ਪੁਲਾਂ ਦਾ ਨਿਰਮਾਣ ਤੇ ਸੀਵਰੇਜ ਸਿਸਟਮ ਪ੍ਰਾਜੈਕਟ ਨੂੰ ਕੀਤਾ ਜਾਵੇਗਾ ਪੂਰਾ : ਡੀ. ਸੀ

Wednesday, Jan 02, 2019 - 06:20 AM (IST)

ਪੁਲਾਂ ਦਾ ਨਿਰਮਾਣ ਤੇ ਸੀਵਰੇਜ ਸਿਸਟਮ ਪ੍ਰਾਜੈਕਟ ਨੂੰ ਕੀਤਾ ਜਾਵੇਗਾ ਪੂਰਾ : ਡੀ. ਸੀ

 ਕਪੂਰਥਲਾ,    (ਭੂਸ਼ਣ)-  ਅੱਜ ਸਾਲ 2019 ਦਾ ਆਗਾਜ਼ ਹੋ ਚੁੱਕਾ ਹੈ, ਜਿਸ  ਬਾਰੇ ਜਿਥੇ ਜ਼ਿਲਾ ਪ੍ਰਸ਼ਾਸਨ ਅਤੇ ਜ਼ਿਲਾ ਪੁਲਸ ਨੇ ਜਿਥੇ ਜ਼ਿਲੇ ’ਚ ਵਿਕਾਸ ਦੀ ਰਫ਼ਤਾਰ ਨੂੰ ਅੱਗੇ ਵਧਾਉਣ ਅਤੇ ਕ੍ਰਾਈਮ ਨੂੰ ਖਤਮ ਕਰਨ ਦੀ ਦਿਸ਼ਾ ’ਚ ਰਣਨੀਤੀ ਬਣਾਈ ਹੈ।  ਉਥੇ ਹੀ ਇਸ ਪੂਰੀ ਰਣਨੀਤੀ  ਸਬੰਧੀ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਅਤੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ  ਦਾ ਕੀ ਐਕਸ਼ਨ ਪਲਾਨ ਹੋਵੇਗਾ। ਇਸ ਸਬੰਧੀ ਦੋਨਾਂ ਸੀਨੀਅਰ  ਅਫਸਰਾਂ ਨੇ ‘ਜਗ ਬਾਣੀ’ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ।   
 ਸਾਲ 2019 ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਪੂਰੇ ਜ਼ਿਲੇ ’ਚ ਵਿਕਾਸ ਰਫ਼ਤਾਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗਾ ਅਤੇ ਪੈਂਡਿੰਗ ਰਹਿੰਦੇ ਵਿਕਾਸ ਕਾਰਜਾਂ ਨੂੰ ਪਹਿਲ  ਦੇ ਆਧਾਰ ’ਤੇ ਪੂਰਾ ਕਰਵਾਇਆ ਜਾਵੇਗਾ । 
 ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਇਸ ਸਾਲ  ਦੇ ਦੌਰਾਨ ਸਾਰੇ ਵਿਭਾਗਾਂ  ਦੇ ਅਫਸਰਾਂ ਦੀ ਵਿਸ਼ੇਸ਼ ਮੀਟਿੰਗ ਸੱਦ ਕੇ ਵਿਕਾਸ ਕਾਰਜਾਂ ਸਬੰਧੀ ਦਿਸ਼ਾ-ਨਿਰਦੇਸ਼ ਦੇਣ ਦੀ ਹੋਵੇਗੀ।  ਉਥੇ ਹੀ ਇਸ ਸਾਲ ਸੁਲਤਾਨਪੁਰ ਲੋਧੀ ’ਚ ਸ੍ਰੀ ਗੁਰੂ ਨਾਨਕ ਦੇਵ  ਜੀ  ਦੇ 550ਵੇਂ ਪ੍ਰਕਾਸ਼  ਪੁਰਬ  ਸਬੰਧੀ ਮਨਾਏ ਜਾਣ ਵਾਲੇ ਵਿਸ਼ਵ ਪੱਧਰੀ ਪ੍ਰੋਗਰਾਮ ਨੂੰ ਵਧੀਆ ਅਤੇ ਸ਼ਾਨਦਾਰ ਤਰੀਕੇ ਨਾਲ ਕਰਵਾਉਣ  ਦੇ ਮਕਸਦ ਨਾਲ ਸੁਲਤਾਨਪੁਰ ਲੋਧੀ ਵਿਚ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਕਰੋਡ਼ਾਂ ਰੁਪਏ ਦੀ ਗ੍ਰਾਂਟ ਦੀ ਮਦਦ ਨਾਲ ਵਿਕਾਸ ਕਾਰਜਾਂ ਜਿਵੇਂ ਕਿ ਸਡ਼ਕਾਂ ਦੀ ਉਸਾਰੀ,  ਪੁਲਾਂ ਦੀ ਉਸਾਰੀ ਅਤੇ ਸੀਵਰੇਜ ਸਿਸਟਮ ਪ੍ਰਾਜੈਕਟ  ਨੂੰ ਆਧੁਨਿਕ ਬਣਾਉਣ  ਦੇ ਕੰਮ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇਗਾ ਤਾਂਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਅਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਣਾ ਪਵੇ। ਉਥੇ ਹੀ ਸਰਕਾਰੀ ਵਿਭਾਗਾਂ ਨੂੰ ਜਨਤਾ  ਦੇ ਪ੍ਰਤੀ ਜਵਾਬਦੇਹ ਬਣਾਇਆ ਜਾਵੇਗਾ।  
ਡੀ. ਸੀ. ਕਪੂਰਥਲਾ ਨੇ ਇਹ ਵੀ ਦੱਸਿਆ ਕਿ ਕਪੂਰਥਲਾ ਜ਼ਿਲੇ ਲਈ ਨਵੇਂ ਬਣ ਰਹੇ ਜ਼ਿਲਾ ਪ੍ਰਸ਼ਾਸਨਿਕ ਕੰੰਪਲੈਕਸ ਦਾ ਉਸਾਰੀ ਕਾਰਜ ਵੀ ਇਸ ਸਾਲ ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ ਤਾਂਕਿ ਇਸ ਵਿਸ਼ਾਲ ਕੰੰਪਲੈਕਸ ਵਿਚ ਸਾਰੇ ਸਰਕਾਰੀ ਦਫਤਰਾਂ ਨੂੰ ਸ਼ਿਫਟ ਕੀਤਾ ਜਾ ਸਕੇ।  
 


Related News