ਟਾਂਡਾ ਵਿਖੇ ਚਾਈਨਾ ਡੋਰ ਦੀ ਲਪੇਟ ’ਚ ਆਇਆ ਪੰਛੀ, ਪ੍ਰਸ਼ਾਸਨ ਨੇ ਇੰਝ ਬਚਾਈ ਜਾਨ
Sunday, Jan 01, 2023 - 01:29 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)-ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਪੰਛੀਆਂ ਦੇ ਮਰਨ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਪਿੰਡ ਮੂਨਕਾਂ ਫਾਟਕ ਨੇੜੇ ਇਕ ਪੰਛੀ ਕਾਫ਼ੀ ਉੱਚਾਈ ’ਤੇ ਦਰੱਖ਼ਤਾਂ ਤੋਂ ਹਾਈਵੇਅ ਦੇ ਵਿਚਕਾਰ ਲਟਕ ਗਿਆ। ਜਿਸ ਤੋਂ ਬਾਅਦ ਹਾਈਵੇਅ ’ਤੇ ਜਾਣ ਵਾshiਲੇ ਹਰ ਰਾਹਗੀਰ ਦੀ ਨਜ਼ਰ ਲਾਚਾਰ ਪੰਛੀ ਵੱਲ ਪੈਣ ਲੱਗੀ। ਲਚਾਰੀ ਦੀ ਹਾਲਤ ਵਿਚ ਡੋਰ ਵਿਚ ਫਸੇ ਪੰਛੀ ਬਾਰੇ ਸੂਚਨਾ ਪ੍ਰਸ਼ਾਸਨ ਦੇ ਨੋਟਿਸ ਵਿਚ ਆਈ ਤਾਂ ਐੱਸ. ਡੀ. ਐੱਮ. ਦਸੂਹਾ ਆਈ. ਏ. ਐੱਸ. ਓਜਸਵੀ ਨੇ ਪਹਿਲਕਦਮੀ ਕਰਦੇ ਹੋਏ ਕਾਰਜ ਸਾਧਕ ਅਫਸਰ ਨਗਰ ਕੌਂਸਲ ਟਾਂਡਾ ਉੜਮੁੜ ਕਮਲਜਿੰਦਰ ਸਿੰਘ ਦੀ ਪੰਛੀ ਨੂੰ ਰੈਸਕਿਊ ਕਰਨ ਦੀ ਡਿਊਟੀ ਲਗਾਈ।
ਇਹ ਵੀ ਪੜ੍ਹੋ : ਨਵੇਂ ਸਾਲ ਮੌਕੇ CM ਮਾਨ ਪਰਿਵਾਰ ਸਣੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਹੋਏ ਨਤਮਸਤਕ
ਕਾਰਜ ਸਾਧਕ ਅਫ਼ਸਰ ਵੱਲੋਂ ਮੌਕੇ ’ਤੇ ਫਾਇਰ ਬ੍ਰਿਗੇਡ ਟਾਂਡਾ ਦਾ ਅਮਲਾ ਵੀ ਮੰਗਵਾਇਆ ਗਿਆ ਪਰ ਪੰਛੀ ਜ਼ਿਆਦਾ ਉੱਚਾਈ ’ਤੇ ਹੋਣ ਕਾਰਨ ਉਸ ਨੂੰ ਛੁਡਾਉਣ ਵਿਚ ਸਫ਼ਲ ਨਹੀਂ ਹੋ ਸਕੇ। ਇਸ ਸਬੰਧੀ ਜਾਣਕਾਰੀ ਮਿਲਣ 'ਤੇ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਗੜ੍ਹਦੀਵਾਲ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਵੀ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਸ਼ਾਮ ਕਰੀਬ 5 ਵਜੇ ਇਕ ਡਰੋਨ ਦੀ ਮਦਦ ਨਾਲ ਚਾਈਨਾ ਡੋਰ ਕੱਟੀ ਅਤੇ ਜ਼ਖ਼ਮੀ ਪੰਛੀ ਨੂੰ ਚਾਈਨਾ ਡੋਰ ਦੇ ਚੁੰਗਲ ’ਚੋਂ ਆਜ਼ਾਦ ਕਰਵਾਇਆ। ਮਨਜੋਤ ਤਲਵੰਡੀ ਵੱਲੋਂ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਜ਼ਖਮੀ ਪੰਛੀ (ਕਾਂ) ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਆਪਣੇ ਆਸ਼ਰਮ ਗੜ੍ਹਦੀਵਾਲ ਨਾਲ ਲੈ ਗਏ। ਇਸ ਦੌਰਾਨ ਬੇਜ਼ੁਬਾਨ ਪੰਛੀ ਨੂੰ ਬਚਾਉਣ ਲਈ ਐੱਸ. ਡੀ. ਐੱਮ. ਅਤੇ ਭਾਈ ਮਨਜੋਤ ਦੇ ਉੱਦਮ ਦੀ ਸ਼ਲਾਘਾ ਹੋ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਜਿਮਖਾਨਾ ਕਲੱਬ ’ਚ ਮਨਾਇਆ ਗਿਆ ਨਵੇਂ ਸਾਲ ਦਾ 'ਜਸ਼ਨ', ਵੇਖੋ ਤਸਵੀਰਾਂ
ਇਹ ਵੀ ਪੜ੍ਹੋ : ਪਤੀ ਨੇ ਪ੍ਰੇਮੀ ਨਾਲ ਰੰਗੇ ਹੱਥੀਂ ਫੜੀ ਪਤਨੀ, ਹੋਟਲ ਬਾਹਰ ਹੋਇਆ ਜੰਮ ਕੇ ਹੰਗਾਮਾ, ਵੇਖੋ ਵੀਡੀਓ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