ਸੁਖਵਿੰਦਰ ਸਿੰਘ ਮੂਨਕ ਯੂਥ ਅਕਾਲੀ ਦਲ ਸੰਯੁਕਤ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਨਿਯੁਕਤ

Sunday, Aug 15, 2021 - 01:13 PM (IST)

ਸੁਖਵਿੰਦਰ ਸਿੰਘ ਮੂਨਕ ਯੂਥ ਅਕਾਲੀ ਦਲ ਸੰਯੁਕਤ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਨਿਯੁਕਤ

ਟਾਂਡਾ ਉੜਮੁੜ (ਜਸਵਿੰਦਰ,ਮੋਮੀ): ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪਰਸਤ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਸਾਬਕਾ ਖ਼ਜ਼ਾਨਾ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਤੇ ਯੂਥ ਵਿੰਗ ਦੇ ਪ੍ਰਧਾਨ ਮਨਪ੍ਰੀਤ ਸਿੰਘ ਤਲਵੰਡੀ ਨੇ ਆਪਸ ਵਿਚ ਸਲਾਹ ਮਸ਼ਵਰਾ ਕਰਨ ਉਪਰੰਤ ਹਲਕਾ ਉੜਮੁੜ ਟਾਂਡਾ ਦੇ ਮਿਹਨਤੀ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਨੌਜਵਾਨ ਆਗੂ ਸਰਦਾਰ ਸੁਖਵਿੰਦਰ ਸਿੰਘ ਮੂਨਕਾਂ ਨੂੰ ਯੂਥ ਅਕਾਲੀ ਦਲ ਸੰਯੁਕਤ ਦਾ ਦੋਆਬਾ ਜ਼ੋਨ ਦਾ ਪ੍ਰਧਾਨ ਥਾਪਿਆ ਹੈ।  

ਜ਼ਿਕਰਯੋਗ ਹੈ ਕਿ ਸ. ਸੁਖਵਿੰਦਰ ਸਿੰਘ ਮੂਨਕਾਂ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬ )ਵਿੱਚ ਵੱਡੇ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ  ਦੀ ਚੜ੍ਹਦੀ ਕਲਾ ਲਈ ਅੱਗੇ ਹੋ ਕੇ ਅਹਿਮ ਰੋਲ ਨਿਭਾ ਰਹੇ ਹਨ। ਪਿਤਾ ਸ. ਤੀਰਥ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜਨਮੇ ਸਰਦਾਰ ਸੁਖਵਿੰਦਰ ਸਿੰਘ ਮੂਨਕ ਦਾ ਜਨਮ 1976 ਵਿਚ ਟਾਂਡਾ ਦੇ ਪਿੰਡ ਮੂਨਕ ਖੁਰਦ ਵਿਖੇ ਹੋਇਆ। ਪੜ੍ਹਾਈ ਕਰਦੇ ਕਰਦੇ ਸ. ਸੁਖਵਿੰਦਰ ਸਿੰਘ ਮੂਨਕ ਦਾ ਸਿਆਸਤ ਵੱਲ ਕਾਫ਼ੀ ਲਗਾਅ ਸੀ, ਜਿਨ੍ਹਾਂ ਪੜ੍ਹਾਈ ਪੂਰੀ ਕਰਨ ਉਪਰੰਤ ਸਿਆਸਤ ਵਿੱਚ ਪੈਰ ਧਰ ਲਿਆ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੜ੍ਹਦੀ ਕਲਾ ਲਈ ਸਿਰ ਤੋੜ ਯਤਨ ਕੀਤੇ।

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਨੇ ਜਲਾਲਾਬਾਦ 'ਤੇ ਕੀਤਾ ਕਬਜ਼ਾ, ਕਾਬੁਲ 'ਚ ਬਿਜਲੀ ਸਪਲਾਈ ਕੀਤੀ ਬੰਦ

ਸਮਾਂ ਬਦਲਣ ਉਪਰੰਤ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦਿਆਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਲੜ ਫੜ ਲਿਆ ਜਿੱਥੇ ਉਨ੍ਹਾਂ ਦੀਆਂ ਨਿਭਾਈਆਂ ਜਾ ਰਹੀਆਂ ਵਫਾਦਾਰੀ ਸੇਵਾਵਾਂ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਹਾਈ ਕਮਾਂਡ ਨੇ ਉਨ੍ਹਾਂ ਨੂੰ ਪਹਿਲਾਂ ਸ਼੍ਰੋਮਣੀ ਅਕਾਲੀ ਦਾ ਸੰਯੋਗਤ ਦਾ ਜਲੰਧਰ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਯੂਥ ਵਿੰਗ ਦਾ ਦੁਆਬਾ ਜੋਨ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ। ਸਰਦਾਰ ਢੀਂਡਸਾ ਨੇ ਦੱਸਿਆ ਕਿ ਉਪਰੋਕਤ ਨੌਜਵਾਨ ਤੋਂ ਸਾਨੂੰ ਭਵਿੱਖ ਵਿੱਚ ਵੱਡੀਆਂ ਆਸਾਂ ਹਨ।  


author

Vandana

Content Editor

Related News