...ਜਦੋਂ ਅੱਧੀ ਰਾਤ ਨੂੰ ਫਗਵਾੜਾ ਦੀ ਪਾਸ਼ ਕਾਲੋਨੀ ’ਚ ਮਚੀ ਹਫ਼ੜਾ-ਦਫ਼ੜੀ, ਜਾਣੋ ਕੀ ਸੀ ਪੂਰਾ ਮਾਮਲਾ

Friday, Sep 08, 2023 - 03:30 PM (IST)

...ਜਦੋਂ ਅੱਧੀ ਰਾਤ ਨੂੰ ਫਗਵਾੜਾ ਦੀ ਪਾਸ਼ ਕਾਲੋਨੀ ’ਚ ਮਚੀ ਹਫ਼ੜਾ-ਦਫ਼ੜੀ, ਜਾਣੋ ਕੀ ਸੀ ਪੂਰਾ ਮਾਮਲਾ

ਫਗਵਾੜਾ (ਜਲੋਟਾ)– ਫਗਵਾੜਾ ਦੀ ਸਭ ਤੋਂ ਪਾਸ਼ ਕਾਲੋਨੀ ਗੁਰੂ ਹਰਗੋਬਿੰਦ ਨਗਰ ਦੇ ਇਕ ਘਰ ’ਚ ਬੀਤੀ ਅੱਧੀ ਰਾਤ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਦੋ ਸੱਪ ਘਰ ’ਚ ਵੇਖੇ ਗਏ। ਇਲਾਕੇ ਦੇ ਵਸਨੀਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਉਕਤ ਘਰ ’ਚ ਸੱਪ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਪੁਲਸ ਕੰਟਰੋਲ ਰੂਮ ਫਗਵਾੜਾ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਧੀ ਰਾਤ ਨੂੰ ਮੁਕੰਦਪੁਰ ਤੋਂ ਇਕ ਸੱਪ ਫੜਨ ਵਾਲਾ ਵਿਅਕਤੀ ਇਲਾਕੇ ’ਚ ਆਇਆ ਅਤੇ ਉਸ ਨੇ ਬਹਾਦਰੀ ਨਾਲ ਦੋਵਾਂ ਸੱਪਾਂ ਨੂੰ ਫੜ ਕੇ ਘਰੋਂ ਬਾਹਰ ਕੱਢਿਆ ਅਤੇ ਫਿਰ ਇਕ ਖਾਲੀ ਕੈਨ ’ਚ ਇਨ੍ਹਾਂ ਨੂੰ ਰੱਖਿਆ ਗਿਆ। ਇਹ ਮਾਮਲਾ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

PunjabKesari

ਇਹ ਵੀ ਪੜ੍ਹੋ- ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

 


author

shivani attri

Content Editor

Related News