ਟਾਂਡਾ ਵਿਖੇ ਅੱਗ ਲੱਗਣ ਕਾਰਨ ਗੰਨੇ ਦੀ ਫ਼ਸਲ ਝੁਲਸੀ

Friday, Oct 29, 2021 - 03:32 PM (IST)

ਟਾਂਡਾ ਵਿਖੇ ਅੱਗ ਲੱਗਣ ਕਾਰਨ ਗੰਨੇ ਦੀ ਫ਼ਸਲ ਝੁਲਸੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਇਥੋਂ ਦੇ ਪਿੰਡ ਸਹਿਬਾਜ਼ਪੁਰ ਵਿੱਚ ਅੱਜ ਦੁਪਹਿਰ ਨੂੰ ਭਿਆਨਕ ਅੱਗ ਲੱਗਣ ਕਾਰਨ ਕਿਸਾਨ ਦੀ ਲਗਭਗ 4 ਕਨਾਲ ਗੰਨੇ ਦੀ ਫ਼ਸਲ ਬੁਰੀ ਤਰਾਂ ਝੁਲਸ ਗਈ। ਇਸ ਅੱਗ ਲੱਗਣ ਦੀ ਘਟਨਾ ਨਾਲ ਨੁਕਸਾਨ ਝੱਲਣ ਵਾਲੇ ਕਿਸਾਨ ਹਰਦੀਪ ਸਿੰਘ ਗਿੱਲ ਪੁੱਤਰ ਰੇਸ਼ਮ ਸਿੰਘ ਨੇ ਦੱਸਿਆ ਦੁਪਹਿਰ ਅਚਾਨਕ ਉਸ ਦੇ ਖੇਤ ਵਿੱਚ ਅੱਗ ਭੜਕ ਗਈ।

PunjabKesari

ਉਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮਸ਼ੱਕਤ ਨਾਲ ਅੱਗ 'ਤੇ ਕਾਬੂ ਪਾ ਕੇ ਉਸ ਨੂੰ ਫੈਲਣ ਤੋਂ ਰੋਕਿਆ। ਗਿੱਲ ਨੇ ਦੱਸਿਆ ਕਿ ਅੱਗ ਕਾਰਨ ਉਸ ਦੀ ਲਗਭਗ 4 ਕਨਾਲ ਗੰਨੇ ਦੀ ਫ਼ਸਲ ਨਸ਼ਟ ਹੋ ਗਈ ਹੈ। ਅੱਗ ਕਿਨ੍ਹਾਂ ਹਲਾਤ ਵਿੱਚ ਲੱਗੀ, ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਮਿਲ ਸਕੀ ਹੈ। 


author

shivani attri

Content Editor

Related News