ਸ਼ਰਾਬ ਦੇ ਨਸ਼ੇ ''ਚ ਧੁੱਤ ਤਹਿਸੀਲਦਾਰ ਦੇ ਡਰਾਈਵਰ ਨੇ ਕੀਤਾ ਵੱਡਾ ਕਾਰਾ, ਪੁਲਸ ਦੀ ਵਰਦੀ ਪਾ ਕੀਤੀ ਕੁੜੀ ਨਾਲ ਛੇੜਛਾੜ

Tuesday, Feb 07, 2023 - 11:58 AM (IST)

ਸ਼ਰਾਬ ਦੇ ਨਸ਼ੇ ''ਚ ਧੁੱਤ ਤਹਿਸੀਲਦਾਰ ਦੇ ਡਰਾਈਵਰ ਨੇ ਕੀਤਾ ਵੱਡਾ ਕਾਰਾ, ਪੁਲਸ ਦੀ ਵਰਦੀ ਪਾ ਕੀਤੀ ਕੁੜੀ ਨਾਲ ਛੇੜਛਾੜ

ਜਲੰਧਰ (ਸੁਧੀਰ) : ਬੀਤੀ ਰਾਤ ਜਲੰਧਰ 'ਚ ਇਕ ਤਹਿਸੀਲਦਾਰ ਦੇ ਡਰਾਈਵਰ ਵੱਲੋਂ ਕੁੜੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਤਹਿਸੀਲਦਾਰ ਦੇ ਡਰਾਈਵਰ ਨੇ ਪੁਲਸ ਦੀ ਵਰਦੀ ਪਾ ਕੇ ਅਤੇ ਆਪਣੇ ਕੋਲ ਹਥਿਆਰ ਲੈ ਕੇ ਸ਼ਰਾਬ ਦੇ ਨਸ਼ੇ 'ਚ ਧੁੱਤ 68 ਫੁੱਟੀ ਰੋਡ 'ਤੇ ਇਕ ਕੁੜੀ ਨਾਲ ਛੇੜਛਾਨੀ ਕੀਤੀ, ਜਿਸ ਦੀ ਸੂਚਨਾ ਉਕਤ ਕੁੜੀ ਵੱਲੋਂ ਆਪਣੇ ਪਰਿਵਾਰ ਨੂੰ ਦਿੱਤੀ ਗਈ ਅਤੇ ਇਸ ਸਬੰਧੀ ਪਰਿਵਾਰ ਨੇ ਪੁਲਸ ਥਾਣੇ ਜਾਣਕਾਰੀ ਦੇ ਕੇ ਮਾਮਲਾ ਦਰਜ ਕਰਵਾਇਆ।

ਇਹ ਵੀ ਪੜ੍ਹੋ- ਬਠਿੰਡਾ ਨਿਗਮ ਤੈਅ ਕਰੇਗਾ ਮਨਪ੍ਰੀਤ ਬਾਦਲ ਦਾ ਭਾਜਪਾ 'ਚ ਕੱਦ, BJP ਦੀਆਂ ਸੂਬਾ ਗਤੀਵਿਧੀਆਂ 'ਚ ਨਹੀਂ ਆ ਰਹੇ ਨਜ਼ਰ

ਸੂਚਨਾ ਮਿਲਣ 'ਤੇ ਪੁਲਸ ਵੱਲੋਂ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਦਾ ਮੁਲਾਜ਼ਾ ਕੀਤਾ ਗਿਆ। ਇਸ ਸਬੰਧੀ ਗੱਲ ਕਰਦਿਆਂ ਡੀ. ਸੀ. ਪੀ. ਜਸਕਿਰਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਤਹਿਸੀਲਦਾਰ ਦੇ ਡਰਾਈਵਰ ਕੋਲ ਪੁਲਸ ਦੀ ਵਰਦੀ ਅਤੇ ਹਥਿਆਰ ਕਿੱਥੋਂ ਆਇਆ ਤੇ ਕੀ ਇਹ ਹਥਿਆਰ ਅਸਲੀ ਹੈ ਜਾਂ ਨਕਲੀ?

ਇਹ ਵੀ ਪੜ੍ਹੋ- ਵਿਆਹ ਵਾਲੇ ਘਰ ਪਏ ਮੌਤ ਦੇ ਵੈਣ, ਲਾਡਲੀ ਧੀ ਦੀ ਡੋਲੀ ਤੋਰਨ ਤੋਂ ਬਾਅਦ ਪਿਤਾ ਨੇ ਸਦਾ ਲਈ ਮੀਚ ਲਈਆਂ ਅੱਖਾਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News