ਗੰਨਾ ਸੰਘਰਸ਼ ਕਮੇਟੀ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

Saturday, Jun 25, 2022 - 12:14 AM (IST)

ਗੰਨਾ ਸੰਘਰਸ਼ ਕਮੇਟੀ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

ਗੜ੍ਹਦੀਵਾਲਾ (ਜਤਿੰਦਰ) : ਕਿਸਾਨ ਮੋਰਚਾ ਦੇ ਸੱਦੇ ਤਹਿਤ ਕਿਸਾਨ ਗੰਨਾ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦੇਸ਼ ਦੇ ਜਵਾਨਾਂ ਅਤੇ ਕਿਸਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਅਗਨੀਪਥ ਯੋਜਨਾ ਨੂੰ ਰੱਦ ਕਰਨ ਸਬੰਧੀ ਰਾਸ਼ਟਰਪਤੀ ਤੱਕ ਮੰਗ ਪੱਤਰ ਪਹੁੰਚਾਉਣ ਲਈ ਐੱਸ. ਡੀ. ਐੱਮ. ਦਫ਼ਤਰ ਦਸੂਹਾ ਵਿਖੇ ਭਾਰੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਮੰਗ ਪੱਤਰ ਸੌਂਪਿਆ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਮੰਗ ਪੱਤਰ 'ਚ ਕਿਸਾਨਾਂ ਨੇ ਮੰਗ ਕੀਤੀ ਕਿ ਜੋ ਕੇਂਦਰ ਸਰਕਾਰ ਵੱਲੋਂ ਅਗਨੀਪਥ ਯੋਜਨਾ ਬਣਾਈ ਗਈ ਹੈ, ਇਸ ਵਿੱਚ ਦੇਸ਼ ਦੇ ਜਵਾਨ ਸਿਰਫ 4 ਸਾਲ ਠੇਕੇ 'ਤੇ ਭਰਤੀ ਹੋਣਗੇ ਤੇ ਬਾਅਦ ਵਿੱਚ ਬੇਰੁਜ਼ਗਾਰ ਹੋ ਜਾਣਗੇ। ਇਸੇ ਤਰ੍ਹਾਂ ਕਿਸਾਨਾਂ ਦੀਆਂ ਲਟਕ ਰਹੀਆਂ ਮੰਗਾਂ ਅਜੇ ਵੀ ਕੇਂਦਰ ਸਰਕਾਰ ਪੂਰੀਆਂ ਨਹੀਂ ਕਰ ਰਹੀਆਂ, ਉਨ੍ਹਾਂ ਨੂੰ ਜਲਦ ਤੋਂ ਜਲਦ ਮੰਨਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਉਣ ਵਾਲੇ ਸਮੇਂ 'ਚ ਇਹ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਇਸ ਸੰਘਰਸ਼ ਨੂੰ ਹੋਰ ਵੀ ਵੱਡੇ ਪੱਧਰ 'ਤੇ ਉਲੀਕਿਆ ਜਾਵੇਗਾ।

ਇਹ ਵੀ ਪੜ੍ਹੋ : ਟਰਾਂਸਫਾਰਮਰ ਦਾ ਤੇਲ ਚੋਰੀ ਕਰਦੇ ਰੰਗੇ ਹੱਥੀਂ ਇਕ ਗ੍ਰਿਫ਼ਤਾਰ, 2 ਫਰਾਰ

PunjabKesari

ਇਸ ਮੌਕੇ ਪ੍ਰਧਾਨ ਸੁਖਪਾਲ ਸਿੰਘ ਡੱਫਰ, ਗੁਰਪ੍ਰੀਤ ਸਿੰਘ ਹੀਰਾਹਾਰ, ਗੁਰਮੀਤ ਸਿੰਘ, ਪ੍ਰਦੀਪ ਸਿੰਘ, ਜਸਵਿੰਦਰ ਸਿੰਘ ਡੱਫਰ, ਸੁਰਜੀਤ ਸਿੰਘ ਡੱਫਰ, ਅਮਰਜੀਤ ਸਿੰਘ ਮਾਹਲ, ਪਾਲਾ ਕੇਸ਼ੋਪੁਰ, ਹੈਪੀ ਕੇਸ਼ੋਪੁਰ, ਮਨਜੀਤ ਸਿੰਘ ਜੰਡੋਰ, ਗੁਰਬਾਜ ਸਿੰਘ ਬੰਗਾਲੀਪੁਰ, ਬਿੱਲਾ, ਲਵਰਾਜ ਥਿੰਦਾ, ਹਰਵਿੰਦਰ ਸਿੰਘ, ਮਨਦੀਪ ਸਿੰਘ ਭਾਨਾ, ਅਵਤਾਰ ਸਿੰਘ ਮਾਨਗੜ੍ਹ, ਸਤਵੀਰ ਰਜਪਾਲਵਾਂ, ਰਮਨ ਖੁਣਖੁਣ, ਜਰਨੈਲ ਬਾਜਵਾ, ਕੁੱਕੀ ਸਗਲਾ, ਜਤਿੰਦਰ ਸਿੰਘ ਸਗਲਾ, ਮਨਜੀਤ ਸਿੰਘ ਮੱਲੇਵਾਲ, ਸੁਖਦੇਵ ਸਿੰਘ ਮਾਂਗਾ, ਸਿਮਰਤਪਾਲ ਸਿੰਘ ਮਾਂਗਾ, ਸੁਖਦੇਵ ਚੌਹਕਾ, ਉਂਕਾਰ ਸਿੰਘ ਚੋਹਕਾ, ਹਰਚੇਤ ਕੱਲੋਵਾਲ, ਸਿਮਰਨ ਹੀਰਾਹਾਰ, ਤਰਨਬੀਰ ਸਿੰਘ ਭਟੋਲੀ, ਰਜੇਸ਼ ਪੰਡਤ, ਗਗਨਦੀਪ ਭਟੋਲੀ, ਬਰਜਿੰਦਰ ਸਿੰਘ ਰਮਦਾਸਪੁਰ, ਪੰਮ ਜੰਡੋਰ, ਅੰਮ੍ਰਿਤਪਾਲ ਜੰਡੋਰ, ਨਰਿੰਦਰ ਸਿੰਘ ਮਸਤੀਵਾਲ, ਗੁਰਿੰਦਰ ਸਿੰਘ, ਰਣਵੀਰ ਸਿੰਘ ਰੰਧਾਵਾ, ਪਰਮਿੰਦਰ ਸਿੰਘ ਮਸਤੀਵਾਲ, ਰੋਹਨ ਕੁਮਾਰ ਆਦਿ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਕਿਸਾਨ ਹਾਜ਼ਰ ਸਨ।

ਖ਼ਬਰ ਇਹ ਵੀ : ਪੁਲਸ ਮੁਲਾਜ਼ਮਾਂ ’ਤੇ ਫਾਇਰਿੰਗ, ਉਥੇ ਮੂਸੇਵਾਲਾ ਕਤਲ ਮਾਮਲੇ ’ਚ ਗਾਇਕ ਮਨਕੀਰਤ ਨੂੰ ਮਿਲੀ ਕਲੀਨ ਚਿੱਟ, ਪੜ੍ਹੋ TOP 10

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News