ਚੋਰਾਂ ਦੇ ਨਿਸ਼ਾਨੇ ''ਤੇ ਜਲੰਧਰ ਦਾ ਸ਼ਾਸਤਰੀ ਨਗਰ, 24 ਘੰਟਿਆਂ ''ਚ ਦੂਜੀ ਵਾਰਦਾਤ ਨੂੰ ਦਿੱਤਾ ਅੰਜਾਮ

08/31/2020 6:37:20 PM

ਜਲੰਧਰ(ਸੁਨੀਲ ਮਹਾਜਨ) - ਜਲੰਧਰ 'ਚ ਚੋਰਾਂ ਦਾ ਹੌਸਲਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਰੋਜ਼ਾਨਾ ਚੋਰਾਂ ਵਲੋਂ ਸ਼ਹਿਰ ਦੇ ਕਿਸੇ ਨਾ ਕਿਸੇ ਘਰ 'ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜਾ ਮਾਮਲਾ ਘਰ 'ਚ ਸੁੱਤੇ ਹੋਏ ਅਜਿਹੇ ਪਰਿਵਾਰ ਦਾ ਹੈ ਜਿਥੇ ਘਰ 'ਚ ਚੋਰੀ ਹੋ ਜਾਣ ਦੀ ਵਾਰਦਾਤ ਦਾ ਸਵੇਰੇ ਪਤਾ ਲੱਗਾ। ਚੋਰਾਂ ਨੇ ਇੰਨੀ ਸਫ਼ਾਈ ਨਾਲ ਚੋਰੀ ਕੀਤੀ ਕਿ ਘਰ ਅੰਦਰ ਸੁੱਤੇ ਹੋਏ ਪਰਿਵਾਰ ਨੂੰ ਹੀ ਚੋਰੀ ਹੋਣ ਬਾਰੇ ਪਤਾ ਹੀ ਨਹੀਂ ਲੱਗਾ। ਚੋਰ ਕਦੋਂ ਆਏ ਅਤੇ ਚੋਰੀ ਕਰਕੇ ਚਲੇ ਗਏ ਇਸ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰੋਂ 70 ਤੋਂ 80 ਹਜ਼ਾਰ ਦੇ ਕਰੀਬ ਦੀ ਨਕਦੀ ਅਤੇ ਸੋਨਾ-ਚਾਂਦੀ ਦੀ ਚੋਰੀ ਹੋਈ ਹੈ।

ਸ਼ਾਸਤਰੀ ਨਗਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਪਰਿਵਾਰ ਸਮੇਤ ਸੁੱਤੇ ਹੋਏ ਸਨ। ਸਵੇਰੇ ਉਨ੍ਹਾਂ ਦੇ ਘਰ ਜਦੋਂ ਕੰਮ ਕਰਨ ਵਾਲੀ ਜਨਾਨੀ ਆਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਚੋਰ ਉਨ੍ਹਾਂ ਦੀ ਅਲਮਾਰੀ ਵਿਚੋਂ 70-80 ਹਜ਼ਾਰ ਦੇ ਕਰੀਬ ਨਕਦੀ ਅਤੇ ਥੋੜ੍ਹਾ ਬਹੁਤਾ ਸੋਨਾ-ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ। ਇਸ ਬਾਰੇ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ  ਹੈ।

ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਸੁਰਿੰਦਰ ਪਾਲ ਨੇ ਦੱਸਿਆ ਕਿ ਸ਼ਾਸਤਰੀ ਨਗਰ ਦੇ ਇਕ ਘਰ 'ਚ ਦੇਰ ਰਾਤ ਦੋ ਤੋਂ ਢਾਈ ਵਜੇ ਦੇ ਕਰੀਬ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 70 ਤੋਂ 80 ਹਜ਼ਾਰ ਦੀ ਨਕਦੀ ਅਤੇ ਕੁਝ ਸੋਨਾ-ਚਾਂਦੀ ਦੇ ਗਹਿਣੇ ਚੋਰੀ ਕੀਤੇ ਹਨ। ਜਾਂਚ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੀਤੇ ਦਿਨ ਹੋਈ ਚੋਰੀ ਸਬੰਧੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਫਿਲਹਾਲ ਰਵਿੰਦਰ ਸਿੰਘ ਦੇ ਘਰ 'ਚ ਹੋਈ ਚੋਰੀ ਸਬੰਧੀ ਉਹ ਜਾਂਚ ਕਰ ਰਹੇ ਨੇ.....

ਦੱਸ ਦੇਈਏ ਕਿ ਪੰਜਾਬ 'ਚ ਕੋਰੋਨਾ ਮਹਾਂਮਾਰੀ ਤੇ ਲਾਕਡਾਊਨ ਦਰਮਿਆਨ ਸੂਬੇ ਦੇ ਵੱਖ-ਵੱਖ ਜ਼ਿਲਿਆਂ 'ਚ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜੋ ਆਮ ਜਨਤਾ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
 


Harinder Kaur

Content Editor

Related News