ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮੂਨਕ ਖ਼ੁਰਦ ਵਿਖੇ ਸ਼ਰਧਾ ਨਾਲ ਮਨਾਇਆ ਗਿਆ

2/27/2021 3:53:11 PM

ਟਾਂਡਾ ਉੜਮੁੜ (ਜਸਵਿੰਦਰ ਮੋਮੀ )-ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਅੱਜ ਪਿੰਡ ਮੁਨਕ ਖ਼ੁਰਦ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।  ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਰਾਗੀ ਢਾਡੀ ਸਿੰਘਾਂ ਵੱਲੋਂ ਦੀਵਾਨ ਸਜਾਏ ਗਏ। ਉਪਰੰਤ 2 ਵਜੇ ਨਗਰ ਕੀਰਤਨ ਲਈ ਚਾਲੇ ਪਾਏ ਗਏ। ਇਹ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਸਮਾਗਮ ਦੌਰਾਨ ਉੱਘੇ ਸਮਾਜ ਸੇਵਕ ਸ. ਮਨਜੀਤ ਸਿੰਘ ਦਸੂਹਾ ਨੇ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਦੀਪਮਾਲਾ ਵੀ ਕੀਤੀ ਗਈ। 

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

PunjabKesari

ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਜਾ ਰਹੀਆਂ ਸਨ ਅਤੇ ਸੰਗਤਾਂ ਦੇ ਖਾਣ ਲਈ ਸੇਵਾਦਾਰਾ ਵੱਲੋਂ ਥਾਂ-ਥਾਂ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ। ਨਗਰ ਕੀਰਤਨ ਕਰਦੀ ਸੰਗਤ ਪੀਲੇ ਨੀਲੇ ਪਟਕਿਆਂ ਨਾਲ ਸੱਜੀ ਬਹੁਤ ਹੀ ਸੁੰਦਰ ਵਿਖਾਈ ਦੇ ਰਹੀ ਸੀ। ਅਖ਼ੀਰ ਵਿਚ ਨਗਰ ਕੀਰਤਨ ਗੁਰਦੁਆਰਾ ਸਾਹਿਬ ਪਹੁੰਚਣ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਤੀਰਥ ਸਿੰਘ ਨੇ ਸਮੁੱਚੀ ਸੰਗਤ ਦਾ ਕੋਟਨ ਕੋਟ ਧੰਨਵਾਦ ਕੀਤਾ ਅਤੇ ਸਮੁੱਚੀ ਸੰਗਤ ਤੋਂ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਮੰਗ ਕੀਤੀ। 

ਇਹ ਵੀ ਪੜ੍ਹੋ: ਪਵਿੱਤਰ ਸਥਾਨ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਹੈ ਵਿਸ਼ੇਸ਼ ਮਹੱਤਤਾ, ‘ਗੁਰੂ ਰਵਿਦਾਸ’ ਜੀ ਨੇ ਇਥੇ ਬਿਤਾਏ ਸਨ 4 ਸਾਲ

PunjabKesari

ਇਸ ਮੌਕੇ ਪ੍ਰਧਾਨ ਤੀਰਥ ਸਿੰਘ ਅਮਰਜੀਤ ਸਿੰਘ ਸੁਖਵਿੰਦਰ ਸਿੰਘ ਮੂਨਕ ਸਰਬਜੀਤ ਸਿੰਘ ਮੋਮੀ ਜਥੇਦਾਰ ਅਮਰਜੀਤ ਸਿੰਘ  ਸਰਪੰਚ ਕੁਲਵਿੰਦਰ ਕੌਰ ਮੋਹਣਜੀਤ ਸਿੰਘ ਗੁਰਨਾਮ ਸਿੰਘ ਬਲਵਿੰਦਰ ਸਿੰਘ ਗੁਰਦੀਪ ਸਿੰਘ ਰਾਜਾ ਸਿੰਘ ਕਰਮ ਚੰਦ ਮਹਿਮੀ  ਪਰਮਜੀਤ ਸਿੰਘ ਪੰਮੀ ਜਰਨੈਲ ਸਿੰਘ ਸਰਦਾਰ ਸ਼ਾਮ ਸਿੰਘ  ਸੁਰਜੀਤ ਲਾਲ ਹੀਰਾ ਰਵਿੰਦਰ ਸਿੰਘ ਜਾਪਾਨ ਬਹਾਦਰ ਸਿੰਘ ਮਾਸਟਰ ਚਮਨ ਲਾਲ ਮਲਕੀਤ ਸਿੰਘ ਜੇ. ਈ. ਜਸਬੀਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।

ਇਹ ਵੀ ਪੜ੍ਹੋ: ਪੰਜਾਬ ’ਚ ਕਾਂਗਰਸ ਮੁੜ ਕਰੇਗੀ ਵਾਪਸੀ, ਕਿਸਾਨਾਂ ਦੇ ਮੁੱਦੇ ’ਤੇ ਭਾਜਪਾ ਬੇਨਕਾਬ : ਮਨੀਸ਼ ਤਿਵਾੜੀ


shivani attri

Content Editor shivani attri