ਸਮਾਜ ਨੂੰ ਵਤਨ ਪ੍ਰਸਤੀ ਦਾ ਸਭ ਤੋਂ ਪਹਿਲਾ ਪਾਠ ਭਗਵਾਨ ਸ਼੍ਰੀ ਰਾਮ ਨੇ ਸਿਖਾਇਆ ਹੈ : ਰਾਣਾ ਕੇ. ਪੀ. ਸਿੰਘ

9/16/2019 1:20:24 PM

ਜਲੰਧਰ (ਜ.ਬ.)— ਪੰਜਾਬ ਦਾ ਹਿੱਸਾ ਹਿੰਦੋਸਤਾਨ ਦੇ ਨਾਲ ਰਹੇਗਾ ਜਾਂ ਨਹੀਂ, ਇਹ ਇਕ ਪ੍ਰਸ਼ਨ ਚਿੰਨ੍ਹ ਸੀ। ਉਦੋਂ ਪੰਜਾਬ ਕੇਸਰੀ ਪਰਿਵਾਰ ਨੇ ਏਕਤਾ ਅਤੇ ਅਖੰਡਤਾ ਲਈ ਆਪਣੇ ਪਰਿਵਾਰ ਦੀ ਸ਼ਹਾਦਤ ਦੇ ਕੇ ਪੰਜਾਬ ਨੂੰ ਬਚਾਇਆ। ਜੋ ਅਮਨ ਤੇ ਸ਼ਾਂਤੀ ਦੇ ਦੁਸ਼ਮਣ ਸਨ, ਉਨ੍ਹਾਂ ਦੀ ਹਾਰ ਹੋਈ। ਉਕਤ ਸ਼ਬਦ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ 'ਚ ਬੀਤੇ ਦਿਨ ਹੋਟਲ ਕਲੱਬ ਕਬਾਨਾ 'ਚ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਹੇ। ਉਨ੍ਹਾਂ ਕਿਹਾ ਕਿ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਦੇਸ਼ ਕਿਹੋ-ਜਿਹਾ ਹੋਣਾ ਚਾਹੀਦਾ ਹੈ ਅਤੇ ਸਮਾਜਿਕ ਤਾਣਾ-ਬਾਣਾ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਹ ਸਾਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਿੱਤਰ ਤੋਂ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਵਤਨ ਪ੍ਰਸਤੀ ਦਾ ਸਭ ਤੋਂ ਪਹਿਲਾ ਪਾਠ ਭਗਵਾਨ ਸ਼੍ਰੀ ਰਾਮ ਦੇ ਆਦਰਸ਼ ਜੀਵਨ ਨੇ ਸਿਖਾਇਆ ਹੈ। ਸਾਨੂੰ ਆਪਸੀ ਭਾਈਚਾਰਾ ਮਜ਼ਬੂਤ ਕਰਨ ਲਈ ਜਾਤ-ਪਾਤ ਅਤੇ ਨਫਰਤ ਨੂੰ ਛੱਡਣਾ ਹੋਵੇਗਾ। ਸ਼੍ਰੀ ਵਿਜੇ ਚੋਪੜਾ ਜੀ ਵੱਖ-ਵੱਖ ਵਰਗਾਂ ਨੂੰ ਇਕ ਮੰਚ 'ਤੇ ਇਕੱਠਾ ਕਰਕੇ ਆਪਸੀ ਭਾਈਚਾਰਾ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ। ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਗਾਥਾ ਨੂੰ ਘਰ-ਘਰ ਪਹੁੰਚਾਉਣ ਦਾ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਦਾ ਕੰਮ ਕਰ ਰਹੇ ਸ਼੍ਰੀ ਵਿਜੇ ਚੋਪੜਾ ਵਧਾਈ ਦੇ ਪਾਤਰ ਹਨ।

