ਬੀਬੀ ਜਗੀਰ ਕੌਰ ਦੇ ਹੱਕ ''ਚ ਹੋਈ ਡਿਗਰੀ ਖਿਲਾਫ ਖਹਿਰਾ ਨੇ ਕੀਤਾ ਇਤਰਾਜ਼ ਦਾਇਰ

02/01/2020 4:31:59 PM

ਭੁਲੱਥ (ਭੂਪੇਸ਼)— ਬੀਤੇ ਦਿਨ ਸਥਾਨਕ ਸਬ ਡਿਵੀਜ਼ਨ ਕੋਰਟ ਦੇ ਜਸਟਿਸ ਸੁਸ਼ੀਲ ਬੋਧ ਦੀ ਅਦਾਲਤ 'ਚ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਲਕਾ ਭੁਲੱਥ ਦੀ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਖਿਲਾਫ ਥਰਡ ਪਾਰਟੀ ਇਤਰਾਜ਼ ਦਾਇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਵੱਲੋਂ ਸਤਿਕਾਰਯੋਗ ਸੰਤ ਬਾਬਾ ਪ੍ਰੇਮ ਸਿੰਘ ਦੇ ਤੱਪ ਸਥਾਨ ਬੇਗੋਵਾਲ 'ਤੇ ਉਨ੍ਹਾਂ ਦੇ ਨਾਂ ਬਣੇ ਗੁਰਦੁਆਰਾ ਸਾਹਿਬ ਦੀ ਇਮਾਰਤ, ਲੰਗਰ ਹਾਲ, ਰਿਹਾਇਸ਼ੀ ਕੰਪਲੈਕਸ ਅਤੇ ਹੋਰ ਇਮਾਰਤਾਂ ਜੋ ਕਿ ਮਾਲ ਵਿਭਾਗ ਦੇ ਰਿਕਾਰਡ 'ਚ ਜੋ ਖਸਰਾ ਨੰ: 270, ਜਿਸ 'ਚ ਰਕਬਾ 3 ਕਨਾਲ 15 ਮਰਲੇ ਹਨ, ਜਿਸ 'ਚ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਗੁਰਦੁਆਰਾ ਹੋਣ ਦੇ ਬਾਵਜੂਦ ਬੀਬੀ ਜਗੀਰ ਕੌਰ ਵੱਲੋਂ ਗਲਤ ਤੱਥ ਗੁਰਦੁਆਰਾ ਸਾਹਿਬ ਦੀ ਬਜਾਏ ਵਾਹੀਯੋਗ/ਖੇਤੀਬਾੜੀ ਜ਼ਮੀਨ ਦੇ ਗਲਤ ਤੱਥ ਪੇਸ਼ ਕਰਕੇ ਜ਼ਮੀਨ ਦੀ ਡਿਗਰੀ ਆਪਣੇ ਨਾਂ ਕਰਵਾਈ ਗਈ।

ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਅਦਾਲਤ 'ਚ ਤੀਜੀ ਧਿਰ ਬਣ ਕੇ ਆਪਣਾ ਇਤਰਾਜ਼ ਦਾਇਰ ਕੀਤਾ, ਜਿਸ 'ਤੇ ਜਸਟਿਸ ਡਾ: ਸੁਸ਼ੀਲ ਬੋਧ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 6 ਫਰਵਰੀ ਮੁਕਰਰ ਕੀਤੀ। ਖਹਿਰਾ ਨੇ ਆਪਣਾ ਅਦਾਲਤ 'ਚ ਇਤਰਾਜ਼ ਪੇਸ਼ ਕਰਨ ਉਪਰੰਤ ਪ੍ਰੈੱਸ ਕਾਨਫਰੰਸ ਕਰਦੇ ਕਿਹਾ ਕਿ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਬੇਗੋਵਾਲ ਦੇ ਨਾਂ 'ਤੇ ਬਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਲੰਗਰ ਹਾਲ, ਗੁਰਦੁਆਰਾ ਸਾਹਿਬ ਦਾ ਦੀਵਾਨ ਹਾਲ ਆਦਿ 'ਤੇ ਖੁਦ ਕਾਬਜ਼ ਹੋਣ ਅਤੇ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਅਤੇ ਲੁਬਾਣਾ ਭਾਈਚਾਰੇ ਵੱਲੋਂ ਸ਼ਰਧਾ ਨਾਲ ਮੁਰਾਦਾਂ ਪੂਰੀਆਂ ਹੋਣ 'ਤੇ ਸਤਿਕਾਰ ਵੱਜੋਂ ਚੜ੍ਹਾਏ ਜਾਂਦੇ ਮਾਲੀਏ ਨੂੰ ਆਪ ਹਥਿਆਉਣ ਦੀ ਨੀਅਤ ਨਾਲ ਅਦਾਲਤ ਵਿਚ ਸਹੀ ਤੱਥ ਪੇਸ਼ ਕਰਨ ਦੀ ਬਜਾਏ ਗਲਤ ਤੱਥ ਪੇਸ਼ ਕੀਤੇ ਗਏ।

ਖਹਿਰਾ ਨੇ ਕਿਹਾ ਕਿ ਜੋ ਰਕਬਾ ਅਤੇ ਖਸਰਾ ਨੰ: ਦਰਸਾਏ ਗਏ ਹਨ, ਉਸ 'ਚ ਬਕਾਇਦਾ ਗੁਰਦੁਆਰਾ ਸਾਹਿਬ ਦਾ ਹਿੱਸਾ ਆਉਂਦਾ ਹੈ। ਜਿਸ ਕਰਕੇ ਉਨ੍ਹਾਂ ਦੇ ਹੱਕ ਵਿਚ ਉੱਚ ਅਦਾਲਤ ਵੱਲੋਂ ਕੀਤੀ ਡਿਗਰੀ ਬੀਬੀ ਜਗੀਰ ਕੌਰ ਵੱਲੋਂ ਗਲਤ ਤੱਥ ਪੇਸ਼ ਕਰਨ ਕਰਕੇ ਕੈਂਸਲ ਕਰਵਾਉਣ ਲਈ ਭੁਲੱਥ ਦੀ ਅਦਾਲਤ 'ਚ ਤੀਜੀ ਧਿਰ ਵਜੋਂ ਪੇਸ਼ ਹੋਏ ਹਨ, ਖਹਿਰਾ ਨੇ ਸਹਿਤਕਾਰਤ ਲੁਬਾਣਾ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਮਬੰਦ ਹੋਣ ਤਾਂ ਜੋ ਸੰਤਾਂ ਦੇ ਗੁਰਦੁਆਰਾ ਸਾਹਿਬ ਦੀ ਮਾਲਕੀ ਬੀਬੀ ਜਗੀਰ ਕੌਰ ਆਪਣੇ ਨਿੱਜੀ ਨਾਂ 'ਤੇ ਕਰਵਾਕੇ ਗੁਰਦੁਆਰਾ ਸਾਹਿਬ ਨੂੰ ਆਪਣੇ ਹਿੱਤਾਂ ਲਈ ਵਰਤਣ ਲਈ ਹੱਥ ਕੰਡੇ ਅਪਨਾ ਰਹੇ ਹਨ।


shivani attri

Content Editor

Related News