550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਜਾਏ ਨਗਰ ਕੀਰਤਨ ’ਚ ਦਿੱਤਾ ‘ਵਾਤਾਵਰਣ ਬਚਾਉਣ ਦਾ ਸੱਦਾ’

01/19/2020 6:14:37 PM

ਸੁਲਤਾਨਪੁਰ ਲੋਧੀ (ਧੀਰ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੌਰਾਨ ਨਗਰ ਕੀਰਤਨ ’ਚ ਪੰਜਾਬ ਦੇ ਵਾਤਾਵਰਣ ਨੂੰ ਸੁਧਾਰਨ ਦਾ ਸੱਦਾ ਦਿੱਤਾ ਗਿਆ। ਨਿਰਮਲ ਕੁਟੀਆ ਸੀਚੇਵਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼ੁਰੂ ਹੋਏ ਨਗਰ ਕੀਰਤਨ ਦੀ ਅਗਵਾਈ ਪੰਜਾਂ ਪਿਆਰਿਆਂ ਨੇ ਕੀਤੀ। ਇਸ ਨਗਰ ਕੀਰਤਨ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਹਵਾ, ਪਾਣੀ ਅਤੇ ਧਰਤੀ ਨੂੰ ਦਿੱਤੇ ਗਏ ਸਤਿਕਾਰ ਦਾ ਉਚੇਚਾ ਜ਼ਿਕਰ ਕੀਤਾ ਗਿਆ। ਇਸ ਮੌਕੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਹੱਥਾਂ ’ਚ ਵਾਤਾਵਰਣ ਨੂੰ ਬਚਾਉਣ ਲਈ ਬਣਾਈਆਂ ਵਿਸ਼ੇਸ਼ ਤਖ਼ਤੀਆਂ ਫੜੀਆਂ ਹੋਈਆਂ ਸਨ।

PunjabKesari

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ। ਜਿਥੋਂ ਕੁਦਰਤ ਨਾਲ ਜੁੜੇ ਰਹਿਣ ਦੇ ਸੁਨੇਹੇ ਦਿੱਤੇ ਜਾਂਦੇ ਸਨ। ਇਸ ਦੇ ਬਾਵਜੂਦ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਕਾਲੀ ਵੇਈਂ ਨੂੰ ਵੀ ਗੰਦਾ ਨਾਲਾ ਬਣਾ ਕੇ ਰੱਖ ਦਿੱਤਾ ਸੀ। ਸੰਗਤਾਂ ਦੇ ਸਹਿਯੋਗ ਨਾਲ 20 ਸਾਲਾ ਦੀ ਅਣਥੱਕ ਕਾਰ ਸੇਵਾ ਰਾਹੀਂ ਮੁੜ ਨਿਰਮਲ ਹੋ ਗਈ ਹੈ। ਉਨ੍ਹਾਂ ਕਿਹਾ ਜੇ ਕਾਲੀ ਵੇਈਂ ਸਾਫ਼ ਹੋ ਸਕਦੀ ਹੈ ਤਾਂ ਚਿੱਟੀ ਵੇਈਂ ਸਾਫ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਚਿੱਟੀ ਵੇਈਂ ’ਚ ਲੋਕ ਵਿਸਾਖੀ ਮੇਲੇ ’ਤੇ ਇਸ਼ਨਾਨ ਕਰਦੇ ਸਨ ਪਰ ਇਸ ’ਚ ਫੈਕਟਰੀਆਂ ਦਾ ਦੂਸ਼ਿਤ ਪਾਣੀ ਪਾ ਕੇ ਇਸ ਨੂੰ ਗੰਧਲਾ ਕਰ ਦਿੱਤਾ ਗਿਆ ਸੀ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਤਕ ਸੂਬੇ ਦੇ ਹਰ ਪਿੰਡ ’ਚ 551 ਬੂਟੇ ਲਾਏ ਜਾਣ ਤਾਂ ਜੋ ਪੰਜਾਬ ਦੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ।

PunjabKesari

ਦੱਸ ਦੇਈਏ ਕਿ ਇਹ ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਤੋਂ ਚੱਲ ਕੇ ਚੱਕ ਚੇਲਾ, ਨਿਹਾਲੂਵਾਲ, ਮੁਰੀਦਵਾਲ, ਕਾਸੂਪੁਰ, ਰੂਪੇਵਾਲ, ਅੱਡਾ ਰੂਪੇਵਾਲ, ਮਹਿਮੂਵਾਲ, ਮਾਲੂਪੁਰ ਤੋਂ ਪਿੰਡ ਸੀਚੇਵਾਲ ਹੁੰਦਾ ਹੋਇਆ ਨਿਰਮਲ ਕੁਟੀਆ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ’ਚ ਸੰਤ ਦਇਆ ਸਿੰਘ ਜੀ ਗੁ. ਟਾਹਲੀ ਸਾਹਿਬ ਤੋਂ ਅਤੇ ਸੰਤ ਗੁਰਮੇਜ ਸਿੰਘ ਜੀ ਸੈਦਰਾਣਾ ਸਾਹਿਬ ਤੋਂ ਉਚੇਚੇ ਤੌਰ ’ਤੇ ਸ਼ਾਮਲ ਹੋਏ। ਭਾਈ ਤਜਿੰਦਰ ਸਿੰਘ ਤੇ ਸੰਤ ਅਵਤਾਰ ਸਿੰਘ ਯਾਦਗਾਰੀ ਮਹਾਂਵਿਦਿਆਲਿਆ ਦੇ ਬੱਚਿਆਂ ਵਲੋਂ ਸ਼ਬਦ ਸੁਣਾ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ।

PunjabKesari

PunjabKesari


rajwinder kaur

Content Editor

Related News