ਨਹੀਂ ਰੁਕ ਰਹੀਆਂ ਚੋਰੀ ਦੀਆਂ ਵਾਰਦਾਤਾਂ, ਲੋਕਾਂ ’ਚ ਦਹਿਸ਼ਤ

Friday, Oct 25, 2024 - 10:03 PM (IST)

ਨਹੀਂ ਰੁਕ ਰਹੀਆਂ ਚੋਰੀ ਦੀਆਂ ਵਾਰਦਾਤਾਂ, ਲੋਕਾਂ ’ਚ ਦਹਿਸ਼ਤ

ਜਲੰਧਰ- ਆਏ ਦਿਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਹ ਵਾਰਦਾਤਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। 

ਬੀਤੀ ਰਾਤ ਮੁਹੱਲਾ ਭਗਵਾਨ ਦਾਸ ਪੁਰਾ ’ਚ ਇਕ ਕੋਠੀ ਨੰਬਰ 544 ਵਿਚ ਚੋਰ ਵੜ ਗਏ। ਉਸ ਸਮੇਂ ਕੋਠੀ ਵਿਚ ਕੋਈ ਨਹੀਂ ਸੀ। ਚੋਰਾਂ ਨੇ ਕੋਠੀ ਅੰਦਰ ਬਾਥਰੂਮ ਅਤੇ ਰਸੋਈ ’ਚ ਲੱਗੀਆਂ ਟੂਟੀਆਂ ਲਾਹ ਲਈਆਂ ਅਤੇ ਭੰਨ-ਤੋੜ ਵੀ ਕੀਤੀ। ਮਕਾਨ ਮਾਲਕ ਸੁਖਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਕੋਠੀ ਦੇ ਅੰਦਰ ਗਏ ਤਾਂ ਉਨ੍ਹਾਂ ਨੂੰ ਇਸ ਵਾਰਦਾਤ ਦਾ ਪਤਾ ਲੱਗਾ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਈ ਜਾਵੇ। ਪੁਲਸ ਦੇ ਗਸ਼ਤ ਵਧਾਈ ਜਾਵੇ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ।


author

Rakesh

Content Editor

Related News