ਖਚਾਖਚ ਭਰਨ ਲੱਗੀਆਂ ਟਰੇਨਾਂ, ਬੈਠਣ ਲਈ ਵੀ ਜਗ੍ਹਾ ਨਹੀਂ : ਸ਼ਹੀਦ ਐਕਸਪ੍ਰੈੱਸ 5 ਤੇ ਜੰਮੂਤਵੀ 3 ਘੰਟੇ ਲੇਟ

05/27/2024 10:58:17 AM

ਜਲੰਧਰ (ਪੁਨੀਤ)-ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਨੇ ਲੱਗਭਗ 33-34 ਦਿਨ ਧਰਨਾ-ਪ੍ਰਦਰਸ਼ਨ ਕੀਤਾ, ਜਿਸ ਕਾਰਨ ਅੰਬਾਲਾ ਤੋਂ ਪੰਜਾਬ ਆਉਣ ਵਾਲੀਆਂ ਰੇਲ ਗੱਡੀਆਂ ਨੂੰ ਲੰਮੇ ਰੂਟਾਂ ਤੋਂ ਹੋ ਕੇ ਆਉਣਾ ਪਿਆ। ਇਸ ਕਾਰਨ ਸ਼ਤਾਬਦੀ, ਵੰਦੇ ਭਾਰਤ ਸਮੇਤ ਸਾਰੀਆਂ ਟਰੇਨਾਂ ਦੇਰੀ ਨਾਲ ਪੰਜਾਬ ਪੁੱਜੀਆਂ ਅਤੇ ਸਟੇਸ਼ਨਾਂ ’ਤੇ ਉਡੀਕ ਕਰ ਰਹੇ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਸਿਲਸਿਲੇ ਵਿਚ ਅੱਜ ਕੁਝ ਰਾਹਤ ਰਹੀ ਕਿਉਂਕਿ ਵਧੇਰੇ ਟਰੇਨਾਂ ਸਮੇਂ ’ਤੇ ਸਟੇਸ਼ਨ ਪੁੱਜੀਆਂ, ਜਿਸ ਨਾਲ ਯਾਤਰੀਆਂ ਨੇ ਰਾਹਤ ਮਹਿਸੂਸ ਕੀਤੀ। ਦੂਜੇ ਪਾਸੇ ਟਰੇਨਾਂ ਖਚਾਖਚ ਭਰ ਕੇ ਜਾ ਰਹੀਆਂ ਹਨ, ਜਿਸ ਕਾਰਨ ਕਈ ਟਰੇਨਾਂ ਵਿਚ ਯਾਤਰੀਆਂ ਨੂੰ ਬੈਠਣ ਲਈ ਸੀਟਾਂ ਵੀ ਨਹੀਂ ਮਿਲ ਪਾ ਰਹੀਆਂ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਧਰਨਾ-ਪ੍ਰਦਰਸ਼ਨ ਜਾਂ ਟਰੇਨਾਂ ਦੇ ਪ੍ਰਭਾਵਿਤ ਹੋਣ ਤੋਂ ਬਾਅਦ ਰੂਟਾਂ ਨੂੰ ਆਮ ਵਾਂਗ ਹੋਣ ਵਿਚ ਕੁਝ ਦਿਨ ਲੱਗ ਜਾਂਦੇ ਹਨ। ਇਹੀ ਕਾਰਨ ਹੈ ਕਿ ਕਿਸਾਨਾਂ ਵੱਲੋਂ ਆਪਣਾ ਧਰਨਾ-ਪ੍ਰਦਰਸ਼ਨ ਖਤਮ ਕਰਨ ਦੇ ਬਾਵਜੂਦ ਟਰੇਨਾਂ ਦੀ ਲੇਟ-ਲਤੀਫੀ ਜਾਰੀ ਹੈ, ਜਿਸ ਕਾਰਨ ਯਾਤਰੀਆਂ ਨੂੰ ਦਿੱਕਤਾਂ ਉਠਾਉਣ ’ਤੇ ਮਜਬੂਰ ਹੋਣਾ ਪੈ ਰਿਹਾ ਹੈ। ਐਤਵਾਰ ਦੇਰ ਸ਼ਾਮ ਤਕ ਕਈ ਟਰੇਨਾਂ 3 ਤੋਂ 5 ਘੰਟੇ ਤਕ ਲੇਟ ਵੇਖੀਆਂ ਗਈਆਂ, ਜਦੋਂ ਕਿ ਕਈ ਟਰੇਨਾਂ 1-2 ਘੰਟੇ ਦੀ ਦੇਰੀ ਨਾਲ ਸਟੇਸ਼ਨ ’ਤੇ ਪਹੁੰਚੀਆਂ।

