ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਸਾਮਾਨ ਕੀਤਾ ਚੋਰੀ
Sunday, Oct 19, 2025 - 06:41 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਚੋਰਾਂ ਨੇ ਸ਼ਿਮਲਾ ਪਹਾੜੀ ਰੋਡ ਰਾਧਾ ਸੁਆਮੀ ਕਾਲੋਨੀ ਵਿਚ ਇਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ। ਚੋਰੀ ਦਾ ਸ਼ਿਕਾਰ ਹੋਈ ਰੇਣੂੰ ਬਾਲਾ ਪਤਨੀ ਅਸ਼ਵਨੀ ਕੁਮਾਰ ਮਲਹੋਤਰਾ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਜੱਦੀ ਘਰ ਨੂੰ ਉਨ੍ਹਾਂ ਨੇ ਤਾਲੇ ਲਾਏ ਹੋਏ ਹਨ ਅਤੇ ਉਹ ਅਕਸਰ ਇਥੇ ਫੇਰਾ ਮਾਰ ਕੇ ਜਾਂਦੇ ਹਨ ਪਰ ਸਿਹਤ ਠੀਕ ਨਾ ਹੋਣ ਦੇ ਚਲਦਿਆਂ ਹੁਣ ਉਸ ਨੇ ਚਾਰ ਮਹੀਨੇ ਬਾਅਦ ਫੇਰਾ ਮਾਰਿਆ ਸੀ। ਅੱਜ ਜਦੋਂ ਉਹ ਆਪਣੇ ਘਰ ਆਈ ਤਾਂ ਚੋਰੀ ਬਾਰੇ ਪਤਾ ਚੱਲਿਆ। ਚੋਰਾਂ ਨੇ ਘਰ ਦੀ ਫਰੋਲਾ-ਫਰਾਲੀ ਕਰਕੇ ਸਾਰੀਆਂ ਟੂਟੀਆਂ, ਤਾਂਬੇ ਦੇ ਬਰਤਨ, ਇੰਡਕਸ਼ਨ ਚੁੱਲ੍ਹਾ, ਸੋਨੇ ਦੀਆਂ ਵਾਲੀਆਂ ਅਤੇ ਲਗਭਗ 10 ਹਜ਼ਾਰ ਰੁਪਏ ਚੋਰੀ ਕਰ ਲਿਆ ਸੀ। ਉਨ੍ਹਾਂ ਇਸ ਦੀ ਸੂਚਨਾ ਟਾਂਡਾ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: DIG ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ! ਇਕ ਦਰਜਨ ਬੈਂਕ ਖ਼ਾਤੇ ਫਰੀਜ਼, ਬੈਠ ਕੇ ਕੱਟੀ ਬੁੜੈਲ ਜੇਲ੍ਹ ਅੰਦਰ ਰਾਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8