ਜਲੰਧਰ ਵਿਖੇ ਬਸਤੀ ਪੀਰਦਾਦ ''ਚ 3 ਸਾਲ ਬਾਅਦ STP ਤਿਆਰ, ਟਰਾਇਲ ਸ਼ੁਰੂ
Saturday, Jul 06, 2024 - 02:46 PM (IST)
ਜਲੰਧਰ- ਜਲੰਧਰ ਸ਼ਹਿਰ ਦੇ ਬਸਤੀਆਂ ਵਾਲੇ ਖੇਤਰ ਵਿੱਚ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਸੀਵਰੇਜ ਦੀ ਮਾਤਰਾ 50 ਐੱਮ. ਐੱਲ. ਡੀ. ਤੋਂ ਪਾਰ ਹੋ ਜਾਂਦੀ ਹੈ। ਇਸ ਕਾਰਨ ਬਸਤੀ ਪੀਰਦਾਦ ਦੇ ਪੁਰਾਣੇ ਸੀਵਰੇਜ ਟਰੀਟਮੈਂਟ ਪਲਾਂਟ ਨਾਲ ਜੁੜੇ ਇਲਾਕਿਆਂ ਵਿੱਚ ਸੀਵਰੇਜ ਦੀਆਂ ਲਾਈਨਾਂ ਓਵਰਫਲੋਅ ਹੋ ਜਾਂਦੀਆਂ ਹਨ। ਬਸਤੀ ਪੀਰਦਾਦ ਵਿੱਚ ਇਸ ਸਮੱਸਿਆ ਨੂੰ ਦੂਰ ਕਰਨ ਲਈ ਸਾਲ 2021 ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ 15 ਐੱਮ. ਐੱਲ. ਡੀ. ਦੇ ਨਵੇਂ ਪਲਾਂਟ ਦਾ ਪ੍ਰਾਜੈਕਟ ਮੁਕੰਮਲ ਕੀਤਾ ਗਿਆ ਹੈ। ਲੈਦਰ ਕੰਪਲੈਕਸ ਵਿੱਚ ਨਵੇਂ ਬਣੇ ਪਲਾਂਟ ਦਾ ਟਰਾਇਲ ਸ਼ੁਰੂ ਹੋ ਗਿਆ ਹੈ।
ਜਲੰਧਰ ਵਿੱਚ ਪੀ. ਪੀ. ਸੀ. ਬੀ. ਦੇ ਜ਼ੋਨਲ ਦਫ਼ਤਰ ਵਿੱਚ ਮੁੱਖ ਇੰਜਨੀਅਰ ਕਰੁਨੇਸ਼ ਗਰਗ ਨੇ ਕਿਹਾ ਕਿ ਅਗਲੇ ਕਈ ਸਾਲਾਂ ਵਿੱਚ ਪਾਣੀ ਦੇ ਸ਼ੁੱਧੀਕਰਨ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ। ਇਥੇ ਸਾਫ਼ ਪਾਣੀ ਦੀ ਵਰਤੋਂ ਖੇਤੀ ਵਿੱਚ ਸਿੰਚਾਈ ਲਈ ਵੀ ਕੀਤੀ ਜਾਵੇਗੀ। ਜਲੰਧਰ ਦੇ ਸੀਵਰੇਜ ਦੇ ਪਾਣੀ ਕਾਰਨ ਸਤਲੁਜ ਦਰਿਆ 'ਚ ਪ੍ਰਦੂਸ਼ਣ ਸਿਖ਼ਰਾਂ 'ਤੇ ਪਹੁੰਚ ਗਿਆ ਹੈ। ਅਜਿਹੇ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਟੀਮ ਲਗਾਤਾਰ ਜਲੰਧਰ ਦਾ ਦੌਰਾ ਕਰਕੇ ਸੀਵਰੇਜ ਟਰੀਟਮੈਂਟ ਯੋਜਨਾਵਾਂ ਦਾ ਨਿਰੀਖਣ ਕਰ ਰਹੀ ਹੈ। ਇਸ ਤੋਂ ਬਾਅਦ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ।
