ਸ਼ਾਹਕੋਟ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਹੈਰੋਇਨ, 6 ਪਿਸਤੌਲਾਂ ਤੇ ਜ਼ਿੰਦਾ ਰੌਂਦ ਸਣੇ 3 ਵਿਅਕਤੀ ਗ੍ਰਿਫ਼ਤਾਰ
Wednesday, Feb 28, 2024 - 12:28 PM (IST)
ਸ਼ਾਹਕੋਟ (ਅਰਸ਼ਦੀਪ)- ਸ਼ਾਹਕੋਟ ਪੁਲਸ ਨੇ ਜਸਰੂਪ ਕੌਰ ਬਾਠ ਪੁਲਸ ਕਪਤਾਨ (ਇਨਵੈਸਟੀਗੇਸ਼ਨ) ਅਤੇ ਡੀ. ਐੱਸ. ਪੀ. ਸ਼ਾਹਕੋਟ ਨਰਿੰਦਰ ਸਿੰਘ ਔਜਲਾ ਦੀ ਅਗਵਾਈ 'ਤੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਦੀ ਦੇਖਰੇਖ ਹੇਠ 302 ਗ੍ਰਾਮ ਹੈਰੋਇਨ, 4 ਪਿਸਤੌਲ 32 ਬੋਰ ਸਮੇਤ ਮੈਗਜ਼ੀਨ, 6 ਰੌਂਦ ਜ਼ਿੰਦਾ, 2 ਪਿਸਤੌਲ 30 ਬੋਰ ਸਮੇਤ ਮੈਗਜ਼ੀਨ, 2 ਮੋਟਰਸਾਈਕਲ ਬਰਾਮਦ ਕਰਕੇ 3 ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਐੱਸ. ਪੀ. (ਇਨਵੈਸਟੀਗੇਸ਼ਨ) ਜਲੰਧਰ ਦਿਹਾਤੀ ਜਸਰੂਪ ਕੌਰ ਬਾਠ ਨੇ ਦੱਸਿਆ ਕਿ 23 ਫਰਵਰੀ ਨੂੰ ਏ. ਐੱਸ. ਆਈ. ਬੂਟਾ ਰਾਮ ਚੌਕੀ ਇੰਚਾਰਜ ਤਲਵੰਡੀ ਸੰਘੇੜਾ ਥਾਣਾ ਸ਼ਾਹਕੋਟ ਨੂੰ ਖੁਫ਼ੀਆ ਇਤਲਾਹ ਮਿਲੀ ਕਿ ਸੁਖਪ੍ਰੀਤ ਸਿੰਘ ਉਰਫ਼ ਸੁੱਖ ਪੁੱਤਰ ਸਰਵਣ ਸਿੰਘ ਵਾਸੀ ਨਿਹਾਲੂਵਾਲ ਥਾਣਾ ਲੋਹੀਆਂ, ਅਕਾਸ਼ਦੀਪ ਉਰਫ਼ ਮੂਸਾ ਪੁੱਤਰ ਜਰਨੈਲ ਸਿੰਘ ਵਾਸੀ ਨਿਹਾਲੂਵਾਲ ਬਸਤੀ ਥਾਣਾ ਲੋਹੀਆਂ, ਹਰਦੀਪ ਸਿੰਘ ਉਰਫ਼ ਦੀਪੂ ਪੁੱਤਰ ਨਿਸ਼ਾਨ ਸਿੰਘ ਵਾਸੀ ਰਾਜਾਤਾਲ ਥਾਣਾ ਘਰਿੰਡਾ ਤੇ ਬਲਜਿੰਦਰ ਸਿੰਘ ਉਰਫ਼ ਜਸ਼ਨ ਪੁੱਤਰ ਅਜੈਬ ਸਿੰਘ ਵਾਸੀ ਤਲਵੰਡੀ ਬੂਟੀਆਂ ਥਾਣਾ ਸ਼ਾਹਕੋਟ ਬਾਹਰ ਦੇ ਸੂਬਿਆਂ ਤੋਂ ਦੇਸੀ ਕੱਟੇ ਅਤੇ ਹੈਰੋਇਨ ਖ਼ਰੀਦ ਕੇ ਸ਼ਾਹਕੋਟ ਇਲਾਕੇ ’ਚ ਵੇਚਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਟੁੱਟਿਆ ਡੇਰਾ ਬਿਆਸ ਸਤਿਸੰਗ ਨੂੰ ਜਾਣ ਵਾਲਾ 100 ਸਾਲ ਤੋਂ ਵੱਧ ਪੁਰਾਣਾ ਪੁੱਲ, ਮਚੀ ਹਫ਼ੜਾ-ਦਫ਼ੜੀ
