ਸੀਚੇਵਾਲ ਕਾਲਜ ਦਾ ਸ਼ਾਨਦਾਰ ਨਤੀਜਾ, ਯੂਨੀਵਰਸਿਟੀ ''ਚੋਂ ਵਿਦਿਆਰਥਣ ਦਾ ਆਇਆ ਚੌਥਾ ਸਥਾਨ

Thursday, Mar 27, 2025 - 06:17 PM (IST)

ਸੀਚੇਵਾਲ ਕਾਲਜ ਦਾ ਸ਼ਾਨਦਾਰ ਨਤੀਜਾ, ਯੂਨੀਵਰਸਿਟੀ ''ਚੋਂ ਵਿਦਿਆਰਥਣ ਦਾ ਆਇਆ ਚੌਥਾ ਸਥਾਨ

ਕਪੂਰਥਲਾ- ਸੰਤ ਅਵਤਾਰ ਸਿੰਘ ਜੀ ਯਾਦਗਾਰੀ ਕਾਲਜ ਸੀਚੇਵਾਲ ਦਾ ਬੀ.ਸੀ.ਏ. ਸਮੈਸਟਰ- ਪੰਜਵਾਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨਿਆ ਗਿਆ ਨਤੀਜਾ ਬਹੁਤ ਸ਼ਾਨਦਾਰ ਰਿਹਾ। ਕਾਲਜ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀ.ਸੀ.ਏ. ਸਮੈਸਟਰ ਪੰਜਵਾਂ ਵਿੱਚੋਂ ਕਾਲਜ ਦੀ ਵਿਦਿਆਰਥਣ ਜਗਰੂਪ ਕੌਰ ਸਪੁੱਤਰੀ ਗੁਰਨਾਮ ਸਿੰਘ ਨੇ 83.50% ਅੰਕਾਂ ਨਾਲ  ਯੂਨੀਵਰਸਿਟੀ ਵਿੱਚੋਂ ਚੌਥਾ ਅਤੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। 

ਕਾਲਜ ਵਿਦਿਆਰਥਣ ਸੁਖਵਿੰਦਰ ਕੌਰ ਸਪੁੱਤਰੀ  ਗੁਰਪਾਲ ਸਿੰਘ ਨੇ 75.75 ਪ੍ਰਤੀਸ਼ਤ ਅੰਕਾ ਨਾਲ ਕਾਲਜ  ਦੂਸਰਾ  ਸਥਾਨ ਅਤੇ ਆਨਚਲਪ੍ਰੀਤ ਕੌਰ ਸਪੁੱਤਰੀ ਧਰਮਿੰਦਰ ਸਿੰਘ ਨੇ 73% ਫੀਸਦੀ ਅੰਕਾ ਨਾਲ ਕਾਲਜ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੰਤ ਬਲਬੀਰ ਸਿੰਘ ਸੀਚੇਵਾਲ , ਸੁਰਜੀਤ  ਸਿੰਘ  ਸੰਟੀ ,ਪ੍ਰਿੰਸੀਪਲ ਕੁਲਵਿੰਦਰ ਸਿੰਘ  ਸਰਪੰਚ ਬੂਟਾ  ਸਿੰਘ , ਸਰਪੰਚ  ਜੋਗਾ  ਸਿੰਘ , ਪ੍ਰੋ  ਗੁਰਵਿੰਦਰ  ਸਿੰਘ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਮੈਂਬਰਜ ਨੂੰ ਚੰਗਾ ਨਤੀਜਾ ਆਉਣ ਤੇ ਵਧਾਈ ਦਿੱਤੀ ਅਤੇ ਇਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ।


author

Shivani Bassan

Content Editor

Related News