ਇਹ ਵੀ ਪੜ੍ਹੋ- ਪਾਲੀਵੁੱਡ ਜਗਤ ਤੋਂ ਮੰਦਭਾਗੀ ਖ਼ਬਰ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ, ਗੱਡੀ ਦੇ ਉੱਡੇ ਪਰਖੱਚੇ
ਨਵੇਂ ਪਲਾਂਟ ਦੇ 15 ਐੱਮ. ਐੱਲ. ਡੀ. ਨੂੰ ਮਿਲਾ ਕੇ ਪੁਰਾਣੇ 50 ਐੱਮ. ਐੱਲ. ਡੀ. ਸਮੇਤ ਕੁੱਲ ਕੈਪੇਸਿਟੀ 65 ਹੋ ਗਈ ਹੈ। ਇਸ ਨਾਲ ਕਪੂਰਥਲਾ ਰੋਡ ਤੋਂ ਬਸਤੀ ਬਾਵਾ ਖੇਲ, ਬਸਤੀ ਪੀਰਦਾਦ, ਰਾਜਾ ਗਾਰਡਨ, 120 ਫੁੱਟੀ ਰੋਡ ਅਤੇ ਬਸਤੀ ਗੁੱਜ਼ਾਂ ਤੱਕ ਇਲਾਕੇ ਦੇ ਸੀਵਰੇਜ ਦੀ ਸਫ਼ਾਈ ਕੀਤੀ ਜਾਵੇਗੀ। ਸ਼ਹਿਰ ਦੀ ਕਰੀਬ 2 ਲੱਖ ਆਬਾਦੀ ਦਾ ਪਾਣੀ ਟਰੀਟ ਕੀਤਾ ਜਾਵੇਗਾ। ਸੀਵਰੇਜ ਟ੍ਰੀਟਮੈਂਟ ਦੀ ਤਕਨੀਕ ਖ਼ਾਸ ਹੈ। ਸਭ ਤੋਂ ਪਹਿਲਾਂ ਸੀਵਰੇਜ ਦਾ ਪਾਣੀ ਐੱਸ. ਟੀ. ਪੀ. ਵਿਚ ਇਸ ਨੂੰ ਫਿਲਟਰ ਕੀਤਾ ਜਾਂਦਾ ਹੈ। ਫਿਰ ਇਸ ਦੇ ਅੰਦਰ ਆਕਸੀਜਨ ਪੰਪ ਕੀਤੀ ਜਾਂਦੀ ਹੈ। ਸੀਵਰੇਜ ਦੀ ਸਮੱਗਰੀ ਨੂੰ ਖ਼ਤਮ ਕਰਨ ਵਾਲੇ ਬੈਕਟੀਰੀਆ ਇਸ ਆਕਸੀਜਨ ਨਾਲ ਸਿਹਤਮੰਦ ਰਹਿੰਦੇ ਹਨ। ਫਿਰ ਸਾਫ਼ ਪਾਣੀ ਬਸਤੀ ਪੀਰਦਾਦ ਟਰੀਟਮੈਂਟ ਪਲਾਂਟ ਦੇ ਵੱਖ-ਵੱਖ ਚੈਂਬਰਾਂ ਰਾਹੀਂ ਫਿਲਟਰ ਹੋ ਕੇ ਪਲਾਂਟ ਵਿੱਚੋਂ ਬਾਹਰ ਆ ਜਾਂਦਾ ਹੈ।
ਇਹ ਵੀ ਪੜ੍ਹੋ- 1 ਲੱਖ ਰੁਪਏ ਮਹੀਨਾ ਨੌਕਰੀ ਛੱਡ ਕੇ ਸੜਕ ’ਤੇ ਨਿਕਲਿਆ ਅਯੁੱਧਿਆ ਦਾ ਇਹ ਮੁੰਡਾ, ਹੈਰਾਨ ਕਰੇਗੀ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।