ਫਗਵਾੜਾ ਵਿਚ ਅੱਧੀ ਦਰਜਨ ਦੁਕਾਨਾਂ ਦੇ ਚੋਰਾਂ ਨੇ ਤੋੜੇ ਸ਼ਟਰ, ਕੈਮਰੇ ਤੇ ਕੰਪਿਊਟਰ ਵੀ ਭੰਨੇ

04/11/2021 2:12:43 PM

ਫਗਵਾੜਾ (ਹਰਜੋਤ)-ਪੰਜਾਬ ਸਰਕਾਰ ਨੇ ਭਾਵੇਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਰਾਤ ਕਰਫ਼ਿਊ ਲਗਾਇਆ ਹੋਇਆ ਹੈ ਪਰ ਇਸ ਕਰਫ਼ਿਊ ਦੌਰਾਨ ਚੋਰ ਆਪਣੇ ਕੰਮ ਦਾ ਪੂਰਾ ਲਾਹਾ ਲੈ ਰਹੇ ਹਨ ਅਤੇ ਪੁਲਸ ਨੂੰ ਖੁੱਲ੍ਹੀ ਚੁਣੌਤੀ ਦੇ ਰਹੇ ਹਨ। ਬੀਤੀ ਰਾਤ ਚੋਰਾਂ ਨੇ ਸਿਟੀ ਪੁਲਸ ਨੇੜੇ ਪੈਂਦੇ ਬੰਗਾ ਰੋਡ ਚੌਕ ’ਚ ਕਾਂਗਰਸੀ ਆਗੂ ਬਾਲ ਕ੍ਰਿਸ਼ਨ ਵੱਧਵਾ ਦੀ ਸੈਨਟਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਟਰ ਸਵੇਰੇ 4 ਵਜੇ ਦੇ ਕਰੀਬ ਪੁੱਟ ਕੇ ਇਕ ਚੋਰ ਅੰਦਰ ਵੜ ਗਿਆ ਤਾਂ ਇੰਨੇ ਨੂੰ ਬਾਜ਼ਾਰ ਦਾ ਚੌਕੀਦਾਰ ਬਹਾਦਰ ਮੌਕੇ ’ਤੇ ਆ ਗਿਆ। ਚੋਰਾਂ ਦੇ ਸਾਥੀਆਂ ਨੇ ਚੌਕੀਦਾਰ ਨੂੰ ਵੇਖ ਕੇ ਉਸ ਦੇ ਇੱਟਾਂ ਮਾਰੀਆਂ ਪਰ ਉਹ ਦੌੜ ਕੇ ਆਪਣੇ ਸਾਥੀਆਂ ਨੂੰ ਇਕੱਠੇ ਕਰਨ ਲੱਗ ਪਿਆ, ਜਿਸ ਦੌਰਾਨ ਚੋਰਾਂ ਨੇ ਆਪਣੇ ਸਾਥੀ ਨੂੰ ਦੁਕਾਨ ’ਚੋਂ ਬਾਹਰ ਕੱਢ ਕੇ ਦੌੜ ਪਏ ਪਰ ਦੁਕਾਨ ਦੇ ਸਾਮਾਨ ਦਾ ਕੋਈ ਨੁਕਸਾਨ ਨਹੀਂ ਹੋਇਆ। ਬਹਾਦਰ ਨੇ ਦੱਸਿਆ ਕਿ ਚੋਰਾਂ ਨੇ ਆਪਣੀ ਕਾਰ ਦੀਆਂ ਲਾਈਟਾਂ ਬੰਦ ਕਰ ਕੇ ਤੇ ਕਾਰ ਦਾ ਓਹਲਾ ਕਰ ਕੇ ਸ਼ੱਟਰ ਪੁੱਟਿਆ।

ਇਹ ਵੀ ਪੜ੍ਹੋ :  ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

PunjabKesari

ਇਸੇ ਤਰ੍ਹਾਂ ਇਥੋਂ ਦੇ ਪਟੇਲ ਨਗਰ ’ਚ ਪੈਂਦੇ ਸਪੋਰਟਕਿੰਗ ਦੇ ਸ਼ੋਅ ਰੂਮ ਨੂੰ ਵੀ ਕਾਰ ਸਵਾਰ ਚੋਰ ਸ਼ਟਰ ਪੁੱਟ ਕੇ ਲੱਖਾਂ ਦਾ ਸਾਮਾਨ ਲੈ ਗਏ। ਸਟੋਰ ਦੇ ਮੈਨੇਜਰ ਅਮਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ 4.30 ਵਜੇ ਗੁਆਂਢੀਆਂ ਦੇ ਫ਼ੋਨ ਤੋਂ ਬਾਅਦ ਉਨ੍ਹਾਂ ਨੇ ਆ ਕੇ ਵੇਖਿਆ ਤਾਂ ਸ਼ੱਟਰ ਟੁੱਟਾ ਹੋਇਆ ਸੀ। ਚੋਰਾਂ ਨੇ ਅੰਦਰ ਵੜ ਕੇ ਕੈਮਰੇ, ਕੰਪਿਊਟਰ ਤੋੜ ਦਿੱਤਾ ਅਤੇ ਡੀ. ਵੀ. ਆਰ. ਪੁੱਟ ਕੇ ਲੈ ਗਏ। ਇਸ ਦੌਰਾਨ ਗੱਲੇ ’ਚ ਪਈ ਵੱਡੀ ਨਕਦੀ ਵੀ ਲੈ ਗਏ, ਜਿਸ ਦਾ ਅਨੁਮਾਨ ਕੰਪਨੀ ਵੱਲੋਂ ਅਜੇ ਲਗਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਚੋਰਾਂ ਨੇ ਹੁਸ਼ਿਆਰਪੁਰ ਰੋਡ ’ਤੇ ਦਾਣਾ ਮੰਡੀ ਦੇ ਸਾਹਮਣੇ ਪੈਂਦੀ ਵੱਧਵਾ ਸਵੀਟ ਸ਼ਾਪ ਅਤੇ ਮਦਾਨ ਸਟੀਲ ਦੀ ਦੁਕਾਨ ਦੇ ਸ਼ਟਰ ਪੁੱਟੇ। ਵੱਧਵਾ ਸਵੀਟ ਦਾ ਚੋਰ ਗੱਲਾ ਲੈ ਗਏ, ਜਿਸ ’ਚ ਕਰੀਬ ਤਿੰਨ ਹਜ਼ਾਰ ਦੀ ਰਾਸ਼ੀ ਸੀ। ਇਸੇ ਤਰ੍ਹਾਂ ਮਦਾਨ ਸਟੀਲ ਦੇ ਗੱਲੇ ’ਚੋਂ 900 ਰੁਪਏ ਦੀ ਨਕਦੀ ਲੈ ਗਏ।

ਇਸ ਤੋਂ ਇਲਾਵਾ ਮੁਹੱਲਾ ਸੰਤੋਖਪੁਰਾ ਵਿਖੇ ਦੁੱਗਲ ਪਲਾਸਟਿਕ ਦੀ ਦੁਕਾਨ ਦਾ ਚੋਰਾਂ ਨੇ ਸ਼ਟਰ ਪੁੱਟ ਕੇ 10-12 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਸਾਮਾਨ ਲੈ ਗਏ। ਜਿਸ ਦਾ ਨੁਕਸਾਨ 30 ਹਜ਼ਾਰ ਰੁਪਏ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਬਾਬਾ ਗਧੀਆ ਨੇੜੇ ਪੈਂਦੇ ਅਣਖੀ ਨਗਰ ’ਚ ਸਥਿਤ ਇਕ ਸੈਲੂਨ ਦੀ ਦੁਕਾਨ ਦਾ ਕੰਪਰੈਸ਼ਰ ਹੀ ਪੁੱਟ ਕੇ ਲੈ ਗਏ। ਇਨ੍ਹਾਂ ਸਾਰੀਆਂ ਘਟਨਾਵਾਂ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਜਲੰਧਰ: ਵਿਆਹ ਦੀ ਵਰ੍ਹੇਗੰਢ ਤੋਂ ਅਗਲੇ ਹੀ ਦਿਨ ਘਰ ’ਚ ਵਿਛੇ ਸੱਥਰ, ਵਿਆਹੁਤਾ ਨੇ ਹੱਥੀਂ ਤਬਾਹ ਕਰ ਲਈਆਂ ਖ਼ੁਸ਼ੀਆਂ

PunjabKesari

ਸਿਰਫ਼ ਖਿਡੌਣੇ ਬਣ ਕੇ ਹੀ ਰਹਿ ਗਏ ਹਨ ਸ਼ਹਿਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ
ਕਿਸੇ ਸਮੇਂ ਲੱਖਾਂ ਰੁਪਏ ਦੀ ਕੀਮਤ ਨਾਲ ਸ਼ਹਿਰ ’ਚ ਸੁਰੱਖਿਆ ਪ੍ਰਬੰਧਾਂ ਦੀ ਮਜ਼ਬੂਤੀ ਲਈ ਲਗਾਏ ਗਏ ਕੈਮਰੇ ਵੀ ਹੁਣ ਸਿਰਫ਼ ਖਿਡੌਣੇ ਬਣ ਕੇ ਰਹਿ ਗਏ ਹਨ। ਜਿਸ ਦੀਆਂ ਮੌਜਾਂ ਚੋਰ ਲੈ ਰਹੇ ਹਨ। ਡੀ. ਐੱਸ. ਪੀ. ਪਰਮਜੀਤ ਸਿੰਘ ਨਾਲ ਜਦੋਂ ਬੰਦ ਪਏ ਕੈਮਰਿਆਂ ਸਬੰਧੀ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬੰਦ ਕੈਮਰੇ ਜਲਦ ਹੀ ਠੀਕ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ: ਹਸਪਤਾਲ ਨੇ ਵੈਂਟੀਲੇਟਰ ਦੇਣ ਤੋਂ ਕੀਤਾ ਇਨਕਾਰ, ਸਾਬਕਾ ਫ਼ੌਜੀ ਨੇ ਤੜਫ਼-ਤੜਫ਼ ਕੇ ਦਹਿਲੀਜ਼ ’ਤੇ ਹੀ ਤੋੜਿਆ ਦਮ

ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਲੋਕ
ਭਾਵੇਂ ਪਿਛਲੇ ਕਈ ਦਿਨਾਂ ਤੋਂ ਇਹ ਵਾਰਦਾਤਾਂ ਲਗਾਤਾਰ ਜਾਰੀ ਹਨ ਤੇ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਚੋਰੀਆਂ ਦੇ ਸ਼ਿਕਾਰ ਲੋਕਾਂ ਦੇ ਕੇਸ ਵੀ ਬਡ਼ੀ ਜੱਦੋਂ-ਜਹਿਦ ਨਾਲ ਹੀ ਦਰਜ ਹੁੰਦੇ ਹਨ। ਬੀਤੀ ਰਾਤ ਚੋਰਾਂ ਵੱਲੋਂ ਅੱਧੀ ਦਰਜਨ ਥਾਵਾਂ ’ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਸ ਸੁਰੱਖਿਆ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਪੁਲਸ ਟੈਸਟਾਂ ’ਚ ਮਸ਼ਰੂਫ਼, ਜਲਦੀ ਫੜ ਲਵਾਂਗੇ ਚੋਰ : ਐੱਸ. ਪੀ.
ਇਨ੍ਹਾਂ ਸਾਰੀਆਂ ਵਾਰਦਾਤਾਂ ਸਬੰਧੀ ਜਦੋਂ ਐੱਸ. ਪੀ. ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਫ਼ਿਲਹਾਲ ਪੁਲਸ ਲਵਲੀ ਯੂਨੀਵਰਸਿਟੀ ’ਚ ਚੱਲ ਰਹੀਆਂ ਪ੍ਰੀਖਿਆਵਾਂ ’ਚ ਮਸ਼ਰੂਫ਼ ਹੈ ਤੇ ਜਲਦ ਹੀ ਚੋਰ ਕਾਬੂ ਕਰ ਲਏ ਜਾਣਗੇ।

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News