ਟਰੈਫਿਕ ਜਾਮ ਤੋਂ ਮਿਲੇਗੀ ਨਿਜਾਤ: ਡੇਰਾ ਸੱਚਖੰਡ ਬੱਲਾਂ ਨੇੜੇ ਬਣਨਗੇ ਜਲੰਧਰ ਰਿੰਗ ਰੋਡ ਦੇ ਦੋ ਅੰਡਰਪਾਸ ਤੇ 2 ਪੁਲ

Monday, Sep 04, 2023 - 04:14 PM (IST)

ਟਰੈਫਿਕ ਜਾਮ ਤੋਂ ਮਿਲੇਗੀ ਨਿਜਾਤ: ਡੇਰਾ ਸੱਚਖੰਡ ਬੱਲਾਂ ਨੇੜੇ ਬਣਨਗੇ ਜਲੰਧਰ ਰਿੰਗ ਰੋਡ ਦੇ ਦੋ ਅੰਡਰਪਾਸ ਤੇ 2 ਪੁਲ

ਜਲੰਧਰ- ਜਲੰਧਰ ਸ਼ਹਿਰ ਦੇ ਸਰਾਏਖਾਸ ਤੋਂ ਲੈ ਕੇ ਪਰਾਗਪੁਰ ਹੁੰਦੇ ਹੋਏ ਨਕੋਦਰ ਤੱਕ ਬਣਨ ਜਾ ਰਹੇ ਨਵੇਂ ਰਿੰਗ ਰੋਡ ਪ੍ਰਾਜੈਕਟ ਵਿੱਚ ਆਵਾਜਾਈ ਲਈ ਨਵੇਂ ਪ੍ਰਬੰਧ ਕੀਤੇ ਗਏ ਹਨ। ਪੰਜਾਬ ਭਰ ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਨਾਮਲੇਵਾ ਸੰਗਤ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਣ ਲਈ ਆਉਂਦੀ ਹੈ। ਰਿੰਗ ਰੋਡ ਪਿੰਡ ਬੱਲਾਂ ਨਾਲ ਲੱਗਦੀ ਹੈ। ਇਥੇ ਸਾਬਕਾ ਕਾਂਗਰਸ ਸਰਕਾਰ ਸਮੇਂ ਬਣੇ ਬੱਸ ਸਟੈਂਡ ਤੱਕ ਕਾਫ਼ੀ ਸਫ਼ਰ ਕਰਨਾ ਪੈਂਦਾ ਹੈ, ਇਸ ਸੜਕ ਅਤੇ ਇਲਾਕੇ ਦੀ ਲਿੰਕ ਰੋਡ ਡੇਰਾ ਸੱਚਖੰਡ ਬੱਲਾਂ ਨਾਲ ਜੁੜੀ ਹੋਣ ਦੇ ਚਲਦਿਆਂ ਪੁੱਲ ਅਤੇ ਵ੍ਹੀਕਲ ਅੰਡਰਪਾਸ ਦੀ ਵਿਵਸਥਾ ਕੀਤੀ ਗਈ ਹੈ।

ਇਥੇ ਸੱਚਖੰਡ ਪੁਲਾਂ ਨੂੰ ਜੋੜਨ ਲਈ ਦੋ ਵਾਹਨ ਅੰਡਰਪਾਸ ਅਤੇ ਦੋ ਪੁਲ ਬਣਾਏ ਜਾਣਗੇ। ਇਸ ਕਾਰਨ ਪੁਲ ਅਤੇ ਵਾਹਨ ਅੰਡਰਪਾਸ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਰਿੰਗ ਰੋਡ ਅੰਮ੍ਰਿਤਸਰ ਵੱਲ ਆਉਣ ਵਾਲੀ ਸਾਰੀ ਸੰਗਤ ਨੂੰ ਸਰਾਏਖ਼ਾਸ ਜ਼ਰੀਏ ਸਿੱਧਾ ਬੱਲਾ ਪਿੰਡ ਲਿਆਏਗੀ। ਦੂਜੇ ਪਾਸੇ ਫਗਵਾੜਾ ਦੇ ਲੋਕਾਂ ਨੂੰ ਚਹੇੜੂ ਦੇ ਕੋਲੋਂ ਰਿੰਗ ਰੋਡ ਦਾ ਰਸਤਾ ਮਿਲੇਗਾ। ਹੁਸ਼ਿਆਰਪੁਰ ਰੋਡ ਵਾਲਿਆਂ ਨੂੰ ਵੀ ਕਨੈਕਟੀਵਿਟੀ ਮਿਲੇਗੀ।  ਇਸ ਤਰ੍ਹਾਂ ਲੋਕਲ ਹਾਈਵੇਅ ਵਿਚ ਟਰੈਫਿਕ ਲਾਈਟਾਂ 'ਤੇ ਰੁਕਣ ਤੋਂ ਲੈ ਕੇ ਟਰੈਫਿਕ ਜਾਮ ਵਿਚ ਫੱਸਣ ਨਾਲ ਜੋ ਇਕ ਘੰਟੇ ਤੱਕ ਜ਼ਿਆਦਾ ਸਫ਼ਰ ਕਰਨਾ ਪੈਂਦਾ ਹੈ, ਇਹ ਸਮਾਂ ਬਚੇਗਾ। ਇਥੇ 2 ਵ੍ਹੀਕਲ ਅੰਡਰਪਾਸ ਅਤੇ ਦੋ ਪੁਲ ਬਣਨਗੇ। ਇਨ੍ਹਾਂ ਦਾ ਕੰਮ ਚਾਲੂ ਹੋ ਚੁੱਕਾ ਹੈ। 

