ਪ੍ਰੋਫੈਸਰ ਦੇ ਪੁੱਤ ਕੋਲੋਂ ਫੋਨ ਲੁੱਟਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ, ਮੋਟਰਸਾਈਕਲ ਸਮੇਤ ਫੋਨ ਵੀ ਬਰਾਮਦ

02/01/2021 10:26:15 AM

ਜਲੰਧਰ (ਮ੍ਰਿਦੁਲ)-ਪ੍ਰੋਫੈਸਰ ਐੱਸ. ਕੇ. ਉੱਪਲ ਦੇ ਪੁੱਤ ਕੋਲੋਂ ਹਥਿਆਰਾਂ ਦੀ ਨੋਕ ’ਤੇ ਮੋਬਾਇਲ ਲੁੱਟਣ ਵਾਲੇ ਦੋ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਇਕ ਮੁਲਜ਼ਮ ਅਜੇ ਫ਼ਰਾਰ ਹੈ। ਪੁਲਸ ਨੇ ਮਾਮਲੇ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ

ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਟੀਮ ਨੇ ਟਰੈਪ ਲਾ ਕੇ ਮੁਲਜ਼ਮਾਂ ਨੂੰ ਫੜਿਆ ਹੈ। ਮੁਲਜ਼ਮਾਂ ਦੀ ਪਛਾਣ ਗੌਰਵ ਵਾਸੀ ਵੇਰਕਾ ਮਿਲਕ ਪਲਾਂਟ ਅਤੇ ਆਕਾਸ਼ ਨਿਵਾਸੀ ਵਿਵੇਕਾਨੰਦ ਪਾਰਕ ਮਕਸੂਦਾਂ ਵਜੋਂ ਹੋਈ ਹੈ, ਜਦੋਂਕਿ ਤੀਜਾ ਮੁਲਜ਼ਮ ਸ਼ਿਵ ਉਰਫ ਬੇਰੀ ਅਜੇ ਫ਼ਰਾਰ ਹੈ।
ਇਹ ਵੀ ਪੜ੍ਹੋ : ਜਲੰਧਰ ਵਿਚ ਵੱਡੀ ਵਾਰਦਾਤ, ਤਲਵਾਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਵੱਢਿਆ ਗੁੱਟ


shivani attri

Content Editor

Related News