PunjabKesari

ਪੁਰਾਣੀ ਸੱਭਿਅਤਾ ਨੂੰ ਬਚਾਉਣ ਦਾ ਕੰਮ ਸ਼੍ਰੀ ਵਿਜੇ ਚੋਪੜਾ ਜੀ ਕਰ ਰਹੇ ਹਨ : ਸੋਮ ਪ੍ਰਕਾਸ਼
ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ 'ਚ ਅੱਤਵਾਦ ਦੇ ਦੌਰ 'ਚ ਚੋਪੜਾ ਪਰਿਵਾਰ ਨੇ ਸ਼ਹਾਦਤ ਦਿੱਤੀ ਹੈ। ਜੇਕਰ ਸ਼੍ਰੀ ਵਿਜੇ ਚੋਪੜਾ ਦਾ ਪਰਿਵਾਰ ਉਸ ਸਮੇਂ ਨਾ ਖੜ੍ਹਾ ਹੁੰਦਾ ਤਾਂ ਪੰਜਾਬ 'ਚੋਂ ਹਿੰਦੂ ਪਲਾਇਨ ਕਰ ਜਾਂਦੇ। ਪੰਜਾਬ ਦੀ ਸਥਿਤੀ ਹੋਰ ਖਤਰਨਾਕ ਹੁੰਦੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਖੰਡਤਾ ਲਈ ਕੰਮ ਕਰਨ 'ਤੇ ਪੰਜਾਬ ਅਤੇ ਦੇਸ਼ ਸ਼੍ਰੀ ਵਿਜੇ ਚੋਪੜਾ ਜੀ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਅਸਲ 'ਚ ਜੰਮੂ-ਕਸ਼ਮੀਰ ਧਾਰਾ 370 ਖਤਮ ਹੁਣ ਭਾਰਤ ਦਾ ਅੰਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੇਵਾ ਦੇ ਨਾਲ-ਨਾਲ ਪੰਜਾਬ ਕੇਸਰੀ ਅਖਬਾਰ ਰਾਹੀਂ ਸਮਾਜ ਦੀ ਸੇਵਾ ਕਰ ਰਹੇ ਸ਼੍ਰੀ ਵਿਜੇ ਚੋਪੜਾ ਵਧਾਈ ਦੇ ਪਾਤਰ ਹਨ। ਰਾਮਨੌਮੀ ਉਤਸਵ ਕਮੇਟੀ ਰਾਹੀਂ ਧਾਰਮਿਕ ਸਮਾਗਮ ਆਯੋਜਿਤ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਸਨਮਾਨ ਸਮਾਰੋਹ ਦੁਆਰਾ ਆਪਣੀ ਪੁਰਾਣੀ ਸੱਭਿਅਤਾ ਬਚਾਉਣ ਦਾ ਕੰਮ ਸ਼੍ਰੀ ਚੋਪੜਾ ਜੀ ਕਰ ਰਹੇ ਹਨ।

