਗੈਸ ਸਿਲੰਡਰਾਂ ’ਚੋਂ ਗੈਸ ਚੋਰੀ ਕੀਤੀ ਜਾ ਰਹੀ ਹੈ ਅਤੇ ਗੈਸ ਉਪਭੋਗਤਾ ਨੂੰ ਸਿੱਧਾ ਠੱਗਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ DIR ਦੀ ਵੱਡੀ ਸਫ਼ਲਤਾ! 25 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਸਰਦੀਆਂ ਦੇ ਮੌਸਮ ’ਚ ਗੈਸ ਦੀ ਖ਼ਪਤ ਵੱਧਣ ਕਾਰਨ ਤੇ ਪਿਛਲੇ ਦਿਨੀਂ ਗੈਸ ਸ਼ਾਰਟਜ਼ ਕਾਰਨ ਕਈ ਲੋਕਾਂ ਨੇ ਇਸ ਨੂੰ ਗੋਰਖ ਧੰਦਾ ਬਣਾ ਲਿਆ ਹੈ। ਜਿਹੜੀ ਗੈਸ ਘਰਾਂ ਤੱਕ ਪੂਰੇ ਭਾਰ ਨਾਲ ਪਹੁੰਚਣੀ ਚਾਹੀਦੀ ਸੀ, ਉਹ ਘੱਟ ਭਾਰ ਨਾਲ ਲੋਕਾਂ ਦੀ ਜੇਬ ’ਤੇ ਸਿੱਧਾ ਡਾਕਾ ਬਣ ਰਹੀ ਸੀ। ਇਹ ਸਿਰਫ ਇੱਕ ਗੱਡੀ ’ਚ ਗੜਬੜ ਨਹੀਂ, ਸਗੋਂ ਇੱਕ ਐਸਾ ਵਿਉਤਬੰਦੀ ਨਾਲ ਬਣਾਇਆ ਧੋਖਾ ਹੈ, ਜੋ ਰੋਜ਼ਾਨਾ ਸੈਂਕੜੇ ਸਿਲੰਡਰਾਂ ’ਚ ਗੈਸ ਗੋਦਾਮ ’ਚ ਚੱਲ ਰਿਹਾ ਹੈ, ਜਿਸਦੀ ਵੀਡਿਓ ਵੀ ਪੂਰੇ ਚਰਚਾ ’ਚ ਹੈ। ਜਦੋਂ ਗੈਸ ਏਜੰਸੀ ਦੇ ਇਕ ਮੁਲਜ਼ਮ ਵੱਲੋਂ ਗੈਸ ਗੁਦਾਮ ’ਚ ਜਾ ਕੇ ਕਿਵੇਂ ਗੈਸ ਚੋਰੀ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।
ਕੀ ਹੈ ਪੂਰਾ ਮਾਮਲਾ
ਗੈਸ ਸਿਲੰਡਰ ’ਚ ਘੱਟ ਭਾਰ ਹੋਣ ਸਬੰਧੀ ਸ਼ਿਕਾਇਤਕਰਤਾ ਅਜੈਪਾਲ ਸਿੰਘ ਵਾਸੀ ਸਰਾਂ ਜੱਟਾਂ ਨੇ ਦੱਸਿਆ ਕਿ ਉਸ ਨੇ ਇਸ ਗੈਸ ਵਾਹਨ ਤੋਂ ਪਿੰਡ ਅੱਡੇ ’ਤੇ ਸਿਲੰਡਰ ਲਿਆ ਸੀ, ਜਿਸ ਨੂੰ ਬਾਅਦ ’ਚ ਤੋਲਿਆ ਗਿਆ ਤਾਂ ਉਸ ’ਚੋਂ 2 ਕਿਲੋ 100 ਗ੍ਰਾਮ ਗੈਸ ਘੱਟ ਸੀ। ਜਦੋਂ ਮੇਰੇ ਵੱਲੋਂ ਉਕਤ ਗੱਡੀ ਡਰਾਈਵਰ ਨੂੰ ਫੋਨ ਕਰਕੇ ਇਕ ਹੋਰ ਸਿਲੰਡਰ ਦੇਣ ਦੀ ਮੰਗ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਪਿੰਡ ਭੈਣੀ ਹੁਸੇ ਖਾਂ ਹੈ, ਇਥੇ ਆ ਕੇ ਲੈ ਜਾਓ। ਅਜੈਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਪਿੰਡ ਭੈਣੀ ਹੁਸੇ ਖਾਂ ਜਾ ਕੇ 1 ਹੋਰ ਸਿਲੰਡਰ ਲਿਆ ਤਾਂ ਉਸ ’ਚੋਂ ਵੀ 2.400 ਕਿਲੋਗ੍ਰਾਮ ਗੈਸ ਘੱਟ ਸੀ। ਉਨ੍ਹਾਂ ਦੱਸਿਆ ਕਿ ਉਹ ਮੈਨੂਅਲ ਅਤੇ ਇਲੈਕਟ੍ਰੋਨਿਕ ਕੰਡਾਂ ਨਾਲ ਹੀ ਲੈ ਕੇ ਗਏ ਸਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸ਼ੱਕ ਦੀ ਗੁੰਜਾਇਸ਼ ਬਾਕੀ ਨਾ ਰਹੇ। ਉਸਨੇ ਦੱਸਿਆ ਕਿ ਪਿੰਡ ’ਚ ਜਦੋਂ ਹੋਰ ਗੈਸ ਸਿਲੰਡਰ ਲੈਣ ਵਾਲੇ ਵਿਅਕਤੀਆਂ ਨੇ ਵੀ ਸਿਲੰਡਰ ਨੂੰ ਤੋਲ ਕੇ ਵੇਖਿਆ ਤਾਂ ਸਾਰੇ ਹੀ ਸਿਲੰਡਰਾਂ ’ਚ ਗੈਸ ਘੱਟ ਸੀ।