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਠੇਕੇ ਬੰਦ ਰੱਖਣ ਦਾ ਵੀ ਕੀਤਾ ਐਲਾਨ

ਟਰੇਨ ਨੰਬਰ 19924 ਦਾ ਜਲੰਧਰ ਸਟੇਸ਼ਨ ਦਾ ਸਮਾਂ ਦੁਪਹਿਰ 1.15 ਸੀ, ਜੋ 3 ਘੰਟੇ ਦੀ ਦੇਰੀ ਨਾਲ 4.15 ਵਜੇ ਸਟੇਸ਼ਨ ’ਤੇ ਪਹੁੰਚੀ। ਦੁਪਹਿਰ 3.30 ਵਜੇ ਪੁੱਜਣ ਵਾਲੀ ਸ਼ਹੀਦ ਐਕਸਪ੍ਰੈੱਸ (14673) ਤੈਅ ਸਮੇਂ ਤੋਂ 5 ਘੰਟੇ ਪੱਛੜ ਕੇ ਚੱਲ ਰਹੀ ਸੀ, ਜਦੋਂ ਕਿ 20807 ਹੀਰਾਕੁੰਡ ਐਕਸਪ੍ਰੈੱਸ ਅਤੇ 22480 ਸਰਬੱਤ ਦਾ ਭਲਾ 1-1 ਘੰਟਾ ਦੀ ਦੇਰੀ ਨਾਲ ਦਰਜ ਕੀਤੀ ਗਈ, ਜਦੋਂ ਕਿ 12357 ਦੁਰਗਿਆਣਾ ਐਕਸਪ੍ਰੈੱਸ ਆਪਣੇ ਤੈਅ ਸਮੇਂ 3.45 ਵਜੇ ਦੇ ਮੁਕਾਬਲੇ 42 ਮਿੰਟਾਂ ਦੀ ਦੇਰੀ ਨਾਲ 4.27 ਵਜੇ ਪਹੁੰਚੀ। ਕੁੱਲ ਮਿਲਾ ਕੇ ਅੱਜ ਟਰੇਨਾਂ ਦਾ ਸਮੇਂ ਸਿਰ ਚੱਲਣਾ ਯਾਤਰੀਆਂ ਲਈ ਰਾਹਤ ਭਰਿਆ ਰਿਹਾ।

