ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦੇ ਲਾਭਪਾਤਰੀਆਂ ਨੂੰ ਮਿਲਣਗੇ ਮੁਫਤ 3 ਸਿਲੰਡਰ: ਸੈਣੀ

04/02/2020 12:07:56 PM

ਗੜ੍ਹਸ਼ੰਕਰ (ਸ਼ੋਰੀ)— ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਹੁਸ਼ਿਆਰਪੁਰ ਤੋਂ ਐਗਜ਼ੀਕਿਊਟਿਵ ਸੇਲਜ਼ ਮੈਨੇਜਰ ਜਸਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦੇ ਲਾਭਪਾਤਰੀਆਂ ਨੂੰ ਭਾਰਤ ਸਰਕਾਰ ਵੱਲੋਂ 1 ਅਪ੍ਰੈਲ ਤੋਂ 30 ਜੂਨ ਤੱਕ 3 ਮੁਫਤ ਰੀਫਿਲ ਸਿਲੰਡਰ ਮਿਲਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਉਪਭੋਗਤਾਵਾਂ ਦੇ ਜੋ ਬੈਂਕ ਅਕਾਊਂਟ ਗੈਸ ਕੁਨੈਕਸ਼ਨ ਨਾਲ ਜੁੜੇ ਹੋਏ ਹਨ ਉਨ੍ਹਾਂ 'ਚ ਅਪ੍ਰੈਲ ਮਹੀਨੇ ਦੀ ਰਾਸ਼ੀ ਅਡਵਾਂਸ 'ਚ ਜਮ੍ਹਾ ਕਰਵਾਈ ਜਾ ਰਹੀ ਹੈ। ਸਰਕਾਰ ਵੱਲੋਂ ਹਰੇਕ ਮਹੀਨੇ ਇਕ ਸਿਲੰਡਰ ਇਹ ਲੋਕ ਭਰਵਾ ਸਕਦੇ ਹਨ ਅਤੇ 15 ਦਿਨਾਂ ਦੇ ਅੰਤਰਾਲ 'ਚ ਦੂਜਾ ਸਿਲੰਡਰ ਲੈ ਸਕਦੇ ਹਨ। ਰੀਫਿਲ ਦੀ ਬੁਕਿੰਗ ਸਿਰਫ ਰਜਿਸਟਰ ਮੋਬਾਇਲ ਨੰਬਰ ਨਾਲ ਹੋਵੇਗੀ ।

ਐੱਚ. ਪੀ. ਸੀ. ਐੱਲ. ਦੇ ਅਧਿਕਾਰੀ ਜਸਵਿੰਦਰ ਸੈਣੀ ਅਨੁਸਾਰ 'ਲਾਕ ਡਾਊਨ' ਕਾਰਨ ਵੀ ਗੈਸ ਦੀ ਕੋਈ ਕਮੀ ਨਹੀਂ ਹੈ ਸਾਰੀਆਂ ਗੈਸ ਏਜੰਸੀਆਂ 'ਚ ਰੈਗੂਲਰ ਕੰਮ ਹੋ ਰਿਹਾ ਹੈ, ਉਨ੍ਹਾਂ ਦੱਸਿਆ ਕਿ ਲੋਕ ਬੇਵਜਾ ਆਪਣੇ ਕੋਲ ਗੈਸ ਸਟੋਰ ਨਾ ਕਰਨ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਆਨਲਾਈਨ ਬੁਕਿੰਗ ਕਰਵਾਉਂਦੇ ਹਨ ਉਨ੍ਹਾਂ ਨੂੰ ਆਸਾਨੀ ਨਾਲ ਸਿਲੰਡਰ ਦੀ ਡਿਲਿਵਰੀ ਪਹੁੰਚਾਈ ਜਾ ਰਹੀ ਹੈ ਉਨ•ਾਂ ਦੱਸਿਆ ਕਿ ਜੇਕਰ ਫਿਰ ਵੀ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੋਵੇ ਤਾਂ ਐਮਰਜੈਂਸੀ ਨੰਬਰ 1906 'ਤੇ ਕਾਲ ਕੀਤੀ ਜਾ ਸਕਦੀ ਹੈ 

ਖ਼ਪਤਕਾਰ ਨੂੰ ਆਨਲਾਈਨ ਪੇਮੈਂਟ ਕਰਨ ਪਵੇਗੀ
ਮਨਜੀਤ ਗੈਸ ਏਜੰਸੀ ਗੜ•ਸ਼ੰਕਰ ਤੋਂ ਮੈਨੇਜਿੰਗ ਡਾਇਰੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਅਨੁਸਾਰ 21 ਦਿਨਾਂ ਦੇ ਅੰਤਰਾਲ 'ਚ ਕੋਈ ਵੀ ਖਪਤਕਾਰ ਆਪਣੇ ਸਿਲੰਡਰ ਰੀਫਿਲ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗੈਸ ਦੀ ਕੋਈ ਕਮੀ ਨਹੀਂ ਹੈ ਬੱਸ ਖਪਤਕਾਰ ਨੂੰ ਰਜਿਸਟਰਡ ਨੰਬਰ ਤੋਂ ਗੈਸ ਬੁੱਕ ਕਰਵਾ ਕੇ ਪੇਮੈਂਟ ਆਨਲਾਈਨ ਕਰਨੀ ਪਵੇਗੀ ।


shivani attri

Content Editor

Related News