ਨਿਗਮ ਸਟਾਫ ’ਤੇ ਕਮਿਸ਼ਨਰ ਦੀ ਸਖ਼ਤੀ: ਸਟ੍ਰੀਟ ਲਾਈਟ ਬ੍ਰਾਂਚ ਦੇ 2 ਜੇ. ਈਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ

06/11/2020 5:47:14 PM

ਜਲੰਧਰ (ਖੁਰਾਣਾ)– ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਨਿਗਮ ਦੇ ਲਾਪ੍ਰਵਾਹ ਕਰਮਚਾਰੀਆਂ ਅਤੇ ਸਟਾਫ ਮੈਂਬਰਾਂ ’ਤੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਬੀਤੇ ਦਿਨ 4 ਡਰਾਫਟਸਮੈਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਹੁਣ ਕਮਿਸ਼ਨਰ ਨੇ ਨਿਗਮ ਦੀ ਸਟ੍ਰੀਟ ਲਾਈਟ ਬ੍ਰਾਂਚ ਦੇ 2 ਜੇ. ਈਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਵਿਚੋਂ ਇਕ ਅਨਿਲ ਚੱਢਾ ਅਤੇ ਦੂਸਰੇ ਜੇ. ਈ. ਦਾ ਨਾਂ ਪ੍ਰਸ਼ਾਂਤ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਦੋਂ ਪ੍ਰਾਈਵੇਟ ਠੇਕੇਦਾਰਾਂ ਦੇ ਸਟ੍ਰੀਟ ਲਾਈਟ ਮੇਨਟੀਨੈਂਸ ਦੇ ਟੈਂਡਰ ਖਤਮ ਹੋ ਗਏ ਸਨ ਤਾਂ ਨਵੇਂ ਠੇਕੇਦਾਰਾਂ ਨੂੰ ਕੰਮ ਅਲਾਟ ਕਰ ਦਿੱਤਾ ਗਿਆ ਸੀ।

ਪੜ੍ਹੋ ਇਹ ਵੀ - ਕੋਰੋਨਾ ਸਮੇਤ ਜਾਨਵਰਾਂ ਤੋਂ ਮਨੁੱਖੀ ਜ਼ਿੰਦਗੀ ’ਚ ਆਈਆਂ ਕਈ ਬੀਮਾਰੀਆਂ (ਵੀਡੀਓ)

ਇਹ ਯੋਗ-ਆਸਣ ਕਰਨ ਨਾਲ ਦੂਰ ਹੁੰਦੀਆਂ ਹਨ ਭਿਆਨਕ ਬੀਮਾਰੀਆਂ

ਪਤਾ ਲੱਗਾ ਹੈ ਕਿ ਸਬੰਧਤ ਜੇ. ਈਜ਼ ਨੇ ਇਸ ਮਾਮਲੇ ਵਿਚ ਲਾਪ੍ਰਵਾਹੀ ਵਰਤਦੇ ਹੋਏ ਠੇਕੇਦਾਰਾਂ ਤੋਂ ਲਿਖਤੀ ਤੌਰ ’ਤੇ ਹੈਂਡਓਵਰ ਲਏ ਪਰ ਕੁਝ ਦਿਨਾਂ ਦੀ ਦੇਰੀ ਹੋਈ, ਜਿਸ ਨੂੰ ਕਮਿਸ਼ਨਰ ਨੇ ਗੰਭੀਰਤਾ ਨਾਲ ਲੈਂਦੇ ਹੋਏ ਇਨ੍ਹਾਂ ਦੋਵਾਂ ਜੇ. ਈਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਦੋਵਾਂ ਜੇ. ਈਜ਼ ਨੇ ਆਪਣੇ ਜਵਾਬ ਨਿਗਮ ਕਮਿਸ਼ਨਰ ਦਫਤਰ ਨੂੰ ਭੇਜ ਦਿੱਤੇ ਹਨ, ਜਿਨ੍ਹਾਂ ਵਿਚ ਲਿਖਿਆ ਗਿਆ ਹੈ ਉਨ੍ਹਾਂ ਨੇ ਸਟ੍ਰੀਟ ਲਾਈਟ ਦੇ ਪੁਰਾਣੇ ਠੇਕੇਦਾਰਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਕੋਲੋਂ ਹੈਂਡਓਵਰ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ ਹੋਈ ਹੈ। ਹੁਣ ਦੇਖਣਾ ਇਹ ਹੈ ਕਿ ਨਿਗਮ ਕਮਿਸ਼ਨਰ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਹੁੰਦੇ ਹਨ ਜਾਂ ਨਹੀਂ।

ਪੜ੍ਹੋ ਇਹ ਵੀ - ਤਾਲਾਬੰਦੀ ਹਟਣ ਤੋਂ ਬਾਅਦ ਚੀਨੀ ਵਿਦਿਆਰਥੀਆਂ ’ਚ ਵੱਧ ਰਹੇ ਨੇ ਖੁਦਕੁਸ਼ੀ ਕਰਨ ਦੇ ਕੇਸ (ਵੀਡੀਓ)

ਉਥੇ ਹੀ ਡਰਾਫਟਸਮੈਨਾਂ ਦੇ ਜਵਾਬ ਕਮਿਸ਼ਨਰ ਤੱਕ ਨਹੀਂ ਪਹੁੰਚੇ। ਇਸੇ ਦੌਰਾਨ ਕਮਿਸ਼ਨਰ ਨੇ ਬਿਲਡਿੰਗ ਵਿਭਾਗ ਦੇ ਜਿਨ੍ਹਾਂ ਡਰਾਫਟਸਮੈਨਾਂ ਨੂੰ ਰੈਣਕ ਬਾਜ਼ਾਰ ਦੀਆਂ ਦੁਕਾਨਾਂ ਦੀ ਪੈਮਾਇਸ਼ ਸਬੰਧੀ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਸਨ, ਉਨ੍ਹਾਂ ਦੇ ਜਵਾਬ ਅਜੇ ਤੱਕ ਕਮਿਸਨਰ ਦਫਤਰ ਨੂੰ ਨਹੀਂ ਮਿਲੇ ਹਨ। ਸ਼੍ਰੀ ਲਾਕੜਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਬੰਧਤ ਅਧਿਕਾਰੀਆਂ ਦੇ ਜਵਾਬ ਦੇਖ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ - ਕੋਰੋਨਾ : ਲੈਟਿਨ ਅਮਰੀਕਾ ਬਹੁਤ ਜਲਦੀ ਐਲਾਨ ਹੋਵੇਗਾ ਅਗਲਾ ਹਾਟਸਪਾਟ (ਵੀਡੀਓ)


rajwinder kaur

Content Editor

Related News