ਛੋਟੀਆਂ-ਛੋਟੀਆਂ ਬੱਚੀਆਂ ਨਾਲ ਹੋ ਰਹੀਆਂ ਘਿਨੌਣੀਆਂ ਵਾਰਦਾਤਾਂ ਕਾਰਨ ਸਿਰ ਝੁਕ ਜਾਂਦਾ ਹੈ : ਭੱਠਲ
ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਸ੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਦੀ ਸ਼ਲਾਘਾ ਕਰਦੇ ਹੋਏ ਸਮਾਰੋਹ 'ਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਆਈਆਂ ਸੰਸਥਾਵਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਤੋੜਨ ਦੀ ਸਾਜ਼ਿਸ਼ ਹੋ ਰਹੀ ਹੈ। ਸਾਡੇ ਦੇਸ਼ ਦੇ ਰਿਸ਼ੀਆਂ-ਮੁਨੀਆਂ, ਪੀਰ-ਪੈਗੰਬਰਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਸਮਾਜ ਨੂੰ ਇਕੱਠਾ ਰੱਖਣ ਅਤੇ ਬੁਰਾਈਆਂ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਅੱਜ ਦੇਸ਼ 'ਚ ਛੋਟੀਆਂ-ਛੋਟੀਆਂ ਬੱਚੀਆਂ ਨਾਲ ਹੋ ਰਹੀਆਂ ਘਿਨੌਣੀਆਂ ਵਾਰਦਾਤਾਂ ਕਾਰਨ ਸਿਰ ਝੁਕ ਜਾਂਦਾ ਹੈ। ਸਰਕਾਰ ਅਤੇ ਸਮਾਜ ਨੂੰ ਇਸ ਬੁਰਾਈ ਨੂੰ ਖਤਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਨਹੀਂ ਤਾਂ ਸਮਾਜ ਸਾਨੂੰ ਮੁਆਫ ਨਹੀਂ ਕਰੇਗਾ। ਅੱਜ ਆਪਸੀ ਭਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਤੋਂ ਸਾਨੂੰ ਸੁਚੇਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਪ੍ਰਭੂ ਸ੍ਰੀ ਰਾਮ ਨੇ ਧਰਤੀ 'ਤੇ ਆਪਸੀ ਭਾਈਚਾਰੇ ਦਾ ਬਹੁਤ ਵੱਡਾ ਸੰਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਸ਼੍ਰੀ ਵਿਜੇ ਚੋਪੜਾ ਪਰਿਵਾਰ ਦਾ ਦੇਸ਼ ਅਤੇ ਪੰਜਾਬ ਦੇ ਨਿਰਮਾਣ 'ਚ ਵਿਸ਼ੇਸ਼ ਯੋਗਦਾਨ ਹੈ। ਦੇਸ਼ ਦੀ ਏਕਤਾ-ਅਖੰਡਤਾ, ਆਪਸੀ ਭਾਈਚਾਰਾ ਕਾਇਮ ਰੱਖਣ ਲਈ ਅਤੇ ਬੁਰਾਈਆਂ ਦਾ ਮੁਕਾਬਲਾ ਕਰਨ ਲਈ ਆਪਣਾ ਬਲੀਦਾਨ ਦੇ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਜੀ ਸ਼ਹੀਦ ਪਰਿਵਾਰ ਫੰਡ ਦੇ ਜ਼ਰੀਏ ਅੱਤਵਾਦ ਪੀੜਤ ਪਰਿਵਾਰਾਂ ਦੀ ਮਦਦ ਕਰ ਰਹੇ ਹਨ।

ਜੋ ਕੌਮ ਆਪਣੀ ਸੱਭਿਅਤਾ ਤੋਂ ਦੂਰ ਹੋ ਜਾਂਦੀ ਹੈ, ਉਹ ਆਪਣੇ ਇਤਿਹਾਸ ਤੋਂ ਸਦਾ ਲਈ ਦੂਰ ਹੋ ਜਾਂਦੀ ਹੈ : ਪ੍ਰੋ. ਚੰਦੂਮਾਜਰਾ
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਸੱਚ ਹੈ ਕਿ ਜੋ ਕੌਮ ਆਪਣੀ ਸੱਭਿਅਤਾ ਤੋਂ ਦੂਰ ਹੋ ਜਾਂਦੀ ਹੈ, ਉਹ ਆਪਣੇ ਇਤਿਹਾਸ ਤੋਂ ਸਦਾ ਲਈ ਦੂਰ ਹੋ ਜਾਂਦੀ ਹੈ। ਕਾਲੇ ਦਿਨਾਂ ਦੇ ਦੌਰ 'ਚ ਸਭ ਤੋਂ ਵੱਡਾ ਨੁਕਸਾਨ ਹਿੰਦ ਸਮਾਚਾਰ ਗਰੁੱਪ ਨੂੰ ਹੋਇਆ। ਜੋ ਸਭ ਤੋਂ ਮੁਸ਼ਕਲ ਦੌਰ 'ਚ ਜੀਅ ਰਿਹਾ ਹੈ। ਉਨ੍ਹਾਂ ਦੀ ਪੀੜਾ ਦਾ ਅਹਿਸਾਸ ਕੀਤਾ ਤਾਂ ਹਿੰਦ ਸਮਾਚਾਰ ਗਰੁੱਪ ਨੇ ਕੀਤਾ। ਸਮਾਜ ਸੇਵਾ ਦਾ ਬੀੜਾ ਚੁੱਕਣ ਵਾਲੇ ਸ਼੍ਰੀ ਵਿਜੇ ਚੋਪੜਾ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਘੱਟ ਹੈ। ਧਰਮ, ਜਾਤੀ ਦਾ ਭੇਦਭਾਵ ਕੀਤੇ ਬਿਨਾਂ ਸਭ ਨੂੰ ਇਕ ਮੰਚ 'ਤੇ ਇਕੱਠਾ ਕਰ ਕੇ ਕੀਤੇ ਜਾ ਰਹੇ ਸਨਮਾਨ ਸਮਾਰੋਹ 'ਚ ਆਉਣ ਵਾਲੀਆਂ ਸੰਸਥਾਵਾਂ ਦੇ ਪ੍ਰਤੀਨਿਧੀ ਸਮਾਜ ਸੇਵਾ ਲਈ ਪ੍ਰੇਰਿਤ ਹੋ ਰਹੇ ਹਨ।

ਸ਼੍ਰੀ ਰਾਮ ਸਾਡੇ ਆਦਰਸ਼ ਹਨ : ਮਾਸਟਰ ਮੋਹਨ ਲਾਲ
ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਮੈਂ ਸ਼੍ਰੀ ਵਿਜੇ ਚੋਪੜਾ ਜੀ ਦਾ ਧੰਨਵਾਦੀ ਹਾਂ, ਜੋ ਸ੍ਰੀ ਰਾਮ ਨਾਮ ਅਤੇ ਆਦਰਸ਼ਾਂ ਨੂੰ ਘਰ-ਘਰ ਪਹੁੰਚਾਉਣ ਦਾ ਕਾਰਜ ਕਰਨ ਵਾਲੇ ਪ੍ਰਭੂ ਸ਼੍ਰੀ ਰਾਮ ਦੇ ਭਗਤਾਂ ਨੂੰ ਸਨਮਾਨਿਤ ਕਰਦੇ ਆ ਰਹੇ ਹਨ। ਉੱਥੇ ਹੀ ਰਾਮ ਭਗਤਾਂ ਦੇ ਇਸ ਸਮਾਜ ਨੂੰ ਮੇਰਾ ਨਮਸਕਾਰ ਹੈ, ਜੋ ਰਾਮ ਲੀਲਾ ਦੇ ਜ਼ਰੀਏ ਸਮਾਜ ਨੂੰ ਸੁਧਾਰਨ ਦਾ ਕੰਮ ਕਰ ਰਹੇ ਹਨ ਅਤੇ ਇਸ ਰਵਾਇਤ ਨੂੰ ਇਕ ਪੀੜ੍ਹੀ ਤੋਂ ਦੂਜੀ ਨੂੰ ਸੌਂਪਦੇ ਚਲੇ ਆ ਰਹੇ ਹਨ। ਪ੍ਰਭੂ ਸ੍ਰੀ ਰਾਮ ਖੁਦ ਮਰਿਆਦਾ 'ਚ ਰਹਿੰਦੇ ਸਨ, ਜਿਨ੍ਹਾਂ ਨੂੰ ਦੇਖ ਕੇ ਸਮਾਜ ਮਰਿਆਦਾ 'ਚ ਰਹਿੰਦਾ ਸੀ। ਰਾਮ ਸਾਡੇ ਆਦਰਸ਼ ਹਨ। ਤੁਸੀਂ ਸਭ ਰਾਮ ਭਗਤਾਂ ਨੇ ਸ੍ਰੀ ਰਾਮ ਲੀਲਾ ਦਾ ਆਯੋਜਨ ਕਰਕੇ ਆਪਣੀ ਧ੍ਰੋਹਰ ਨੂੰ ਜ਼ਿੰਦਾ ਰੱਖਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