ਮੋਰਿੰਡਾ ਵਿਖੇ ਵਾਪਰੀ ਬੇਅਦਬੀ ਦੀ ਘਟਨਾ, ਘਰ ਦੀ ਛੱਤ 'ਤੇ ਮਿਲੇ ਸ੍ਰੀ ਗੁਟਕਾ ਸਾਹਿਬ ਦੇ ਅੰਗ
Friday, Sep 29, 2023 - 02:21 PM (IST)

ਮੋਰਿੰਡਾ (ਗੁਰਮੀਤ)- ਮੋਰਿੰਡਾ ਵਿਖੇ ਅੰਡਰ ਬਰਿੱਜ ਮੋਰਿੰਡਾ ਨੇੜੇ ਬਣੇ ਇਕ ਘਰ ਦੀ ਛੱਤ ਤੋਂ ਗੁਟਕਾ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਸਿਰੀ ਸਾਹਿਬ ਤੋਂ ਇਲਾਵਾ ਕੁਝ ਹੋਰ ਭਿੱਜੇ ਹੋਏ ਧਾਰਮਿਕ ਗ੍ਰੰਥ ਮਿਲਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦਵਿੰਦਰ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਵੇਰਕਾਂ ਪੁਆਇੰਟ ਮੋਰਿੰਡਾ ਨੇ ਦੱਸਿਆ ਕਿ ਉਹ ਵੈਲਡਿੰਗ ਦੀ ਦੁਕਾਨ ਦਾ ਕੰਮ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਕੁਲਵੰਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਮਾਨਖੇੜੀ ਜਦੋਂ ਕਰਤਾਰ ਸਰੀਏ ਮੋਰਿੰਡਾ ਵਾਲਿਆਂ ਦੀ ਫ਼ੈਕਟਰੀ ਨੇੜੇ ਗੋਦਾਮ ਦਾ ਸ਼ੈੱਡ ਉਤਾਰਨ ਦਾ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਸ਼ਾਮੀ ਸਾਢੇ 4 ਵਜੇ ਆਪਣਾ ਕੰਮ ਬੰਦ ਕਰਨ ਉਪਰੰਤ ਰਾਮਚੰਦਰ ਸਿੰਘ ਪੁੱਤਰ ਸਵ. ਕਰਤਾਰ ਸਿੰਘ ਦੇ ਘਰ ਦੀ ਛੱਤ 'ਤੇ ਸਾਮਾਨ ਰੱਖਣ ਗਏ ਤਾਂ ਉੱਥੇ ਉਨ੍ਹਾਂ ਨੂੰ ਨਿੱਤਨੇਮ ਸਾਹਿਬ ਦੇ ਗੁਟਕਾ ਸਾਹਿਬ, ਸ੍ਰੀ ਸੁਖਮਨੀ ਸਾਹਿਬ ਦੋ ਗੁਟਕਾ ਸਾਹਿਬ, ਦਸਮ ਗ੍ਰੰਥ ਸਾਹਿਬ ਦੀਆਂ ਪੋਥੀਆਂ ਭਾਗ ਪਹਿਲਾ ਅਤੇ ਭਾਗ ਦੂਜਾ, ਦੋ ਭਾਗਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ, ਇਕ ਭਗਵਤ ਗੀਤਾ, ਇਕ ਸਿਰੀ ਸਾਹਿਬ, ਇਕ ਚੌਰ ਸਾਹਿਬ, ਇਕ ਮਹਾਨ ਕੋਸ਼, ਇਕ ਗੁਟਕਾ ਸ੍ਰੀ ਚੌਪਈ ਸਾਹਿਬ ਭਿੱਜੇ ਹੋਏ ਮਿਲੇ।
ਇਹ ਵੀ ਪੜ੍ਹੋ: ਨੂਰਪੁਰਬੇਦੀ 'ਚ ਵਾਪਰੇ ਸੜਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਜੀਜੇ-ਸਾਲੇ ਦੀ ਹੋਈ ਦਰਦਨਾਕ ਮੌਤ
ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਸਾਥੀ ਕੁਲਵੰਤ ਸਿੰਘ ਅਤੇ ਅਮਨਦੀਪ ਸਿੰਘ ਵੱਲੋਂ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਦੱਸਿਆ ਗਿਆ, ਜਿਸ 'ਤੇ ਗੁਰਦੁਆਰਾ ਸਾਹਿਬ ਦੇ ਜਥੇਦਾਰ ਅਤੇ ਕੁਝ ਸਿੱਖ ਸੰਗਤਾਂ ਉਪਰੋਕਤ ਧਾਰਮਿਕ ਸਰੂਪਾਂ ਨੂੰ ਗੁਰ ਮਰਿਆਦਾ ਅਨੁਸਾਰ ਪਾਲਕੀ ਸਾਹਿਬ 'ਚ ਲੈ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਉਪਰੋਕਤ ਸਰੂਪਾਂ ਦੀ ਬੇਅਦਬੀ ਰਾਮਚੰਦਰ ਸਿੰਘ ਪੁੱਤਰ ਸਵ. ਕਰਤਾਰ ਸਿੰਘ ਵਲੋਂ ਕੀਤੀ ਗਈ ਹੈ। ਇਸ ਘਟਨਾ ਦਾ ਜਦੋਂ ਮੋਰਿੰਡਾ ਅਤੇ ਆਸ-ਪਾਸ ਦੀ ਸੰਗਤ ਨੂੰ ਪਤਾ ਚੱਲਿਆ ਤਾਂ ਵੱਡੀ ਗਿਣਤੀ 'ਚ ਲੋਕੀ ਪੁਲਿਸ ਸਟੇਸ਼ਨ ਮੋਰਿੰਡਾ ਪਹੁੰਚ ਗਏ। ਮੋਰਿੰਡਾ ਪੁਲਸ ਨੇ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਸ਼ਰ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਰੂਪਨਗਰ 'ਚ ਭਿਆਨਕ ਹਾਦਸਾ, ਪਿਓ ਦੀਆਂ ਅੱਖਾਂ ਸਾਹਮਣੇ 4 ਸਾਲਾ ਬੱਚੇ ਦੀ ਤੜਫ਼-ਤਰਫ਼ ਕੇ ਨਿਕਲੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