ਇਹ ਵੀ ਪੜ੍ਹੋ- ਘਰ 'ਚ ਦਾਖ਼ਲ ਹੋਏ ਮੁੰਡਾ-ਕੁੜੀ ਨੂੰ ਵੇਖ ਲੋਕਾਂ ਨੇ ਬੁਲਾਈ ਪੁਲਸ, ਬਾਅਦ 'ਚ ਹੈਰਾਨ ਕਰਦਾ ਨਿਕਲਿਆ ਪੂਰਾ ਮਾਮਲਾ

ਨੈਸ਼ਨਲ ਹਾਈਵੇਅ ਅਥਾਰਿਟੀ ਕਰੀਬ 1000 ਕਰੋੜ ਰੁਪਏ ਨਾਲ ਬਣਾ ਰਹੀ ਹੈ ਰਿੰਗ ਰੋਡ 
ਨੈਸ਼ਨਲ ਹਾਈਵੇਅ ਅਥਾਰਿਟੀ ਇਸ ਰਿੰਗ ਰੋਡ ਨੂੰ ਕਰੀਬ 1000 ਕਰੋੜ ਰੁਪਏ ਦੀ ਲਾਗਤ ਨਾਲ ਬਣਾ ਰਹੀ ਹੈ। ਡੇਰਾ ਸੱਚਖੰਡ ਬੱਲਾਂ ਤੱਕ ਪਹੁੰਚਣ ਲਈ ਹੁਣ ਤੱਕ ਜਲੰਧਰ ਦੀ ਸੰਗਤ ਪਠਾਨਕੋਟ ਬਾਈਪਾਸ ਚੌਂਕ ਜਾਂ ਫੋਕਲ ਪੁਆਇੰਟ ਤੋਂ ਹੋ ਕੇ ਰੰਧਾਵਾ ਮਸੰਦਾਂ ਰਾਹੀਂ ਡੇਰੇ ਪੁੱਜਦੀ ਹੈ। ਇਸ ਦੌਰਾਨ ਛੋਟਾ ਸਾਈਪੁਰ ਵਿੱਚ ਵਾਹਨਾਂ ਦੇ ਅੰਡਰਪਾਸ ’ਤੇ ਜਾਮ ਲੱਗ ਜਾਂਦਾ ਹੈ। ਇਸ ਤਰ੍ਹਾਂ ਗਦਈਪੁਰ ਮਾਰਕੀਟ ਅਤੇ ਪਠਾਨਕੋਟ ਬਾਈਪਾਸ ਚੌਂਕ ਵੱਲ ਟਰੈਫਿਕ ਜਾਮ ਮਿਲਦਾ ਹੈ। ਨਵੀਂ ਰਿੰਗ ਰੋਡ ਬਣਨ ਤੋਂ ਬਾਅਦ ਇਨ੍ਹਾਂ ਮੁਸ਼ਕਿਲਾਂ ਤੋਂ ਨਿਜਾਤ ਮਿਲੇਗੀ। ਐਤਵਾਰ ਨੂੰ ਮੌਕੇ ਉਤੇ ਪਾਇਆ ਗਿਆ ਹੈ ਕਿ ਰਿੰਗ ਰੋਡ ਦਾ ਕੰਮ ਸਰਾਏਖਾਸ, ਫਾਜ਼ਿਲਪੁਰ ਵਿਚ ਤੇਜੀ ਨਾਲ ਚੱਲ ਰਿਹਾ ਹੈ। ਇਸ ਤੋਂ ਅੱਗੇ ਬੱਲਾਂ ਪਿੰਡ ਏਰੀਆ ਵਿਚ ਰਿੰਗ ਰੋਡ ਦੇ ਪੂਰੇ ਰੂਟ 'ਤੇ ਮਿੱਟੀ ਪਾ ਦਿੱਤੀ ਗਈ ਹੈ। ਕੰਕਰੀਟ ਦੇ ਬਲਾਕ ਮੌਕੇ ਉਤੇ ਸਪਲਾਈ ਹੋ ਚੁੱਕੇ ਹਨ। ਡੇਰਾ ਸਚਖੰਡ

ਬੱਲਾਂ ਖੇਤਰ ਨੂੰ ਹਾਈਵੇਅ ਨਾਲ ਜੋੜਨ ਵਾਲੀ ਰਿੰਗ ਰੋਡ 'ਤੇ ਜੋ ਨਵਾਂ ਬੱਸ ਸਟੈਂਡ ਤਿਆਰ ਕੀਤਾ ਗਿਆ ਹੈ, ਉਸ ਦੇ ਕੋਲ ਬਰਿੱਜ ਦੇ ਇਕ ਸਾਈਡ ਦੇ ਪਿੱਲਰ ਬਣ ਗਏ ਹਨ। ਬੱਸਾਂ ਨੂੰ ਨਿਕਲਣ ਲਈ ਇਸ ਬਰਿੱਜ ਦੇ ਹੇਠਾਂ ਤੋਂ ਰਸਤਾ ਮਿਲੇਗਾ। 
ਇਸੇ ਤਰ੍ਹਾਂ ਬਿਸਤ ਦੁਆਬ ਨਹਿਰ ’ਤੇ ਵੀ ਪੁਲ ਬਣਾਇਆ ਜਾਵੇਗਾ। ਦੋ ਵਾਹਨ ਅੰਡਰਪਾਸ ਬਣਾਏ ਜਾਣਗੇ ਜੋ ਰੰਧਾਵਾ ਮਸੰਦਾਂ ਅਤੇ ਲੋਕਲ ਟਰੈਫਿਕ ਲਈ ਹੋਣਗੇ। ਰਿੰਗ ਰੋਡ ਕਰੀਬ 45 ਕਿਲੋਮੀਟਰ ਲੰਬੀ ਹੈ। ਇਸ ਦੇ ਪੂਰੇ ਰੂਟ 'ਤੇ ਸਥਾਨਕ ਲਿੰਕ ਰੋਡ 'ਤੇ ਅਜਿਹੇ ਢਾਂਚੇ ਬਣਾਏ ਜਾਣੇ ਹਨ ਪਰ ਸਰਾਏਖਾਸ ਤੋਂ ਲੈ ਕੇ ਚਹੇੜੂ ਤੱਕ ਜੋ ਨਵਾਂ ਸਿਸਟਮ ਬਣਾਇਆ ਜਾ ਰਿਹਾ ਹੈ, ਉਹ ਪਹਿਲੀ ਵਾਰ ਸ਼ਹਿਰ ਦੇ ਵੱਡੇ ਹਿੱਸੇ ਨੂੰ ਚੌੜੀ ਸਿੱਧੀ ਸੜਕ ਪ੍ਰਦਾਨ ਕਰਨ ਜਾ ਰਿਹਾ ਹੈ। ਪ੍ਰਾਜੈਕਟ ਨਾਲ ਜੁੜੇ ਇੰਜੀਨੀਅਰਾਂ ਮੁਤਾਬਕ ਰਿੰਗ ਰੋਡ 2025 ਤੱਕ ਬਣ ਕੇ ਤਿਆਰ ਹੋ ਜਾਵੇਗੀ।

ਇਹ ਵੀ ਪੜ੍ਹੋ- ਗੋਰਾਇਆ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਸਣੇ 3 ਵਾਹਨਾਂ ਨੂੰ ਲੱਗੀ ਭਿਆਨਕ ਅੱਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News