ਇਸ ਦੇ ਨਾਲ ਹੀ ਦੇਰੀ ਨਾਲ ਚੱਲ ਰਹੀਆਂ ਟਰੇਨਾਂ ਦੇ ਸ਼ੈਡਿਊਲ ਮੁਤਾਬਕ ਨਾ ਹੋਣ ਕਾਰਨ ਸਫਾਈ ਵਿਵਸਥਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ 9 ਵਜੇ ਤੋਂ ਬਾਅਦ ਰਵਾਨਾ ਹੋਣ ਵਾਲੀ ਦਰਭੰਗਾ ਵਿਚ ਜਾਣ ਵਾਲੇ ਯਾਤਰੀਆਂ ਨੇ ਦੱਸਿਆ ਕਿ ਲੰਮਾ ਸਫ਼ਰ ਤਹਿ ਕਰਨ ਦੇ ਬਾਵਜੂਦ ਟਰੇਨ ਵਿਚ ਸਫ਼ਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਰਸਤੇ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਟਰੇਨਾਂ ਆਖਰੀ ਸਟੇਸ਼ਨ ’ਤੇ ਦੇਰੀ ਨਾਲ ਪਹੁੰਚ ਰਹੀਆਂ ਹਨ, ਜਿਸ ਕਾਰਨ ਟਰੇਨਾਂ ਵਿਚ ਸਾਫ-ਸਫ਼ਾਈ ਠੀਕ ਢੰਗ ਨਾਲ ਨਹੀਂ ਹੋ ਪਾ ਰਹੀ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਟਰੇਨਾਂ ਦੇ ਸ਼ੈਡਿਊਲ ਮੁਤਾਬਲ ਚੱਲਣ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ, ਜਿਸ ਤੋਂ ਬਾਅਦ ਯਾਤਰੀਆਂ ਨੂੰ ਸਫ਼ਾਈ ਸਬੰਧੀ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। ਹੁਣ ਦੇਖਣਾ ਹੋਵੇਗਾ ਕਿ ਟਰੇਨਾਂ ਦੀ ਲੇਟ-ਲਤੀਫੀ ਕਦੋਂ ਖਤਮ ਹੁੰਦੀ ਹੈ ਕਿਉਂਕਿ ਧਰਨਾ ਹਟਾਇਆਂ ਕਈ ਦਿਨ ਬੀਤ ਜਾਣ ਦੇ ਬਾਵਜੂਦ ਸਾਰੀਆਂ ਟਰੇਨਾਂ ਆਮ ਵਾਂਗ ਨਹੀਂ ਹੋ ਸਕੀਆਂ ਹਨ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 3 ਬੱਚਿਆਂ ਦੇ ਪਿਓ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਕਈ ਦਿਨਾਂ ਬਾਅਦ ਖਾਲੀ-ਖਾਲੀ ਨਜ਼ਰ ਆਇਆ ਰੇਲਵੇ ਸਟੇਸ਼ਨ
ਟਰੇਨਾਂ ਦੇ ਲੇਟ ਹੋਣ ਕਾਰਨ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਭੀੜ ਲੱਗ ਰਹੀ ਸੀ। ਇਕ ਹੀ ਸਮੇਂ ਵਿਚ ਕਈ ਟਰੇਨਾਂ ਦੇ ਯਾਤਰੀ ਸਟੇਸ਼ਨ ’ਤੇ ਉਡੀਕ ਕਰਦੇ ਦੇਖਣ ਨੂੰ ਮਿਲ ਰਹੇ ਸਨ। ਅਜਿਹਾ ਜਾਪ ਰਿਹਾ ਸੀ ਕਿ ਜਿਵੇਂ ਸਟੇਸ਼ਨ ’ਤੇ ਮੇਲਾ ਲੱਗਾ ਹੈ। ਪਿਛਲੇ ਦਿਨਾਂ ਦੌਰਾਨ ਸਟੇਸ਼ਨ ’ਤੇ ਬੈਠਣ ਲਈ ਥਾਂ ਵੀ ਨਹੀਂ ਮਿਲ ਪਾ ਰਹੀ ਸੀ। ਧਰਨਾ ਖਤਮ ਹੋਣ ਨਾਲ ਵੱਡੀ ਗਿਣਤੀ ਵਿਚ ਯਾਤਰੀਆਂ ਦੀ ਭੀੜ ਨਿਕਲ ਗਈ ਹੈ। ਜਿਹੜੇ ਯਾਤਰੀਆਂ ਨੂੰ ਸਟੇਸ਼ਨ ’ਤੇ ਇੰਤਜ਼ਾਰ ਕਰਨਾ ਪੈ ਰਿਹਾ, ਉਨ੍ਹਾਂ ਨੂੰ ਟਰੇਨਾਂ ਦੇ ਦਰਵਾਜ਼ੇ ਨੇੜੇ ਬੈਠੇ ਦੇਖਿਆ ਜਾ ਸਕਦਾ ਹੈ। ਇਸ ਨਾਲ ਭੀੜ ਘਟੀ ਹੈ ਅਤੇ ਟਰੇਨਾਂ ਦੇ ਜਾਣ ਤੋਂ ਬਾਅਦ ਵਿਚ-ਵਿਚ ਕਈ ਵਾਰ ਸਟੇਸ਼ਨ ਖਾਲੀ ਨਜ਼ਰ ਆ ਰਿਹਾ ਹੈ। ਸ਼ਾਮ ਨੂੰ ਛੱਤੀਸਗੜ੍ਹ ਵਰਗੀਆਂ ਪੈਸੰਜਰ ਟਰੇਨਾਂ ਦੇ ਨਿਕਲਣ ਤੋਂ ਬਾਅਦ ਸਟੇਸ਼ਨ ’ਤੇ ਨਾਮਾਤਰ ਯਾਤਰੀ ਦੇਖੇ ਗਏ। ਇਸ ਤੋਂ ਪਤਾ ਲੱਗ ਰਿਹਾ ਹੈ ਕਿ ਟਰੇਨਾਂ ਆਮ ਵਾਂਗ ਹੋਣੀਆਂ ਸ਼ੁਰੂ ਹੋ ਗਈਆਂ ਹਨ।

ਇਹ ਵੀ ਪੜ੍ਹੋ- ਫਤਿਹਗੜ੍ਹ ਸਾਹਿਬ 'ਚ ਪੁੱਜੇ ਪ੍ਰਿਯੰਕਾ ਗਾਂਧੀ ਨੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਵੱਡੀਆਂ ਗਾਰੰਟੀਆਂ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News