ਟਾਂਡਾ ਵਿੱਚ ਲੋਕ ਇਨਕਲਾਬ ਮੰਚ ਦੀ ਟੀਮ ਨੇ ਮਾਨਵ ਚੇਨ ਬਣਾ ਕੇ ਕੀਤਾ ਖੇਤੀ ਕਾਨੂੰਨਾਂ ਦਾ ਵਿਰੋਧ

03/02/2021 1:42:57 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਲੋਕ ਇਨਕਲਾਬ ਮੰਚ ਦੀ ਟੀਮ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਵਿਲੱਖਣ ਤਰੀਕੇ ਨਾਲ ਟਾਂਡਾ ਵਿੱਚ ਰੋਸ ਵਿਖਾਵਾ ਕੀਤਾ ਹੈ। ਮੰਚ ਪ੍ਰਧਾਨ ਮਨਜੀਤ ਸਿੰਘ ਖਾਲਸਾ ਅਤੇ ਸਰਪ੍ਰਸਤ ਹਰਦੀਪ ਖੁੱਡਾ ਦੀ ਟੀਮ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਉਣ ਅਤੇ ਕਿਸਾਨ ਅੰਦੋਲਨ ਲਈ ਲਾਮਬੰਦੀ ਕਰਨ ਲਈ ਪਾਵਨ ਸੰਗ ਦੌਰਾਨ ਇਹ ਰੋਸ ਵਿਖਾਵਾ ਕੀਤਾ ਹੈ।

ਮੰਚ ਦੀ ਟੀਮ ਨੇ ਬੀਤੀ ਦੇਰ ਸ਼ਾਮ ਸਰਕਾਰੀ ਹਸਪਤਾਲ ਚੌਂਕ ਅਤੇ ਅੱਜ ਸਵੇਰੇ ਜੀਆਂਨੱਥਾ ਮੰਡੀ ਨੇੜੇ ਸੜਕਾਂ ਕਿਨਾਰੇ ਮਾਨਵ ਚੇਨ ਬਣਾ ਕੇ ਮੋਦੀ ਸਰਕਾਰ ਵੱਲੋ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਇਸ ਦੌਰਾਨ ਮੈਂਬਰਾਂ ਨੇ ਬੈਨਰਾਂ ਪੋਸਟਰਾਂ ਅਤੇ ਨਾਅਰਿਆਂ ਦੇ ਨਾਲ ਮੋਦੀ ਸਰਕਾਰ ਦੀਆਂ ਕਸੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੀ ਪੋਲ ਖੋਲ੍ਹਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਰੋਸ ਵਿਖਾਵੇ ਦੌਰਾਨ ਸੰਗ ਤੇ ਜਾਣ ਵਾਲੀਆਂ ਸੰਗਤਾਂ ਨੇ ਵੀ ਮੰਚ ਦੇ ਨਾਲ-ਨਾਲ ਖੇਤੀ ਕਾਨੂੰਨਾਂ ਖ਼ਿਲਾਫ਼ ਅਵਾਜ ਬੁਲੰਦ ਕੀਤੀ।

ਇਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਤੇ ਬੱਚਿਆਂ ਨੇ ਵੀ ਰੋਸ ਵਿਖਾਵੇ ਵਿੱਚ ਭਾਗ ਲਿਆ। ਇਸ ਮੌਕੇ ਮੰਚ ਦੇ ਆਗੂਆਂ ਨੇ ਆਖਿਆ ਕਿ ਅੰਨਦਾਤਿਆ ਦੇ ਸੰਘਰਸ਼ ਨੂੰ ਜਨ ਅੰਦੋਲਨ ਬਣਾਇਆ ਜਾਵੇਗਾ। ਇਸ ਮੌਕੇ ਪਰਮਾਨੰਦ ਦਵੇਦੀ, ਪ੍ਰੋਫੈਸਰ ਕੁਲਦੀਪ ਸਿੰਘ, ਗੁਰਪਾਲ ਸਿੰਘ ਜੌੜਾ, ਸੁਖਨਿੰਦਰ ਸਿੰਘ ਕਲੋਟੀ, ਤਜਿੰਦਰ ਸਿੰਘ ਢਿੱਲੋਂ, ਅਜੀਬ ਦਵੇਦੀ, ਸਰਪੰਚ ਜਸਵੀਰ ਸਿੰਘ ਖੁੱਡਾ, ਰਮਣੀਕ ਸਿੰਘ, ਤਰਨਜੀਤ ਸਿੰਘ, ਪਰਮਿੰਦਰ ਸਿੰਘ, ਬਲਬੀਰ ਸਿੰਘ ਬੀਰਾ ਆਦਿ ਮੌਜੂਦ ਸਨ। 


Shyna

Content Editor

Related News