ਪਲਾਈ ਨਾਲ ਭਰਿਆ ਟਰੱਕ ਪਲਟਿਆ, ਚਾਲਕ ਵਾਲ-ਵਾਲ ਬਚਿਆ
Monday, Jan 06, 2025 - 05:10 PM (IST)
ਮੇਹਟੀਆਣਾ (ਸੰਜੀਵ)- ਹੁਸ਼ਿਆਰਪੁਰ-ਫਗਵਾੜਾ ਮੁੱਖ ਮਾਰਗ ’ਤੇ ਸਥਿਤ ਅੱਡਾ ਅੱਤੋਵਾਲ ਵਿਖੇ ਇਕ ਪਲਾਈ ਨਾਲ ਭਰਿਆ ਟਰੱਕ ਪਲਟ ਜਾਣ ਕਾਰਨ ਟਰੱਕ ਚਾਲਕ ਵਾਲ-ਵਾਲ ਬਚਿਆ, ਜਿਸ ਨੂੰ ਮਾਮੂਲੀ ਸੱਟਾਂ ਵੱਜੀਆਂ। ਹਾਦਸਾ ਅੱਜ ਸਵੇਰੇ 6 ਵਜੇ ਦੇ ਕਰੀਬ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਟਰੱਕ ਚਾਲਕ ਨੇ ਦੱਸਿਆ ਕਿ ਉਹ ਅੱਜ ਤੜਕਸਾਰ ਹੁਸ਼ਿਆਰਪੁਰ ਤੋਂ ਟਰੱਕ ਨੰਬਰ ਪੀ. ਬੀ.-07- ਏ. ਪੀ.-0015 ਵਿਚ ਪਲਾਈ ਲੋਡ ਕਰਕੇ ਜ਼ੀਰਾ ਲਈ ਰਵਾਨਾ ਹੋਇਆ। ਜਦੋਂ ਹੀ ਉਸ ਦਾ ਟਰੱਕ ਅੱਤੋਵਾਲ ਦੇ ਅੱਡੇ ਵਿਚ ਪਹੁੰਚਿਆ ਤਾਂ ਉਸ ਵਿਚ ਲੱਦੀ ਭਾਰੀ ਪਲਾਈ ਝੋਲ ਮਾਰ ਗਈ, ਜਿਸ ਕਾਰਨ ਟਰੱਕ ਆਪਣਾ ਸੰਤੁਲਨ ਗਵਾ ਬੈਠਾ ਅਤੇ ਸੜਕ ਦੇ ਕਿਨਾਰੇ ਪਲਟ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ’ਤੇ ਹਾਦਸਾ ਹੋਇਆ। ਉਹ ਪਿੰਡ ਅੱਤੋਵਾਲ ਦਾ ਮੇਨ ਅੱਡਾ ਹੈ। ਜਿੱਥੇ ਕਿ ਰਾਹਗੀਰਾਂ ਦਾ ਅਕਸਰ ਹੀ ਰੱਸ ਪਿਆ ਰਹਿੰਦਾ ਹੈ। ਪ੍ਰੰਤੂ ਹਾਦਸੇ ਮੌਕੇ ਉੱਥੇ ਕੋਈ ਵੀ ਮੌਜੂਦ ਨਹੀਂ ਸੀ। ਜਿਸ ਕਾਰਨ ਕਿਸੇ ਵੀ ਜਾਨ-ਮਾਲ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ- ਪ੍ਰਿੰਸੀਪਲ ਵੱਲੋਂ ਬੱਚੇ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਨਵਾਂ ਮੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e