ਜਲੰਧਰ ''ਚ ਅੱਜ ਤੋਂ ਨੋ ਪਾਰਕਿੰਗ ''ਚ ਖੜ੍ਹੀਆਂ ਗੱਡੀਆਂ ਦਾ ਟੋ ਕਰਨ ਦਾ ਸਿਲਸਿਲਾ ਸ਼ੁਰੂ
06/05/2023 12:40:45 PM

ਜਲੰਧਰ (ਵਰੁਣ, ਜਸਪ੍ਰੀਤ)- ਟਰੈਫਿਕ ਵਿਵਸਥਾ ਨੂੰ ਸੁਧਾਰਣ ਲਈ ਜਲੰਧਰ ਸ਼ਹਿਰ ਵਿਚ ਅੱਜ ਤੋਂ ਨੋ ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਦਾ ਟੋ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪੁਲਸ ਕਮਿਸ਼ਨਰ ਨੇ ਟੋ ਵੈਨਸ ਨੂੰ ਹਰੀ ਝੰਡੀ ਦਿੱਤੀ। ਗਰਮੀਆਂ ਤੋਂ ਬਚਣ ਲਈ ਟਰੈਫਿਕ ਕਰਮਚਾਰੀਆਂ ਨੂੰ ਛੱਤਰੀਆਂ ਵੀ ਵੰਡੀਆਂ ਗਈਆਂ।
ਇਥੇ ਦੱਸ ਦਈਏ ਕਿ ਬੀਤੇ ਦਿਨ ਠੇਕੇਦਾਰ ਨੇ ਚਾਰ ਟੋ ਵੈਨ ਟਰੈਫਿਕ ਥਾਣੇ ਵਿਚ ਖੜ੍ਹੀਆਂ ਕਰ ਦਿੱਤੀਆਂ ਸਨ। ਚਾਰ ਗੱਡੀਆਂ ਟਰੈਫਿਕ ਥਾਣੇ ਵਿਚ ਪਹੁੰਚਣ ਦੇ ਬਾਅਦ ਤੈਅ ਹੋ ਗਿਆ ਸੀ ਕਿ ਚਾਰੋਂ ਗੱਡੀਆਂ ਚਾਰੋਂ ਜ਼ੋਨ ਦੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਚੱਲਣਗੀਆਂ। ਜਿੱਥੇ ਵੀ ਉਨ੍ਹਾਂ ਨੂੰ ਨੋ ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਦਾ ਪਤਾ ਲੱਗਦਾ ਰਹੇਗਾ, ਉਥੇ ਟੋ ਵੈਨ ਪਹੁੰਚਾ ਦਿੱਤੀ ਜਾਵੇਗੀ। ਜਿਹੜੇ ਪੁਆਇੰਟਾਂ 'ਤੇ ਪੱਕੇ ਤੌਰ 'ਤੇ ਨੋ ਪਾਰਕਿੰਗ ਸਥਾਨਾਂ 'ਤੇ ਗੱਡੀਆਂ ਦਾ ਖੜ੍ਹਾ ਹੋਣਾ ਨਹੀਂ ਰੁਕ ਰਿਹਾ, ਉਥੇ ਵੀ ਪੱਕੇ ਤੌਰ 'ਤੇ ਟੋ ਵੈਨ ਤਾਇਨਾਤ ਕੀਤੀ ਜਾਵੇਗੀ, ਜੋ ਰੈਗੂਲਰ ਉਕਤ ਸਥਾਨ ਤੋਂ ਗੱਡੀਆਂ ਤੋਂ ਟੋ ਕਰਦੀ ਰਹੇਗੀ।
ਇਹ ਵੀ ਪੜ੍ਹੋ-ਠੱਗੀ ਦਾ ਤਰੀਕਾ ਜਾਣ ਹੋਵੇਗੇ ਹੈਰਾਨ, ਫੇਸਬੁੱਕ ’ਤੇ ਪਛਾਣ ਤੋਂ ਬਾਅਦ ਵਿਦੇਸ਼ ਭੇਜਣ ਲਈ ਸਾਜਿਸ਼ ਰਚ ਕੀਤਾ ਫਰਾਡ
ਉਥੇ ਹੀ ਏ. ਡੀ. ਸੀ. ਪੀ.ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਦਾ ਕਹਿਣਾ ਹੈ ਕਿ ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਤੇ ਠੇਕੇਦਾਰ ਆਪਣੇ ਪੱਧਰ 'ਤੇ ਹੀ ਗੱਡੀਆਂ ਟੋ ਨਾ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਚਾਰ ਜ਼ੋਨ ਦੀ ਸੁਪਰਵਿਜ਼ਨ ਉਨ੍ਹਾਂ ਦੇ ਅਧੀਨ ਹੈ। ਟੋ ਵੈਨ ਦਾ ਕੰਮ ਹੋਵੇਗਾ ਕਿ ਉਹ ਜ਼ੋਨ ਵਾਇਸ ਸ਼ਹਿਰ ਵਿਚ ਗੱਡੀਆਂ ਟੋ ਕਰਨਗੇ ਤਾਂਕਿ ਗਲਤ ਢੰਗ ਨਾਲ ਖੜ੍ਹੀਆਂ ਗੱਡੀਆਂ ਅਤੇ ਨੋ ਪਾਰਕਿੰਗ ਵਿਚ ਖੜ੍ਹੇ ਵਾਹਨ ਜਾਮ ਦਾ ਕਾਰਨ ਨਾ ਬਣ ਸਕਣ। ਜ਼ਿਕਰਯੋਗ ਹੈ ਕਿ ਕਾਫ਼ੀ ਸਮੇਂ ਤੋਂ ਸ਼ਹਿਰ ਵਿਚ ਗੱਡੀਆਂ ਦਾ ਟੋ ਕਰਨ ਦਾ ਕੰਮ ਬੰਦ ਸੀ। ਟਰੈਫਿਕ ਪੁਲਸ ਦੇ ਕੋਲ ਵੀ ਸਿਰਫ਼ ਇਕ ਹੀ ਸਰਕਾਰੀ ਗੱਡੀ ਹੈ, ਜੋ ਕੰਡਮ ਹੋ ਚੁੱਕੀ ਹੈ।
ਇਹ ਵੀ ਪੜ੍ਹੋ-ਮੌਸਮ 'ਚ ਹੋ ਰਹੀ ਤਬਦੀਲੀ, ਜੂਨ ਮਹੀਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਸਕਦੀ ਹੈ ਗਰਮੀ, ਜਾਣੋ ਤਾਜ਼ਾ ਅਪਡੇਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani