ਹਾਈਵੇਅ ''ਤੇ ਬੇਕਾਬੂ ਹੋ ਕੇ ਸੇਬ ਲਿਜਾ ਰਿਹਾ ਟਰੱਕ ਪਲਟਿਆ
Thursday, Sep 22, 2022 - 03:14 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਹਾਈਵੇਅ 'ਤੇ ਸਰਕਾਰੀ ਕਾਲਜ ਟਾਂਡਾ ਪੁਲ ਨਜ਼ਦੀਕ ਬੀਤੀ ਦੇਰ ਰਾਤ ਸੇਬ ਲਿਜਾ ਰਿਹਾ ਟਰੱਕ ਬੇਕਾਬੂ ਹੋ ਕੇ ਪਲਟ ਗਿਆ | ਜਿਸ ਕਾਰਨ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸਾ ਰਾਤ 1.30 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਜੰਮੂ ਤੋਂ ਸੇਬ ਲਿਆ ਜਲੰਧਰ ਵੱਲ ਜਾ ਰਹੇ ਟਰੱਕ ਚਾਲਕ ਦਲਵੀਰ ਸਿੰਘ ਪੁੱਤਰ ਧੰਨਾ ਰਾਮ ਵਾਸੀ ਗੁਰਦਾਸਪੁਰ ਦਾ ਟਰੱਕ ਬੇਕਾਬੂ ਹੋ ਕੇ ਮੁੱਖ ਸੜਕ ਤੋਂ ਸਰਵਿਸ ਰੋਡ 'ਤੇ ਪਲਟ ਗਿਆ।
ਇਹ ਵੀ ਪੜ੍ਹੋ: ਜਲੰਧਰ: DCP ਡੋਗਰਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਦਾ ਯੂ-ਟਰਨ, ਕਿਹਾ-ਨਹੀਂ ਹੋਇਆ ਕੇਸ ਦਰਜ
ਦਲਵੀਰ ਨੇ ਦੱਸਿਆ ਕਿ ਇਕ ਮਹਿੰਦਰਾ ਗੱਡੀ ਦੇ ਓਵਰਟੇਕ ਕਰਨ ਅਤੇ ਟਰੈਕਟਰ ਟਰਾਲੀ ਵੱਲੋਂ ਅਚਾਨਕ ਬ੍ਰੇਕ ਲਕਾਉਣ ਕਾਰਨ ਉਸ ਦਾ ਟਰੱਕ ਟਰਾਲੀ ਵਿਚ ਵੱਜਣ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ ਹੈ। ਇਸ ਹਾਦਸੇ ਵਿਚ ਟਰੱਕ ਬੁਰੀ ਤਰਾਂ ਨੁਕਸਾਨਿਆ ਗਿਆ ਅਤੇ ਸੇਬਾਂ ਦਾ ਵੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: DCP ਨਰੇਸ਼ ਡੋਗਰਾ ਤੇ ਵਿਧਾਇਕ ਦੇ ਵਿਵਾਦ ਨੂੰ ਲੈ ਕੇ ਖਹਿਰਾ ਨੇ ਘੇਰੀ ‘ਆਪ’, ਟਵੀਟ ਕਰਕੇ ਖੜ੍ਹੇ ਕੀਤੇ ਸਵਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