ਇਸ ’ਤੇ ਮਾਮਲਾ ਥਾਣਾ ਸ਼ਾਹਕੋਟ ਵਿਖੇ ਦਰਜ ਕੀਤਾ ਗਿਆ। 24 ਫਰਵਰੀ ਨੂੰ ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਦਾਣਾ ਮੰਡੀ ਪਰਜੀਆਂ ਕਲਾਂ ਵਿਖੇ ਸੁਖਪ੍ਰੀਤ ਸਿੰਘ ਉਰਫ ਸੁੱਖ ਪੁੱਤਰ ਸਰਵਣ ਸਿੰਘ, ਅਕਾਸ਼ਦੀਪ ਉਰਫ਼ ਮੂਸਾ ਪੁੱਤਰ ਜਰਨੈਲ ਸਿੰਘ, ਹਰਦੀਪ ਸਿੰਘ ਉਰਫ਼ ਦੀਪੂ ਪੁੱਤਰ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸੁਖਪ੍ਰੀਤ ਸਿੰਘ ਉਰਫ਼ ਸੁੱਖ ਤੋਂ ਇਕ ਕਿੱਟ ਬੈਗ ’ਚੋਂ 302 ਗ੍ਰਾਮ ਹੈਰੋਇਨ, ਇਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ, 2 ਰੌਂਦ ਜ਼ਿੰਦਾ 32 ਬੋਰ, ਅਕਾਸ਼ਦੀਪ ਉਰਫ ਮੂਸਾ ਤੋਂ 1 ਪਿਸਤੌਲ 32 ਬੋਰ ਸਮੇਤ ਮੈਗਜ਼ੀਨ, 2 ਰੌਂਦ ਜ਼ਿੰਦਾ 32 ਬੋਰ, ਹਰਦੀਪ ਸਿੰਘ ਉਰਫ਼ ਦੀਪੂ ਤੋਂ 1 ਪਿਸਤੌਲ 32 ਬੋਰ ਸਮੇਤ ਮੈਗਜ਼ੀਨ, 2 ਰੌਂਦ ਜ਼ਿੰਦਾ 32 ਬੋਰ, ਮੋਟਰਸਾਈਕਲ ਸੀ. ਟੀ. 125 ਈ-ਐਕਸ, ਮੋਟਰਸਾਈਕਲ ਬੁਲੇਟ ਬਰਾਮਦ ਕੀਤੇ ਹਨ।
ਐੱਸ. ਪੀ. ਬਾਠ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਸੁਖਪ੍ਰੀਤ ਸਿੰਘ ਉਰਫ ਸੁੱਖ ਦੀ ਨਿਸ਼ਾਨਦੇਹੀ ’ਤੇ ਇਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ, 2 ਪਿਸਤੌਲ 30 ਬੋਰ ਸਮੇਤ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਸੁਖਪ੍ਰੀਤ ਸਿੰਘ ਉਰਫ਼ ਸੁੱਖ ਖ਼ਿਲਾਫ਼ ਵੱਖ-ਵੱਖ-ਥਾਣਿਆਂ ’ਚ ਸੰਗੀਨ ਧਾਰਾਵਾਂ ਤਹਿਤ 5 ਮੁਕੱਦਮੇ, ਹਰਦੀਪ ਸਿੰਘ ਉਰਫ਼ ਦੀਪੂ ਖ਼ਿਲਾਫ਼ 11 ਮੁਕੱਦਮੇ ਤੇ ਅਕਾਸ਼ਦੀਪ ਸਿੰਘ ਉਰਫ਼ ਮੂਸਾ ਖ਼ਿਲਾਫ਼ 1 ਮੁਕੱਦਮਾ ਦਰਜ ਹੈ। ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਇ ਨ੍ਹਾਂ ਦਾ ਇਕ ਹੋਰ ਸਾਥੀ ਬਲਜਿੰਦਰ ਸਿੰਘ ਉਰਫ਼ ਜਸ਼ਨ ਅਜੇ ਪੁਲਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ, ਜਿਸ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਗਠਜੋੜ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਸਿੱਧੂ ਨੂੰ ਪਾਰਟੀ 'ਚ ਸ਼ਾਮਲ ਕਰਨ ਸਬੰਧੀ ਕੀਤੀ ਕੋਰੀ ਨਾਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।