ਆਦਮਪੁਰ ਏਅਰਪੋਰਟ ਤੋਂ ਚੱਲਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਤੀਜੇ ਦਿਨ ਵੀ ਰੱਦ

Sunday, Jul 05, 2020 - 08:37 AM (IST)

ਆਦਮਪੁਰ ਏਅਰਪੋਰਟ ਤੋਂ ਚੱਲਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਤੀਜੇ ਦਿਨ ਵੀ ਰੱਦ

ਜਲੰਧਰ,(ਸਲਵਾਨ)- ਆਦਮਪੁਰ ਏਅਰਪੋਰਟ ਤੋਂ ਚੱਲਣ ਵਾਲੀ ਸਪਾਈਸ ਜੈੱਟ ਦੀ ਜੈਪੁਰ-ਆਦਮਪੁਰ-ਜੈਪੁਰ ਫਲਾਈਟ ਤੀਜੇ ਦਿਨ ਫਿਰ ਰੱਦ ਹੋ ਗਈ ਹੈ। ਜਾਣਕਾਰੀ ਅਨੁਸਾਰ ਸਪਾਈਸ ਜੈੱਟ ਦੀ ਫਲਾਈਟ ਦਾ ਸੰਚਾਲਨ ਨਾ ਹੋਣ ਦਾ ਅਸਲ ਕਾਰਣ ਇਹ ਹੈ ਕਿ ਜੈਪੁਰ-ਆਦਮਪੁਰ-ਜੈਪੁਰ ਫਲਾਈਟ ਲਈ ਯਾਤਰੀਆਂ ਵੱਲੋਂ ਬੁਕਿੰਗ ਨਹੀਂ ਹੋ ਰਹੀ।

ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਵਿਚ ਸ਼ੁਰੂ ਹੋਣ ਵਾਲੀ ਇਸ ਫਲਾਈਟ ’ਤੇ ਪਹਿਲਾਂ ਕੋਰੋਨਾ ਦੀ ਮਾਰ ਪਈ, ਢਾਈ ਮਹੀਨੇ ਲਾਕਡਾਊਨ ਰਹਿਣ ਤੋਂ ਬਾਅਦ ਮਈ ਮਹੀਨੇ ਘਰੇਲੂ ਉਡਾਣਾਂ ਤਾਂ ਸ਼ੁਰੂ ਹੋ ਗਈਆਂ ਅਤੇ ਇਸ ਵਿਚ ਜੈਪੁਰ-ਆਦਮਪੁਰ-ਦਿੱਲੀ ਫਲਾਈਟ ਦਾ ਸੰਚਾਲਨ ਕਰਨ ਦਾ ਵੀ ਐਲਾਨ ਕੀਤਾ ਗਿਆ। ਕੁਝ ਬੁਕਿੰਗ ਵੀ ਹੋਈ ਪਰ ਐਨ ਮੌਕੇ ’ਤੇ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਸ ਨੂੰ ਦਿੱਲੀ-ਆਦਮਪੁਰ ਦਰਮਿਆਨ ਸੰਚਾਲਨ ਕਰਨ ਦੀ ਗੱਲ ਕੀਤੀ ਗਈ ਤਾਂ 2-3 ਦਿਨ ਹੀ ਫਲਾਈਟ ਚੱਲ ਸਕੀ। ਇਕ ਮਹੀਨੇ ਵਿਚ ਇਹ ਫਲਾਈਟ ਵੀ ਰੱਦ ਹੋ ਗਈ। ਹੁਣ ਦਿੱਲੀ ਦੀ ਫਲਾਈਟ ਰੱਦ ਕਰ ਕੇ ਜੈਪੁਰ-ਆਦਮਪੁਰ ਵਿਚ ਸੰਚਾਲਨ ਕਰਨ ਦਾ ਫਿਰ ਤੋਂ ਐਲਾਨ ਕਰ ਦਿੱਤਾ ਗਿਆ ਪਰ ਐਨ ਮੌਕੇ ’ਤੇ ਇਕ ਵਾਰ ਫਿਰ ਇਸ ਨੂੰ ਰੱਦ ਕਰ ਦਿੱਤਾ ਗਿਆ।


author

Lalita Mam

Content Editor

Related News