ਰੂਪਨਗਰ ਵਿਖੇ ਨਹਿਰ ’ਚ ਡਿੱਗੀ ਟਰੈਕਟਰ-ਟਰਾਲੀ, 1 ਦੀ ਮੌਤ, 4 ਜ਼ਖ਼ਮੀ
Sunday, Feb 25, 2024 - 05:34 PM (IST)
ਰੂਪਨਗਰ (ਵਿਜੇ)-ਰੂਪਨਗਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਾਜਰੀ ਠੇਕੇਦਾਰਾਂ ਕੋਲੋਂ ਲੰਘਦੀ ਐੱਸ. ਵਾਈ. ਐੱਲ. ਨਹਿਰ ’ਚ ਇਕ ਟਰੈਕਟਰ ਟਰਾਲੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਐੱਮ. ਬੀ. ਡਬਲਿਊ. ਭੱਠੇ ’ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਉਣ ਉਪਰੰਤ ਪ੍ਰਵਾਸੀ ਮਜ਼ਦੂਰ ਟੈਂਟ ਆਦਿ ਦਾ ਸਾਮਾਨ ਵਾਪਸ ਕਰਨ ਲਈ ਜਾ ਰਹੇ ਸਨ ਅਤੇ ਜਦੋਂ ਇਹ ਮਾਜਰੀ ਠੇਕੇਦਾਰਾਂ ਕੋਲ ਐੱਸ. ਵਾਈ. ਐੱਲ. ਨਹਿਰ ’ਤੇ ਪਹੁੰਚੇ ਤਾਂ ਟਰੈਕਟਰ ਟਰਾਲੀ ਨਹਿਰ ’ਚ ਡਿੱਗ ਗਿਆ।
ਇਹ ਵੀ ਪੜ੍ਹੋ: ਬਿਨ੍ਹਾਂ ਡਰਾਈਵਰ ਤੇ ਗਾਰਡ ਦੇ 80 ਦੀ ਰਫ਼ਤਾਰ ਨਾਲ ਪਟੜੀ 'ਤੇ ਦੌੜੀ ਟਰੇਨ, ਪੰਜਾਬ 'ਚ ਟਲਿਆ ਵੱਡਾ ਟਰੇਨ ਹਾਦਸਾ
ਇਸ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਅਤੇ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਬਾਰੇ ਪਤਾ ਚੱਲਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਮਾਜਰੀ ਠੇਕੇਦਾਰਾਂ ਕੋਲੋਂ ਲੰਘਦੀ ਐੱਸ. ਵਾਈ. ਐੱਲ. ਨਹਿਰ ਦਾ ਪੁਲ ਖ਼ਸਤਾ ਹਾਲਤ ’ਚ ਹੈ ਅਤੇ ਅਗਲੇ ਪਿੰਡਾਂ ਨੂੰ ਜਾਣ ਵਾਲੀ ਰੋਡ ’ਤੇ ਨਹਿਰ ਦੇ ਕਿਨਾਰੇ ਵਿਭਾਗ ਵੱਲੋਂ ਰੋਕਾਂ ਦੇ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਹਾਦਸਾ ਵਾਪਰਨ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ ਜਦਕਿ ਰਾਤ ਸਮੇਂ ਇਥੋਂ ਲੰਘਣਾ ਕਾਫ਼ੀ ਜ਼ੋਖਮ ਭਰਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਥਾਂ ’ਤੇ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਨਹਿਰ ਦੇ ਕਿਨਾਰੇ ਪੂਰੀ ਤਰ੍ਹਾਂ ਉੱਚੀਆਂ ਕਰਕੇ ਰੋਕਾਂ ਲਾਈਆਂ ਜਾਣ ਤਾਂ ਜੋ ਲੋਕਾਂ ਅਤੇ ਪਸ਼ੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਇਹ ਵੀ ਪੜ੍ਹੋ: ਪਠਾਨਕੋਟ 'ਚ ਵਪਾਰੀਆਂ ਨਾਲ CM ਭਗਵੰਤ ਮਾਨ ਦਾ ਸੰਵਾਦ, ਸੰਨੀ ਦਿਓਲ 'ਤੇ ਸਾਧੇ ਤਿੱਖੇ ਨਿਸ਼ਾਨੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।