ਹੈਰੋਇਨ ਸਣੇ ਕਾਬੂ ਸਮੱਗਲਰ ਦਾ ਮਾਮਲਾ, ਮੋਟਰਸਾਈਕਲ ’ਤੇ ਅੰਮ੍ਰਿਤਸਰ ਤੋਂ ਖਰੀਦ ਕੇ ਲਿਆਉਂਦਾ ਸੀ ਨਸ਼ਾ

05/20/2022 4:05:35 PM

ਜਲੰਧਰ (ਜ. ਬ.)–ਜਗਜੀਵਨ ਰਾਮ ਚੌਕ ਵਿਚ ਟਰੈਪ ਲਾ ਕੇ ਫੜੇ ਗਏ ਨਸ਼ਾ ਸਮੱਗਲਰ ਦੀਪਕ ਉਰਫ ਦੀਪਾ ਨੂੰ ਪੁਲਸ ਨੇ ਤਿੰਨ ਿਦਨਾਂ ਦੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ। ਮੁਲਜ਼ਮ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਮੋਟਰਸਾਈਕਲ ’ਤੇ ਹੀ ਹੈਰੋਇਨ ਲਿਆਉਂਦਾ ਸੀ। ਮੋਟਰਸਾਈਕਲ ’ਤੇ ਹੈਰੋਇਨ ਲਿਆਉਣ ਦਾ ਕਾਰਨ ਪੁੱਛਣ ’ਤੇ ਮੁਲਜ਼ਮ ਨੇ ਕਬੂਲਿਆ ਕਿ ਰਸਤੇ ਵਿਚ ਪੁਲਸ ਦੇ ਨਾਕੇ ਲੱਗੇ ਹੁੰਦੇ ਹਨ ਅਤੇ ਚੈਕਿੰਗ ਦੇ ਡਰੋਂ ਉਹ ਮੋਟਰਸਾਈਕਲ ’ਤੇ ਚਿੱਟਾ ਲੈ ਕੇ ਨਿਕਲ ਜਾਂਦਾ ਸੀ।

ਇਹ ਵੀ ਪੜ੍ਹੋ : ਸ਼ਰਾਬ ਨੂੰ MRP ’ਤੇ ਵੇਚਣ ਦੇ ਰੌਂਅ ’ਚ ਪੰਜਾਬ ਸਰਕਾਰ, ਨਵੀਂ ਆਬਕਾਰੀ ਨੀਤੀ ’ਚ ਹੋ ਸਕਦੈ ਐਲਾਨ (ਵੀਡੀਓ)

ਮੁਲਜ਼ਮ ਦੀਪਕ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਅੰਮ੍ਰਿਤਸਰ ਤੋਂ ਹੀ ਹੈਰੋਇਨ ਖਰੀਦ ਰਿਹਾ ਹੈ। ਜਦੋਂ ਵੀ 200 ਤੋਂ 300 ਗ੍ਰਾਮ ਹੈਰੋਇਨ ਖਰੀਦਣ ਦੇ ਪੈਸੇ ਇਕੱਠੇ ਹੁੰਦੇ ਤਾਂ ਉਹ ਹੋਰ ਸਾਮਾਨ ਲੈਣ ਲਈ ਅੰਮ੍ਰਿਤਸਰ ਨਿਕਲ ਜਾਂਦਾ ਸੀ। ਇਸੇ ਤਰ੍ਹਾਂ ਹੌਲੀ-ਹੌਲੀ ਉਸ ਨੇ ਇਕ ਕਿਲੋ ਤੋਂ ਵੀ ਵੱਧ ਹੈਰੋਇਨ ਆਪਣੇ ਕੋਲ ਇਕੱਠੀ ਕਰ ਲਈ।

ਇਹ ਵੀ ਪੜ੍ਹੋ : CM ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ਨੂੰ ਲੈ ਕੇ ਹੋਈ ਚਰਚਾ

ਮੁਲਜ਼ਮ ਨੇ ਦੱਸਿਆ ਕਿ ਵਧੇਰੇ ਉਸ ਕੋਲ ਇਕ ਗ੍ਰਾਮ ਤੋਂ ਲੈ ਕੇ 20 ਗ੍ਰਾਮ ਤੱਕ ਦੇ ਹੀ ਗਾਹਕ ਆਉਂਦੇ ਹਨ। ਵਧੇਰੇ ਗਾਹਕ ਪੱਕੇ ਸਨ ਅਤੇ ਉਹ ਵੀ ਉਸ ਕੋਲੋਂ ਹੀ ਹੈਰੋਇਨ ਖਰੀਦਦੇ ਸਨ। ਮੁਲਜ਼ਮ ਕੋਲ ਰੁਟੀਨ ’ਚ ਚਿੱਟਾ ਪੀਣ ਵਾਲੇ ਗਾਹਕਾਂ ਦੀ ਜ਼ਿਆਦਾ ਗਿਣਤੀ ਸੀ। ਹਾਲਾਂਕਿ ਉਸ ਨੇ ਮੰਨਿਆ ਕਿ ਉਹ 20 ਤੋਂ 40 ਗ੍ਰਾਮ ਹੈਰੋਇਨ ਵੀ ਇਕੱਠੀ ਵੇਚ ਚੁੱਕਾ ਹੈ। ਪੁਲਸ ਮੁਲਜ਼ਮ ਦੇ ਮੋਬਾਇਲ ਦੀ ਵੀ ਜਾਂਚ ਕਰ ਰਹੀ ਹੈ ਤਾਂ ਕਿ ਲੋਕਲ ਹੋਰ ਲਿੰਕ ਮਿਲ ਸਕਣ। ਮੁਲਜ਼ਮ ਕੋਲੋਂ ਵੀ ਹੋਰ ਸਮੱਗਲਰਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰੀ ਦੁੱਖ਼ਦਾਈ ਘਟਨਾ, ਭਾਖੜਾ ਨਹਿਰ ’ਚ ਡੁੱਬਣ ਨਾਲ ਦੋ ਦੋਸਤਾਂ ਦੀ ਹੋਈ ਮੌਤ


Manoj

Content Editor

Related News