ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਚੋਰੀ ਕਰਨ ਵਾਲੇ ਕਾਬੂ
Saturday, Sep 29, 2018 - 04:06 AM (IST)

ਫਗਵਾੜਾ, (ਹਰਜੋਤ)- ਸਦਰ ਪੁਲਸ ਨੇ ਗੁਰਦੁਆਰਾ ਟਿੱਬਾ ਸਾਹਿਬ ਸਪਰੋੜ ਦੀ ਗੋਲਕ ਤੋੜਨ ਦੇ ਦੋਸ਼ ’ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਧਾਰਾ 454, 380, 411, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣੇਦਾਰ ਅਸ਼ੋਕ ਲਾਲ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਉਰਫ਼ ਗੋਪੀ ਪੁੱਤਰ ਬਲਦੇਵ ਸਿੰਘ, ਤਰੁਨ ਉਰਫ਼ ਤੰਨੂ ਦੋਨੋਂ ਵਾਸੀ ਰਾਮਾ ਮੰਡੀ ਜਲੰਧਰ ਵਜੋਂ ਹੋਈ ਹੈ। ਇਨ੍ਹਾਂ ਵਿਅਕਤੀਆਂ ਨੇ ਕੁਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ 4850 ਰੁਪਏ ਚੋਰੀ ਕੀਤੇ ਸਨ , ਜਿਸ 'ਚੋਂ ਪੁਲਸ ਨੇ 4100 ਰੁਪਏ ਬਰਾਮਦ ਕਰ ਲਏ ਹਨ।
ਲੋੜੀਂਦਾ ਵਿਅਕਤੀ ਗ੍ਰਿਫਤਾਰ : ਪੁਲਸ ਨੇ ਮੁਕੱਦਮਾ ਨੰਬਰ 111, ਧਾਰਾ 307 'ਚ ਲੋੜੀਂਦੇ ਇਕ ਵਿਅਕਤੀ ਸਤਨਾਮ ਸਿੰਘ ਉਰਫ਼ ਗੁੱਜਰ ਪੁੱਤਰ ਅਰਵਿੰਦ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।