ਸ੍ਰੀ ਰਾਮਮਈ ਰੰਗ ''ਚ ਰੰਗੀ ਟਾਂਡਾ ਨਗਰੀ, ਮੰਦਰਾਂ ''ਚ ਧਾਰਮਿਕ ਆਯੋਜਨ ਜਾਰੀ

Monday, Jan 22, 2024 - 06:40 PM (IST)

ਸ੍ਰੀ ਰਾਮਮਈ ਰੰਗ ''ਚ ਰੰਗੀ ਟਾਂਡਾ ਨਗਰੀ, ਮੰਦਰਾਂ ''ਚ ਧਾਰਮਿਕ ਆਯੋਜਨ ਜਾਰੀ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਵਿਖੇ ਮੰਦਰ ਪ੍ਰਾਣ ਪ੍ਰਤਿਸ਼ਠਾ ਤੇ ਮੰਦਰ ਨਿਰਮਾਣ ਦੀ ਖੁਸ਼ੀ ਵਿੱਚ ਟਾਂਡਾ ਸ਼ਹਿਰ ਵੀ ਸ੍ਰੀ ਰਾਮ ਚੰਦਰ ਜੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸ੍ਰੀ ਮੰਦਰ ਨਿਰਮਾਣ ਦੀ ਖੁਸ਼ੀ ਵਿੱਚ ਸ੍ਰੀ ਗੋਬਿੰਦ ਗਊ ਧਾਮ ਗਊਸ਼ਾਲਾ ਟਾਂਡਾ ਵਿਖੇ ਵਿਸ਼ਾਲ ਸੰਕੀਰਤਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਰਾਮ ਭਗਤਾਂ ਅਤੇ ਵੱਖ ਵੱਖ ਸੰਕੀਰਤਨ ਮੰਡਲੀਆਂ ਨੇ ਮਨੋਹਰ ਭਜਨਾਂ ਦੁਆਰਾ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।

PunjabKesari

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਸਮੂਹ ਹਲਕਾ ਨਿਵਾਸੀਆਂ ਨੂੰ ਬੰਧਨ ਨਿਰਵਾਣ ਦੀ ਸਮੂਹ ਹਲਕਾ ਨਿਵਾਸੀਆਂ ਨੂੰ ਇਸ ਇਤਿਹਾਸਿਕ ਅਵਸਰ ਸੇ ਮੁਬਾਰਕਬਾਦ ਦਿੰਦੇ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ। 

PunjabKesari

ਉਧਰ ਦੂਜੇ ਪਾਸੇ ਸ੍ਰੀ ਮਹਾਦੇਵ ਮੰਦਰ ਟਾਂਡਾ, ਸ੍ਰੀ ਰਾਮ ਮੰਦਰ ਅਹੀਆਪੁਰ ਤੇ ਸ਼ਹਿਰ ਦੇ ਹੋਰਨਾਂ ਮੰਦਰਾਂ ਵਿੱਚ ਵੀ ਧਾਰਮਿਕ ਸਮਾਰੋ ਲਗਾਤਾਰ ਜਾਰੀ ਹਨ ਜਿਸ ਵਿੱਚ ਸ਼੍ਰੀ ਰਾਮ ਭਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲਿਆ ਜਾ ਰਿਹਾ ਹੈ। ਉਧਰ ਟਾਂਡਾ ਇਲਾਕੇ ਦੇ ਵੱਖ-ਵੱਖ  ਪਿੰਡਾਂ ਵਿੱਚ ਵੀ ਧਾਰਮਿਕ ਸਮਾਗਮ ਜਾਰੀ ਹਨ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News