ਗੱਡੀ ''ਚ ਸ਼ਰਾਬ ਦੀਆਂ ਪੇਟੀਆਂ ਲਿਜਾ ਰਹੇ DJ ਆਪਰੇਟਰ ਸਮੇਤ 2 ਵਿਅਕਤੀ ਗ੍ਰਿਫਤਾਰ

Thursday, Aug 13, 2020 - 05:22 PM (IST)

ਗੱਡੀ ''ਚ ਸ਼ਰਾਬ ਦੀਆਂ ਪੇਟੀਆਂ ਲਿਜਾ ਰਹੇ DJ ਆਪਰੇਟਰ ਸਮੇਤ 2 ਵਿਅਕਤੀ ਗ੍ਰਿਫਤਾਰ

ਜਲੰਧਰ – ਸੀ.ਆਈ. ਏ. ਸਟਾਫ 1 ਦੀ ਟੀਮ ਨੇ ਕਪੂਰਥਲਾ ਚੌਕ ’ਤੇ ਨਾਕਾਬੰਦੀ ਦੌਰਾਨ ਇਕ ਸੈਂਟਰੋ ਗੱਡੀ ਵਿਚੋਂ 15 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਗੱਡੀ ਚਲਾ ਰਹੇ ਡੀ. ਜੇ. ਆਪ੍ਰੇਟਰ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਿਜਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

ਸੀ.ਈ.ਓ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਦੀ ਟੀਮ ਨੇ ਕਪੂਰਥਲਾ ਚੌਕ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਸੈਂਟਰੋ ਗੱਡੀ ਨੂੰ ਰੋਕਿਆ ਗਿਆ। ਗੱਡੀ ਦੀ ਤਲਾਸ਼ੀ ਲੈਣ ’ਤੇ ਵੱਖ-ਵੱਖ ਬ੍ਰਾਂਡ ਦੀਆਂ ਕੁਲ 15 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਗੱਡੀ ਚਾਲਕ ਦੀ ਪਛਾਣ ਚੇਤਨ ਉਰਫ ਸੰਨੀ ਪੁੱਤਰ ਵਿਨੇ ਕੁਮਾਰ ਵਾਸੀ ਮੁਹੱਲਾ ਕੋਟ ਪਕਸ਼ੀਆਂ ਅਤੇ ਰੋਹਿਤ ਉਰਫ ਸੋਨੂੰ ਵਾਸੀ ਨਿਊ ਜਵਾਹਰ ਨਗਰ ਵਜੋਂ ਹੋਈ। ਪੁੱਛਗਿੱਛ ਵਿਚ ਪਤਾ ਲੱਗਾ ਕਿ ਗੱਡੀ ਸੌਰਭ ਵਾਸੀ ਬਸਤੀ ਦਾਨਿਸ਼ਮੰਦਾਂ ਦੇ ਨਾਂ ’ਤੇ ਹੈ। ਗੱਡੀ ਵਿਚੋਂ ਵੱਖ-ਵੱਖ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ। ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਹੈ, ਜਦਕਿ ਰੋਹਿਤ ਵਿਰੁੱਧ ਪਹਿਲਾਂ ਵੀ ਕੇਸ ਦਰਜ ਹਨ।


author

Harinder Kaur

Content Editor

Related News