ਗੰਨਾ ਮਿੱਲ ਦੇ ਗੋਦਾਮ ’ਚ ਲੱਗੀ ਅੱਗ, ਲੱਖਾਂ ਰੁਪਏ ਦਾ ਖੰਡ ਦਾ ਸਟਾਕ ਸੜ ਕੇ ਸੁਆਹ

05/18/2022 5:59:30 PM

ਫਗਵਾੜਾ (ਜਲੋਟਾ)- ਫਗਵਾੜਾ ਵਿਚ ਕੌਮੀ ਰਾਜਮਾਰਗ ਨੰਬਰ ਇਕ ’ਤੇ ਮੌਜੂਦ ਬੱਸ ਸਟੈਂਡ ਲਾਗੇ ਬੀਤੇ ਦਿਨ ਦਿਨ-ਦਿਹਾੜੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦ ਸਥਾਨਕ ਗੰਨਾ ਮਿੱਲ (ਗੋਲਡਨ ਸੰਧਰ ਮਿਲਜ਼ ਲਿਮਟਿਡ) ਦੇ ਗੋਦਾਮ ’ਚ ਅਚਨਚੇਤ ਲੱਗੀ ਭਿਆਨਕ ਅੱਗ ਕਾਰਨ ਗੋਦਾਮ ’ਚ ਪਿਆ ਲੱਖਾਂ ਰੁਪਏ ਦੀ ਕੀਮਤ ਦਾ ਖੰਡ ਦਾ ਸਟਾਕ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ। ਸੂਤਰਾਂ ਮੁਤਾਬਕ ਅੱਗ ਲਗਣ ਦਾ ਕਾਰਨ ਇਲਾਕੇ ’ਚ ਪੈ ਰਹੀ ਗਰਮੀ ਸਮੇਤ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ। ਗੋਦਾਮ ’ਚ ਵਾਪਰੇ ਅਗਨੀਕਾਂਡ ’ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੇ ਮਿੱਲ ਦੇ ਅਧਿਕਾਰੀਆਂ ਅਤੇ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਫਗਵਾੜਾ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਗੋਦਾਮ ’ਚ ਲੱਗੀ ਅੱਗ ਨੂੰ ਪਾਣੀ ਦਾ ਲਗਤਾਰ ਛਿੜਕਾਅ ਕਰਦੇ ਹੋਏ ਕਰੜੇ ਉਪਰਾਲੇ ਕਰਨ ਤੋਂ ਬਾਅਦ ਕਾਬੂ ਕੀਤਾ।

ਇਹ ਵੀ ਪੜ੍ਹੋ: ਜਲੰਧਰ 'ਚ ਬਿਜਲੀ ਮਹਿਕਮੇ ਦੀ ਵੱਡੀ ਕਾਰਵਾਈ, 23 ਪੁਲਸ ਮੁਲਾਜ਼ਮਾਂ ਦੇ ਘਰਾਂ 'ਚ ਲੱਗੀ 'ਕੁੰਡੀ' ਫੜੀ

PunjabKesari

ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਗੰਨਾ ਮਿੱਲ ਫਗਵਾੜਾ ਦੇ ਗੋਦਾਮ ’ਚ ਅੱਗ ਲੱਗੀ ਹੈ ਤਾਂ ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ’ਤੇ ਫਾਇਰ ਟੈਂਡਰ ਦੀਆਂ ਗੱਡੀਆਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੰਨਾ ਮਿੱਲ ਦੇ ਗੋਦਾਮ ’ਚ ਖੰਡ ਨਾਲ ਭਰੀਆਂ ਬੋਰੀਆਂ ਨੂੰ ਅੱਗ ਕਿਵੇਂ ਲੱਗੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਲੱਗਣ ਕਾਰਨ ਕਿੰਨੀਆਂ ਖੰਡ ਦੀਆਂ ਬੋਰੀਆਂ ਸੜ ਕੇ ਸੁਆਹ ਹੋਈਆਂ ਹਨ ਅਤੇ ਗੰਨਾ ਮਿੱਲ ਦਾ ਕਿੰਨਾ ਨੁਕਸਾਨ ਹੋਇਆ ਹੈ, ਇਸ ਨੂੰ ਲੈ ਕੇ ਮਿੱਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦਾ ਹਿਸਾਬ ਲਗਾਇਆ ਜਾ ਰਿਹਾ ਹੈ।

PunjabKesari

ਸੂਤਰਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਗੰਨਾ ਮਿੱਲ ਦਾ ਗੋਦਾਮ ’ਚ ਪਿਆ ਲੱਖਾਂ ਰੁਪਏ ਦਾ ਖੰਡ ਦਾ ਸਟਾਕ ਸੜ ਕੇ ਸੁਆਹ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਗੰਨਾ ਮਿੱਲ ਦੇ ਗੋਦਾਮ ’ਚ ਹਾਲੇ ਵੀ ਕਈ ਥਾਵਾਂ ’ਤੇ ਅੱਗ ਦੀਆਂ ਚੰਗਿਆੜੀਆਂ ਸੁਲਗ ਰਹੀਆਂ ਸਨ ਅਤੇ ਗੋਦਾਮ ’ਚ ਚਾਰੋਂ ਪਾਸੇ ਗਲ ਘੋਟੂ ਧੂੰਆਂ ਫੈਲਿਆ ਹੋਇਆ ਹੈ ।

ਇਹ ਵੀ ਪੜ੍ਹੋ: ਹੁਣ ਬੱਸਾਂ ’ਤੇ ‘ਟਰੈਕਿੰਗ ਸਿਸਟਮ’ ਜ਼ਰੀਏ ਰਹੇਗੀ ‘ਤਿੱਖੀ ਨਜ਼ਰ’, ਟਰਾਂਸਪੋਰਟ ਮਹਿਕਮੇ ਵੱਲੋਂ ਹਿਦਾਇਤਾਂ ਜਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News