ਸਾਉਣ ਮਹੀਨੇ ਦੇ ਆਖ਼ਰੀ ਸੋਮਵਾਰ ਮੰਦਿਰਾਂ ''ਚ ਲੱਗੀਆਂ ਰੌਣਕਾਂ, ''ਹਰ-ਹਰ ਮਹਾਦੇਵ'' ਦੇ ਲੱਗੇ ਜੈਕਾਰੇ
Monday, Aug 19, 2024 - 06:21 PM (IST)
ਜਲੰਧਰ (ਸੋਨੂੰ)- ਸਾਉਣ ਮਹੀਨੇ ਦੇ ਆਖਰੀ ਸੋਮਵਾਰ ਨੂੰ ਸ਼ਰਧਾਲੂਆਂ ਨੇ ਸ਼ਿਵ ਮੰਦਿਰਾਂ 'ਚ ਜਾ ਕੇ ਭਗਵਾਨ ਮਹਾਦੇਵ ਦੀ ਪੂਜਾ ਕੀਤੀ। ਇਸ ਦੌਰਾਨ ਭੋਲੇ ਬਾਬਾ ਨੂੰ ਕੱਚੀ ਲੱਸੀ, ਫੁੱਲ, ਬੇਲਪੱਤਰ ਚੜ੍ਹਾਏ ਗਏ। ਵਰਤ ਰੱਖਣ ਵਾਲੇ ਸ਼ਰਧਾਲੂਆਂ ਨੇ ਅੱਜ ਆਖ਼ਰੀ ਵਰਤ ਦੀ ਭਗਵਾਨ ਸ਼ਿਵ ਦੀ ਪੂਜਾ ਕਰਕੇ ਸਮਾਪਤੀ ਕੀਤੀ।
ਇਸ ਦੌਰਾਨ ਮੰਦਿਰਾਂ ਵਿੱਚ ਬੀਬੀਆਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਸ਼ਿਵ ਮੰਦਰ 'ਜੈ ਸ਼ਿਵ ਸ਼ੰਕਰ' ਅਤੇ 'ਹਰ ਹਰ ਭੋਲੇ', 'ਹਰ-ਹਰ ਮਹਾਦੇਵ' ਦੇ ਜੈਕਾਰੇ ਲਾਏ ਗਏ। ਸਾਉਣ ਦੇ ਪਵਿੱਤਰ ਸੋਮਵਾਰ ਦੌਰਾਨ ਸ਼ਰਧਾਲੂਆਂ ਨੇ ਵੱਖ-ਵੱਖ ਥਾਵਾਂ 'ਤੇ ਲੰਗਰ ਲਗਾਏ ਅਤੇ ਭੋਲੇ ਦਾ ਗੁਣਗਾਨ ਕੀਤਾ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਮਸ਼ਹੂਰ ਪੁਲ ਵੱਡੇ ਵਾਹਨਾਂ ਦੀ ਆਵਾਜਾਈ ਲਈ BBMB ਨੇ ਕੀਤਾ ਬੰਦ, ਜਾਣੋ ਕੀ ਰਿਹਾ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