ਨਕੋਦਰ ’ਚ ਨੂੰਹ-ਸੱਸ ਨੂੰ ਕਮਰੇ ’ਚ ਬੰਦ ਕਰ ਚੋਰਾਂ ਨੇ ਲੱਖਾਂ ਦੀ ਨਕਦੀ ਤੇ ਸੋਨਾ ਲੁੱਟਿਆ

05/06/2022 4:49:58 PM

ਨਕੋਦਰ (ਸੋਨੂੰ) : ਨਕੋਦਰ ’ਚ ਚੋਰਾਂ ਵੱਲੋਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਲੁੱਟ ਦੀ ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਨਕੋਦਰ ਦੀ ਗਾਰਡਨ ਕਾਲੋਨੀ ’ਚ ਰਹਿਣ ਵਾਲੀ ਇੰਦਰਜੀਤ ਕੌਰ ਨੇ ਦੱਸਿਆ ਕਿ ਉਹ, ਉਸ ਦੀ ਨੂੰਹ ਅਤੇ ਉਸ ਦੀ ਪੋਤੀ ਤਿੰਨੋਂ ਕਮਰੇ ’ਚ ਸੁੱਤੇ ਪਏ ਸਨ।

PunjabKesari

ਇਸ ਦੌਰਾਨ ਉਨ੍ਹਾਂ ਦੀ ਪਿਛਲੀ ਗਲੀ ਰਾਹੀਂ ਚੋਰ ਉਨ੍ਹਾਂ ਦੀ ਅਲਮਾਰੀ ਦੀ ਗਰਿੱਲ ਤੋੜ ਕੇ ਘਰ ’ਚ ਦਾਖਲ ਹੋਏ। ਉਹ ਜਿਸ ਕਮਰੇ ’ਚ ਸੁੱਤੇ ਪਏ ਸਨ, ਉਸ ਨੂੰ ਬਾਥਰੂਮ ਦੇ ਦਰਵਾਜ਼ੇ ਨਾਲ ਦੁਪੱਟੇ ਨਾਲ ਬੰਨ੍ਹ ਦਿੱਤਾ ਅਤੇ ਲੁੱਟ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।

PunjabKesari

ਇੰਦਰਜੀਤ ਕੌਰ ਨੇ ਦੱਸਿਆ ਕਿ ਚੋਰ ਅਲਮਾਰੀਆਂ ’ਚ ਪਏ ਤਕਰੀਬਨ 1 ਲੱਖ 30 ਹਜ਼ਾਰ ਰੁਪਏ ਨਕਦ ਅਤੇ 45 ਤੋਲੇ ਸੋਨੇ ਦੇ ਗਹਿਣੇ, ਜਿਨ੍ਹਾਂ ’ਚ ਸੋਨੇ ਦੀਆਂ ਮੁੰਦਰੀਆਂ, ਨੈੱਕਲੇਸ, ਚੇਨੀਆਂ, ਲੌਕੇਟ, ਵਾਲੀਆਂ, ਝੁਮਕੇ ਆਦਿ ਅਤੇ 6 ਪਾਸਪੋਰਟ, ਚੈੱਕ ਬੁੱਕਾਂ ਆਦਿ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਇਹ ਚੋਰੀ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਦਾ ਚੋਰੀ ਹੋਇਆ ਸਾਮਾਨ ਉਨ੍ਹਾਂ ਨੂੰ ਦਿਵਾਇਆ ਜਾਵੇ।

 


Manoj

Content Editor

Related News