ਕੋਰੋਨਾ ਤੋਂ ਵੀ ਸਬਕ ਨਹੀਂ ਲੈਂਦੇ ਅਜਿਹੇ ਲੋਕ, ਕਬਾੜ ਨੂੰ ਲਾਈ ਟਰਾਂਸਪੋਰਟਰ ਦੇ ਕਰਿੰਦਿਆਂ ਨੇ ਅੱਗ, ਫੈਲਾਇਆ ਪ੍ਰਦੂਸ਼ਣ
Monday, Jun 30, 2025 - 11:51 AM (IST)

ਜਲੰਧਰ (ਸ਼ੋਰੀ)–ਇਕ ਪਾਸੇ ਤਾਂ ਵੈਸੇ ਹੀ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਦਿੱਕਤ ਹੋ ਰਹੀ ਹੈ ਅਤੇ ਦਮੇ ਦੀ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕੋਰੋਨਾ ਮਹਾਮਾਰੀ ਦੌਰਾਨ ਜਦੋਂ ਮਹਾਨਗਰ ’ਚ ਲਾਕਡਾਊਨ ਲੱਗਾ ਸੀ ਤਾਂ ਲੋਕਾਂ ਦੇ ਘਰੋਂ ਬਾਹਰ ਨਿਕਲਣ ’ਤੇ ਪਾਬੰਦੀ ਲਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਗੁਰਦਆਰੇ ਦੇ ਸਾਹਮਣੇ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਤੇਜ਼ਧਾਰ ਹਥਿਆਰ
ਇਸੇ ਵਿਚਕਾਰ ਦੋਪਹੀਆ ਅਤੇ ਚੌਪਹੀਆ ਵਾਹਨ ਵੀ ਸੜਕਾਂ ’ਤੇ ਚੱਲਣੇ ਬੰਦ ਹੋ ਗਏ ਸਨ। ਹਾਲਾਤ ਇਹ ਵੇਖਣ ਨੂੰ ਮਿਲ ਰਹੇ ਸਨ ਕਿ ਜਲੰਧਰ ਤੋਂ ਹਿਮਾਚਲ ਪ੍ਰਦੇਸ਼ ਦੀਆਂ ਖ਼ੂਬਸੂਰਤ ਪਹਾੜੀਆਂ ਤਕ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਸਨ। ਪ੍ਰਦੂਸ਼ਣ ਇੰਨਾ ਘੱਟ ਹੋ ਗਿਆ ਸੀ ਕਿ ਲੋਕ ਵੀ ਖੁਸ਼ ਸਨ ਅਤੇ ਅੱਗੇ ਤੋਂ ਪ੍ਰਦੂਸ਼ਣ ਨਾ ਫੈਲਾਉਣ ਦੇ ਦਾਅਵੇ ਕਰਦੇ ਸਨ ਪਰ ਮਹਾਮਾਰੀ ਤਾਂ ਖ਼ਤਮ ਹੋ ਗਈ ਪਰ ਹੁਣ ਵੀ ਕੁਝ ਅਜਿਹੇ ਲੋਕ ਹਨ ਜੋ ਕਿ ਪ੍ਰਦੂਸ਼ਣ ਫੈਲਾਉਣ ਤੋਂ ਬਾਜ਼ ਨਹੀਂ ਆ ਰਹੇ ਹਨ।
ਇਹ ਵੀ ਪੜ੍ਹੋ: Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
ਬੀਤੇ ਦਿਨ ਵਰਕਸ਼ਾਪ ਚੌਂਕ ਨੇੜੇ ਅਜਿਹੀ ਹੀ ਘਟਨਾ ਵੇਖਣ ਨੂੰ ਮਿਲੀ, ਦਰਅਸਲ ਇਕ ਟਰਾਂਸਪੋਰਟਰ ਦੇ ਕਰਿੰਦਿਆਂ ਨੇ ਭਾਰੀ ਮਾਤਰਾ ’ਚ ਪਲਾਸਟਿਕ ਦਾ ਕਬਾੜ, ਜੋ ਕਿ ਡਿਵਾਈਡਰ ’ਤੇ ਰੱਖਿਆ ਸੀ, ਉਸ ਨੂੰ ਚੁਕਵਾਉਣ ਦੀ ਥਾਂ ’ਤੇ ਅੱਗ ਲਾ ਦਿੱਤੀ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਰਬੜ ਦੀਆਂ ਤਾਰਾਂ ਨਾਲ ਅੱਗ ਛੂਹ ਰਹੀ ਸੀ। ਅੱਗ ’ਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਨੇੜਿਓਂ ਲੰਘ ਰਹੇ ਲੋਕਾਂ ਨੂੰ ਸਾਹ ਲੈਣ ’ਚ ਦਿੱਕਤ ਹੋ ਰਹੀ ਸੀ। ਰੱਬ ਨਾ ਕਰੇ ਜੇਕਰ ਤਾਰਾਂ ਨੂੰ ਅੱਗ ਲੱਗ ਜਾਂਦੀ ਅਤੇ ਕੋਈ ਵੱਡੀ ਵਾਰਦਾਤ ਵਾਪਰ ਜਾਂਦੀ ਤਾਂ ਪੁਲਸ ਹਾਦਸੇ ਤੋਂ ਬਾਅਦ ਕਾਰਵਾਈ ਕਰਦੀ?
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਸ਼ੂਟਿੰਗ ਦੌਰਾਨ ਟੀਮ ਮੈਂਬਰ ਦੀ ਮੌਤ, ਪੈ ਗਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e