ਇਸ ਸਬੰਧੀ ਜਦੋਂ ਗੱਡੀ ਦੇ ਡਰਾਈਵਰ ਕੋਲੋਂ ਪੁੱਛਿਆ ਗਿਆ ਤਾਂ ਉਹ ਕੋਈ ਸਿੱਧਾ ਜਵਾਬ ਨਹੀਂ ਦੇ ਸਕਿਆ ਤੇ ਕਹਿਣ ਲੱਗਾ ਕਿ ਪਿੱਛੋਂ ਵੀ ਸਿਲੰਡਰ ਘੱਟ ਆ ਸਕਦੇ ਹਨ। ਇਹ ਸਾਰਾ ਕਸੂਰ ਉਸਦਾ ਥੋੜ੍ਹੇ ਹੈ। ਖਬਰ ਸੁਣਦਿਆਂ ਹੀ ਪੁਲਸ ਮੌਕੇ ’ਤੇ ਪੁੱਜ ਗਈ ਤੇ ਉਸਦੇ ਸਾਹਮਣੇ ਗੱਡੀ ਡਰਾਈਵਰ ਨੇ ਮੰਨਿਆ ਕਿ ਗੈਸ ਸਿਲੰਡਰਾਂ ’ਚ ਗੈਸ ਘੱਟ ਨਿਕਲੀ ਹੈ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਭਿਆਨਕ ਹਾਦਸੇ ਨੇ ਵਿਛਾਏ ਸੱਥਰ, ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਕੀ ਕਹਿਣੈ ਗੈਸ ਏਜੰਸੀ ਪ੍ਰਬੰਧਕ ਦਾ
ਇਸ ਸਬੰਧੀ ਜਦੋਂ ਮੌਕੇ ‘ਤੇ ਮੋਬਾਇਲ ਰਾਹੀਂ ਗੈਸ ਏਜੰਸੀ ਮਾਲਕ ਨਾਲ ਉਕਤ ਡਰਾਈਵਰ ਨੇ ਗੱਲਬਾਤ ਕੀਤੀ ਤਾਂ ਦੱਸਿਆ ਕਿ ਸਾਰੇ ਹੀ ਗੈਸ ਸਿਲੰਡਰਾਂ ’ਚੋਂ ਗੈਸ ਘੱਟ ਨਿਕਲ ਰਹੀ ਹੈ ਤਾਂ ਗੈਸ ਏਜੰਸੀ ਮਾਲਕ ਨੇ ਪਹਿਲਾਂ ਕਿਹਾ ਕਿ ਪਿੱਛੋਂ ਤਾਂ ਸਾਰਾ ਕੁਝ ਪੂਰੀ ਤਰ੍ਹਾਂ ਚੈੱਕ ਕਰਕੇ ਆਉਂਦਾ ਹੈ ਅਤੇ ਜੇ ਇਹ ਗਲਤੀ ਹੋਈ ਹੈ ਤਾਂ ਤੁਸੀ ਸਿਲੰਡਰ ਵਾਪਸ ਭੇਜ ਦਿਓ ਉਹ ਦੋਬਾਰਾ ਕੰਪਨੀ ਨੂੰ ਭੇਜ ਦੇਣਗੇ।
ਇਹ ਵੀ ਪੜ੍ਹੋ: ਪੰਜਾਬ: ਕੁੜੀ ਦਾ ਸ਼ਰਮਨਾਕ ਕਾਰਾ! ਬਜ਼ੁਰਗ ਦੀ ਬਣਾਈ ਅਸ਼ਲੀਲ ਵੀਡੀਓ ਤੇ ਫ਼ਿਰ...
ਜਾਂਚ ਕਰਨ ਉਪਰੰਤ ਕੀਤੀ ਜਾਵੇਗੀ ਅਗਲੀ ਕਾਰਵਾਈ : ਐੱਸ. ਐੱਚ. ਓ.
ਇਸ ਮਾਮਲੇ ਸਬੰਧੀ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸ਼ਿਕਾਇਤ ਸਾਡੇ ਕੋਲ ਆਈ ਸੀ ਤੇ ਮੌਕੇ ’ਤੇ ਪੁਲਸ ਪਾਰਟੀ ਨੂੰ ਭੇਜਿਆ ਗਿਆ ਸੀ, ਜਿਨ੍ਹਾਂ ਦੇ ਸਾਹਮਣੇ ਉਕਤ ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ ਹੈ ਪ੍ਰੰਤੂ ਉਹ ਅੱਜ ਮੁੱਖ ਮੰਤਰੀ ਸਾਹਿਬ ਦੇ ਜਲੰਧਰ ਫੇਰੀ ਮੌਕੇ ਬਾਹਰ ਹਨ ਤੇ ਜਾਂਚ ਕਰ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹੁਣ ਇਹ ਦੇਖਣਾ ਬਾਕੀ ਹੈ ਕਿ ਪੁਲਸ ਆਪਣੇ ਪੱਧਰ ’ਤੇ ਇਸ ਮਾਮਲੇ ’ਚ ਕੋਈ ਠੋਸ ਤੇ ਸਖਤ ਕਾਰਵਾਈ ਕਰਦੀ ਹੈ ਜਾਂ ਨਹੀਂ। ਇਹ ਆਉਣ ਵਾਲਾ ਸਮਾਂ ਹੀ ਸਪੱਸ਼ਟ ਕਰੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ 'ਚ Alert, ਮੀਂਹ ਸਬੰਧੀ ਦਿੱਤੇ ਇਹ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
