ਇਕ ਕਿਲੋ ਹੈਰੋਇਨ ਸਮੇਤ ਲੰਮਾ ਪਿੰਡ ਚੌਂਕ ਤੋਂ ਦੋ ਨੌਜਵਾਨ ਗ੍ਰਿਫ਼ਤਾਰ
Wednesday, Jun 07, 2023 - 05:23 PM (IST)
ਜਲੰਧਰ (ਵਰੁਣ)- ਸੀ. ਆਈ. ਏ. ਸਟਾਫ਼ ਨੇ ਦੋ ਨੌਜਵਾਨਾਂ ਨੂੰ ਲੰਮਾ ਪਿੰਡ ਚੌਕ ਨੇੜਿਓਂ ਪਰਮਿੰਦਰ ਹਸਪਤਾਲ ਦੇ ਬਾਹਰੋਂ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਇਕ ਕਿਲੋ ਹੈਰੋਇਨ ਅਤੇ ਦੇਸੀ ਪਿਸਤੌਲ ਬਰਾਮਦ ਹੋਇਆ ਹੈ। ਪੁਲਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਹੋਰ ਹੈਰੋਇਨ ਬਰਾਮਦ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਜਲਦ ਹੀ ਪੁਲਸ ਅਧਿਕਾਰੀ ਇਸ ਸਬੰਧੀ ਕੋਈ ਖੁਲਾਸਾ ਕਰ ਸਕਦੇ ਹਨ।