ਸਮਾਰਟ ਸਿਟੀ ਪ੍ਰਾਜੈਕਟ ਤਹਿਤ 105 ਕਰੋੜ ਨਾਲ ਹੋਵੇਗਾ ਜਲੰਧਰ ਸ਼ਹਿਰ ਦਾ ਵਿਕਾਸ

06/08/2019 11:34:05 AM

ਜਲੰਧਰ (ਪੁਨੀਤ)— ਸ਼ਹਿਰ 'ਚ ਵਿਕਾਸ ਲਈ ਲਿਆਂਦੇ ਗਏ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਸਰਕਾਰ ਨੇ 105 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ, ਜਿਸ ਕਾਰਨ ਜਲਦੀ ਹੀ ਵਿਕਾਸ ਕੰਮ ਸ਼ੁਰੂ ਹੋ ਜਾਣਗੇ। ਜਾਣਕਾਰੀ ਦਿੰਦੇ ਹੋਏ ਸਮਾਰਟ ਸਿਟੀ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜਲੰਧਰ ਸ਼ਹਿਰ ਵਿਚ ਇਸ ਪ੍ਰਾਜੈਕਟ ਨੂੰ 105 ਕਰੋੜ ਰੁਪਏ ਦਿੱਤੇ ਜਾਣਗੇ। ਇਸ ਪ੍ਰਾਜੈਕਟ ਦੇ ਅੰਡਰ 3 ਪ੍ਰਾਜੈਕਟ ਚੱਲਣਗੇ, ਜਿਸ ਵਿਚ ਸਿਟੀ ਪੱਧਰ 'ਤੇ ਚੱਲਣ ਵਾਲੇ ਡਿਜ਼ਾਸਟਰ ਮੈਨੇਜਮੈਂਟ ਪਲਾਨ ਲਈ 20.22 ਕਰੋੜ, ਦੂਜੇ ਪ੍ਰਾਜੈਕਟ 'ਚ ਗਲੀਆਂ 'ਚ ਸਮਾਰਟ ਐੱਲ. ਈ. ਡੀ. ਪ੍ਰਾਜੈਕਟ ਦੇ ਤਹਿਤ ਲਾਈਟਾਂ ਲਾਉਣ ਵਿਚ 46.02 ਕਰੋੜ ਅਤੇ ਕੇਂਦਰੀ ਮੋਨੀਟਰਿੰਗ ਸਿਸਟਮ ਸ਼ਾਮਲ ਹੈ। ਤੀਜੇ ਪ੍ਰਾਜੈਕਟ ਵਜੋਂ ਏ. ਬੀ. ਡੀ. ਦੇ ਤਹਿਤ ਸਮਾਰਟ ਸੜਕਾਂ ਬਣਾਉਣ ਲਈ 39.29 ਕਰੋੜ ਦਾ ਖਰਚ ਆਵੇਗਾ।
ਸਿਟੀ ਡਿਜ਼ਾਸਟਰ ਮੈਨੇਜਮੈਂਟ ਪਲਾਨ 'ਚ ਭੂਚਾਲ ਆਦਿ ਦੀ ਸਥਿਤੀ ਦੇ ਪ੍ਰਭਾਵ ਨੂੰ ਘੱਟ ਕਰਨਾ ਮੁੱਖ ਹੈ। ਇਸ ਪ੍ਰਾਜੈਕਟ ਤਹਿਤ ਸਿਟੀ ਪੱਧਰ 'ਤੇ ਡਿਜ਼ਾਸਟਰ ਮੈਨੇਜਮੈਂਟ ਪਲਾਨ ਤਿਆਰ ਕੀਤੇ ਜਾਣਗੇ। ਇਸੇ ਲਈ ਟੀਮਾਂ ਨੂੰ ਸਿੱਖਿਆ ਦਿੱਤੀ ਜਾਵੇਗੀ । ਇਸ ਲੜੀ ਵਿਚ ਕਰਮਚਾਰੀਆਂ ਨੂੰ ਟ੍ਰੇਨਿੰਗ ਤੇ ਮਾਕ ਡ੍ਰਿਲ ਆਦਿ ਕਰਵਾਈ ਜਾਵੇਗੀ ਅਤੇ ਆਫਤ ਸਥਿਤੀ ਵਿਚ ਇਸਤੇਮਾਲ ਹੋਣ ਵਾਲੇ ਉਪਕਰਨ ਆਦਿ ਖਰੀਦੇ ਜਾਣਗੇ।
ਗਲੀਆਂ 'ਚ ਸਮਾਰਟ ਐੱਲ. ਈ. ਡੀ. ਲਾਈਟਾਂ ਦੇ ਪ੍ਰਾਜੈਕਟ ਨੂੰ ਸੌਰ ਊਰਜਾ ਨਾਲ ਚਲਾਇਆ ਜਾਵੇਗਾ। ਇਸ ਤਰ੍ਹਾਂ ਦੇ 4.95 ਕਿਲੋਮੀਟਰ ਦੀਆਂ 4 ਸੜਕਾਂ ਨੂੰ ਸਮਾਰਟ ਸੜਕਾਂ 'ਚ ਤਬਦੀਲ ਕੀਤਾ ਜਾਵੇਗਾ। ਇਸ 'ਚ 120 ਫੁੱਟੀ ਕਪੂਰਥਲਾ ਰੋਡ, ਬਾਬੂ ਜਗਜੀਵਨ ਰਾਮ ਚੌਕ, ਮਹਾਵੀਰ ਮਾਰਗ, ਫੁੱਟਬਾਲ ਚੌਕ, ਕਪੂਰਥਲਾ ਰੋਡ, 120 ਫੁੱਟੀ ਰੋਡ, ਮਹਾਤਮਾ ਹੰਸਰਾਜ ਮਾਰਗ, ਐੱਚ. ਐੱਮ. ਵੀ. ਚੌਕ, ਡੀ. ਏ. ਵੀ. ਕਾਲਜ ਸ਼ਾਮਲ ਹੈ । ਏ. ਬੀ. ਡੀ. ਤਹਿਤ ਇਨ੍ਹਾਂ ਸੜਕਾਂ ਦਾ ਦੁਬਾਰਾ ਨਿਰਮਾਣ ਕਰਨ ਲਈ ਸੁਰੱਖਿਆ ਦੇ ਮਾਪਦੰਡਾਂ ਨੂੰ ਅਪਣਾਇਆ ਜਾਵੇਗਾ । ਸਮਾਰਟ ਰੋਡ ਤਹਿਤ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਲਈ ਬਿਜਲੀ ਦੀਆਂ ਤਾਰਾਂ ਵਿਛਾਉਣ ਦੇ ਕੰਮ ਨੂੰ ਵੀ ਦੁਬਾਰਾ ਕਰਵਾਇਆ ਜਾਵੇਗਾ।
ਡਿਜ਼ਾਸਟਰ ਮੈਨੇਜਮੈਂਟ—20.22 ਕਰੋੜ
ਐੱਲ. ਈ. ਡੀ. ਲਾਈਟਾਂ— 46. 02 ਕਰੋੜ
ਸਮਾਰਟ ਸੜਕਾਂ— 39. 29 ਕਰੋੜ


shivani attri

Content Editor

Related News