ਗੁਰੂ ਗਿਆਨ ਨਾਥ ਆਸ਼ਰਮ ਅੰਮ੍ਰਿਤਸਰ ਖਿਲਾਫ ਕੀਤੀ ਗਈ ਸਾਜਿਸ਼ ਦੀ ਨਿਖੇਧੀ

Saturday, May 30, 2020 - 02:20 PM (IST)

ਗੁਰੂ ਗਿਆਨ ਨਾਥ ਆਸ਼ਰਮ ਅੰਮ੍ਰਿਤਸਰ ਖਿਲਾਫ ਕੀਤੀ ਗਈ ਸਾਜਿਸ਼ ਦੀ ਨਿਖੇਧੀ

ਟਾਂਡਾ ਉੜਮੁੜ (ਮੋਮੀ,ਪੰਡਿਤ)— ਸ਼ਿਮਲਾ ਪਹਾੜੀ ਪਾਰਕ ਟਾਂਡਾ ਵਿਖੇ ਅੱਜ ਵੱਖ-ਵੱਖ ਵਾਲਮੀਕਿ ਜਥੇਬੰਦੀਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸਤਿਗੁਰੂ ਗਿਆਨ ਨਾਥ ਆਸ਼ਰਮ ਅੰਮ੍ਰਿਤਸਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਆਸ਼ਰਮ ਅਤੇ ਸੰਤ ਸਮਾਜ ਖਿਲਾਫ ਕੀਤੀ ਗਈ ਸਾਜਿਸ਼ ਦੀ ਨਿਖੇਧੀ ਕੀਤੀ ਗਈ। ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਗਿਆ।

ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸੇਠ ਰਾਮ ਸੇਠੀ ਰਾਸ਼ਟਰੀ ਕਾਰਜਕਾਰਨੀ ਮੈਂਬਰ ਭਾਵਾਦਸ, ਓਮ ਪ੍ਰਕਾਸ਼ ਭੱਟੀ ਜਨਰਲ ਸੈਕਟਰੀ ਧੂਣਾ ਸਾਹਿਬ ਅੰਮ੍ਰਿਤਸਰ, ਮਨੋਜ ਮਿਆਣੀ ਯੂਥ ਵਾਈਸ ਪ੍ਰਧਾਨ ਪੰਜਾਬ ਭਾਵਾਦਾਸ, ਸਰਪੰਚ ਹਰਦੀਪ ਸਾਬੀ ਅਤੇ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕਰਦੇ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਜੋ ਧਾਰਮਿਕ ਅਸਥਾਨ ਖਿਲਾਫ ਸਾਜ਼ਿਸ਼ ਕੀਤੇ ਗਏ, ਉਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ ਉਨ੍ਹਾਂ ਇਸ ਮਾਮਲੇ 'ਚ ਸ਼ਰਾਰਤੀ ਅਨਸਰਾਂ ਦਾ ਪਰਦਾਫਾਸ਼ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਡੀ. ਜੀ. ਪੀ ਪੰਜਾਬ ਅਤੇ ਐੱਸ. ਐੱਸ. ਪੀ. ਅੰਮ੍ਰਿਤਸਰ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਹੀ ਸ਼ਰਾਰਤੀ ਅਨਸਰਾਂ ਦਾ ਪਰਦਾਫਾਸ਼ ਕੀਤਾ ਅਤੇ ਤੀਰਥ ਅਸਥਾਨ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਿਆ।

ਇਸ ਮੀਟਿੰਗ ਦੌਰਾਨ ਕੈਪਟਨ ਸੂਰਜ ਸਰਪੰਚ ਸੁਰਜੀਤ ਸਿੰਘ ਡੱਡੀਆਂ, ਹੀਰਾ ਲਾਲ ਭੱਟੀ,ਚੰਦਰ ਮੋਹਨ ਲਾਡੀ, ਤਰਲੋਕ ਹਰਸੀ ਪਿੰਡ,ਰਾਜਨ ਮਲਹੋਤਰਾ,ਬਿੰਦੀ ਅਹੀਆਪੁਰ,ਰੱਜਤ ਘੋੜੇਵਾਹਾ,ਪ੍ਰਦੀਪ ਰਾਣਾ, ਰਾਜਿੰਦਰ ਕੁਮਾਰ,ਬਿਕਰਮਜੀਤ ਸਿਆਲ,ਦੀਪਕ ਚੰਦ ਮਿਆਣੀ, ਸੁੱਖਾ ਢਿੱਲੋਂ, ਸੁਰਜੀਤ ਸਿੰਘ ਹਰਸੀ ਪਿੰਡ ਆਦਿ ਵੀ ਹਾਜ਼ਰ ਸਨ।


author

shivani attri

Content Editor

Related News