ਲੰਬੇ ਸਮੇਂ ਤੋਂ ਬੰਦ ਪਏ ਸੇਵਾ ਕੇਂਦਰ ਨੂੰ ਸ਼ੁਰੂ ਕਰਨ ਦੀ ਕੀਤੀ ਮੰਗ
Sunday, Jul 05, 2020 - 05:20 PM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)— ਪਿੰਡ ਖੁਣ-ਖੁਣ ਕਲਾਂ ਵਿਖੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਸੇਵਾ ਕੇਂਦਰ ਦੀ ਇਮਾਰਤ ਖੰਡਰ ਬਣਦੀ ਜਾ ਰਹੀ ਹੈ। ਇਸ ਸੰਬੰਧੀ ਸਾਬਕਾ ਬਲਾਕ ਸੰਮਤੀ ਮੈਂਬਰ ਅਸ਼ੋਕ ਸੈਣੀ ਨੇ ਗੱਲਬਾਤ ਕਰਦੇ ਕਿਹਾ ਕਿ ਇਸ ਸੇਵਾ ਕੇਂਦਰ ਤੋਂ ਆਲੇ ਦੁਆਲੇ ਦੇ ਪਿੰਡ ਖੁਣ ਖੁਣ ਕਲਾਂ, ਟਿੱਲਵਾਲ, ਕੂਮਪੁਰ,ਦਵਾਖਰੀ,ਗੰਭੋਵਾਲ, ਜੱਕੋਵਾਲ,ਰੱਲਹਣ,ਕੁਰਾਲਾ,ਸੋਹੀਆਂ, ਦਰਗਾ ਹੇੜੀ, ਖਾਨਪੁਰ,ਜੀਆ ਨੱਥਾ,ਪਲਾ ਚੱਕ, ਸ਼ੇਖੂਪੁਰ, ਦੇਹਰੀਵਾਲ,ਦੁੱਗਲਾਂ, ਭੱਟੀਆਂ,ਤੁਰਾਂ,ਰਾਜਾ, ਸ਼ਾਹਪੁਰ, ਚੁਨੌਤਾ,ਭਗੌਤੀਪੁਰ,ਰਾਵਾਂ,ਥਿੰਦਾ ਚਿੱਪੜਾ ਆਦਿ ਸਣੇ ਲਗਭਗ 60 ਪਿੰਡਾਂ ਦੇ ਲੋਕ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਲਈ ਲਾਹਾ ਲੈਂਦੇ ਸਨ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਕਰਨ ਲੱਗਾ ਤਾਂਡਵ, 71 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਮੌਜੂਦਾ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਨੂੰ ਬੰਦ ਕਰਨ ਨਾਲ ਜਿੱਥੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ 'ਚ ਦਿੱਕਤ ਆ ਰਹੀ ਹੈ, ਉੱਥੇ ਹੀ ਲੱਖਾਂ ਰੁਪਏ ਖਰਚ ਕੇ ਬਣੀ ਇਮਾਰਤ ਵੀ ਖੰਡਰ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਵਿਧਾਵਾਂ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਨੇ ਸੇਵਾ ਕੇਂਦਰਾਂ ਨੂੰ ਬੰਦ ਕਰਕੇ ਲੋਕਾਂ ਨੂੰ ਸਹੂਲਤਾਂ ਤੋਂ ਅਤੇ ਇਥੇ ਕੰਮ ਕਰਦੇ ਨੌਜਵਾਨਾਂ ਨੌਕਰੀਆਂ ਤੋਂ ਵਾਂਝਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਲੋਕਾਂ ਦੀਆਂ ਸਹੂਲਤਾਂ ਦੇ ਮੱਦੇਨਜ਼ਰ ਇਸ ਸੇਵਾ ਕੇਂਦਰ ਨੂੰ ਜਲਦ ਦੋਬਾਰਾ ਸ਼ੁਰੂ ਨਹੀਂ ਕਰਦੀ ਤਾਂ ਇਲਾਕੇ ਦੇ ਲੋਕ ਇਸ ਸਬੰਧੀ ਰਣਨੀਤੀ ਤਿਆਰ ਕਰਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਲਈ ਨਿਰੋਲ ਰੂਪ 'ਚ ਸਰਕਾਰ ਜ਼ਿਮੇਵਾਰ ਹੋਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਨੰਬਰਦਾਰ ਨਿਰਮਲ ਸਿੰਘ, ਸੁਖਵਿੰਦਰ ਸਿੰਘ ਬੰਟੀ, ਸਰਪੰਚ ਨੀਲਮ ਦੀਪ ਕੌਰ ਕੂਮਪੁਰ, ਲਖਵੀਰ ਸਿੰਘ ਦਵਾਖਰੀ, ਸੰਮਤੀ ਮੈਂਬਰ ਰਤਨ ਸਿੰਘ, ਜਸਵੀਰ ਸਿੰਘ ਖੁੱਡਾ, ਪ੍ਰਦੀਪ ਸਿੰਘ ਕੁਰਾਲਾ, ਡਾ.ਜਸਪਾਲ ਸਿੰਘ ਨੰਬਰਦਾਰ ਲੋਧੀ ਚੱਕ, ਗੁਰਦੀਪ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ: ਦੇਰ ਰਾਤ ਅਸ਼ੋਕ ਨਗਰ ''ਚ ਪਈਆਂ ਭਾਜੜਾਂ, ਨੌਜਵਾਨ ਨੂੰ ਮਾਰੀ ਗੋਲੀ