ਸੁਲਤਾਨਪੁਰ ਲੋਧੀ ਵਿਖੇ ਪਿੰਡ ਮਸੀਤਾ ਦਾ ਵਿਅਕਤੀ ਆਨਲਾਈਨ ਠੱਗੀ ਦਾ ਹੋਇਆ ਸ਼ਿਕਾਰ

Thursday, Feb 16, 2023 - 10:24 AM (IST)

ਸੁਲਤਾਨਪੁਰ ਲੋਧੀ ਵਿਖੇ ਪਿੰਡ ਮਸੀਤਾ ਦਾ ਵਿਅਕਤੀ ਆਨਲਾਈਨ ਠੱਗੀ ਦਾ ਹੋਇਆ ਸ਼ਿਕਾਰ

ਸੁਲਤਾਨਪੁਰ ਲੋਧੀ (ਜੋਸ਼ੀ)-ਪੰਜਾਬ ਵਿਚ ਰੋਜ਼ਾਨਾ ਵਿਦੇਸ਼ਾਂ ਤੋਂ ਫੋਨ ਕਰਕੇ ਲੋਕਾਂ ਨਾਲ ਠੱਗੀ ਮਾਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਗਰੀਬ ਅਨਪੜ੍ਹ ਲੋਕ ਇਨ੍ਹਾਂ ਲੋਕਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਪਿੰਡ ਮਸੀਤਾ ਦਾ ਇਕ ਵਿਅਕਤੀ ਠੱਗੀ ਦਾ ਸ਼ਿਕਾਰ ਹੋਇਆ ਹੈ। ਜਾਣਕਾਰੀ ਦਿੰਦਿਆਂ ਧੋਖਾਦੇਹੀ ਦਾ ਸ਼ਿਕਾਰ ਹੋਏ ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾ ਵਾਸੀ ਮੰਗਾ ਪੁੱਤਰ ਤੇਜੂ ਨੇ ਦੱਸਿਆ ਕਿ ਸਵੇਰੇ 8:09 ਵਜੇ ਉਸ ਨੂੰ ਵਿਦੇਸ਼ ਤੋਂ ਫੋਨ ਆਇਆ ਕਿ ਤੁਹਾਡਾ ਕੋਈ ਬਾਹਰ ਰਹਿੰਦਾ ਹੈ ਤਾਂ ਉਸ ਨੇ ਕਿਹਾ ਕਿ ਮੇਰੀ ਭਰਜਾਈ ਦਾ ਮੁੰਡਾ ਬਾਹਰ ਰਹਿੰਦਾ ਹੈ ਤਾਂ ਉਸ ਨੇ ਤੁਰੰਤ ਕਿਹਾ ਮੰਗਾ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ, ਮੈਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਹੈ, ਮੈਂ ਤੁਹਾਡੇ ਖ਼ਾਤੇ ’ਚ 8,00,000 ਰੁਪਏ ਟ੍ਰਾਂਸਫਰ ਕਰ ਰਿਹਾ ਹਾਂ ਤੁਸੀਂ ਮੈਨੂੰ ਆਪਣਾ ਖ਼ਾਤਾ ਭੇਜੋ। 

ਇਸ ਦੌਰਾਨ ਮੰਗੇ ਨੇ ਉਸ ਨੂੰ ਖ਼ਾਤਾ ਨੰਬਰ ਭੇਜਿਆ ਤਾਂ ਉਸ ਨੇ ਧੋਖੇ ਨਾਲ 8,00,000 ਰੁਪਏ ਟਰਾਂਸਫਰ ਕਰ ਦਿੱਤੇ ਕੁਝ ਸਮੇਂ ਬਾਅਦ ਠੱਗ ਨੇ ਦੋਬਾਰਾ ਫੋਨ ਕਰਕੇ ਕਿਹਾ ਕਿ ਮੇਰਾ ਰਿਸ਼ਤੇਦਾਰ ਬੀਮਾਰ ਹੈ, ਇਸ ਲਈ ਉਸ ਨੂੰ ਪੈਸਿਆਂ ਦੀ ਸਖ਼ਤ ਜ਼ਰੂਰਤ ਹੈ, ਇਸ ਲਈ ਕ੍ਰਿਪਾ ਕਰਕੇ ਮੇਰੇ ਖ਼ਾਤੇ ਵਿਚ 2,00,000 ਰੁਪਏ ਪਾ ਦਿਓ, ਮੇਰੇ ਖ਼ਾਤੇ ਦਾ ਨੰਬਰ 41625359830 ਭੇਜਣਾ।

ਇਹ ਵੀ ਪੜ੍ਹੋ : ਰਿਸ਼ਵਤ ਦੇਣ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ 'ਤੇ ਵਿਜੀਲੈਂਸ ਦਾ ਛਾਪਾ

ਪੀੜਤ ਮੰਗਾ ਨੇ ਦੱਸਿਆ ਕਿ ਉਸ ਨੇ ਵਿਚੋਲੇ ਤੋਂ ਨਕਦੀ ਲੈ ਕੇ ਠੱਗ ਦੇ ਖ਼ਾਤੇ ਵਿਚ ਪਾ ਦਿੱਤੀ, ਉਸ ਨੇ ਤੁਰੰਤ ਆਪਣੇ ਖ਼ਾਤੇ ’ਚੋਂ ਪੈਸੇ ਕਢਵਾ ਕੇ ਹੋਰ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਉਹ ਹੋਰ ਪੈਸੇ ਲੈਣ ਲਈ ਵਿਚੋਲੇ ਕੋਲ ਗਿਆ ਤਾਂ ਵਿਚੋਲੇ ਨੇ ਉਸ ਨਾਲ ਗੱਲ ਕੀਤੀ ਤਾਂ ਸਾਰੀ ਗੱਲ ਸਾਹਮਣੇ ਆ ਗਈ ਕਿ ਉਸ ਨਾਲ ਧੋਖਾਦੇਹੀ ਹੋਈ ਹੈ। ਪੀੜਤ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਸਾਈਬਰ ਕਰਾਈਮ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਜਿਮਖਾਨਾ ਕਲੱਬ ਦੀ ਮੈਨੇਜਮੈਂਟ ’ਤੇ ਕੇਸ ਦਰਜ ਕਰਨ ਵਾਲੀ ਜਲੰਧਰ ਪੁਲਸ ਨੇ ਕੁਝ ਹੀ ਘੰਟਿਆਂ ’ਚ ਲਿਆ ਯੂ-ਟਰਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News