ਹਾਈਵੇ ਤੇ ਬੱਸ ਦੀ ਲਪੇਟ ਵਿਚ ਆਈ ਸਕੂਟਰੀ, 2 ਬੱਚਿਆਂ ਸਣੇ ਔਰਤ ਹੋਈ ਗੰਭੀਰ ਜਖਮੀ

Thursday, Sep 07, 2023 - 05:01 PM (IST)

ਹਾਈਵੇ ਤੇ ਬੱਸ ਦੀ ਲਪੇਟ ਵਿਚ ਆਈ ਸਕੂਟਰੀ, 2 ਬੱਚਿਆਂ ਸਣੇ ਔਰਤ ਹੋਈ ਗੰਭੀਰ ਜਖਮੀ

ਟਾਂਡਾ ਉੜਮੁੜ (ਪੰਡਿਤ,ਜਸਵਿੰਦਰ,ਗੁਪਤਾ) : ਹਾਈਵੇ ਤੇ ਵੀਰਵਾਰ ਦੁਪਹਿਰ ਪਿੰਡ ਕੁਰਾਲਾ ਵਿਖੇ ਵਾਪਰੇ ਸੜਕ ਹਾਦਸੇ ਵਿਚ ਸਕੂਟਰੀ ਸਵਾਰ ਔਰਤ ਅਤੇ ਉਸਦੇ ਦੋ ਬੱਚੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟਰੀ ਬੱਸ ਦੇ ਥੱਲੇ ਆ ਕੇ ਚਕਨਾਚੂਰ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋ ਪਿੰਡ ਕੁਰਾਲਾ ਵਾਸੀ ਔਰਤ ਪ੍ਰਭਜੀਤ ਕੌਰ ਪਤਨੀ ਬਲਜਿੰਦਰ ਸਿੰਘ ਆਪਣੇ ਹੀ ਪਿੰਡ ਨੇੜੇ ਹਾਈਵੇ ਤੇ ਜੰਮੂ ਵੱਲ ਜਾ ਰਹੀ ਬੱਸ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਉਸ ਨਾਲ ਸਕੂਟਰੀ ਤੇ ਸਵਾਰ ਔਰਤ ਅਤੇ ਉਸਦੇ ਦੋ ਬੱਚੇ ਪ੍ਰਭਜੋਤ ਸਿੰਘ (13 ) ਅਤੇ ਪ੍ਰਬਲਪ੍ਰੀਤ ਕੌਰ (10 ) ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : ਟਾਂਡਾ ਇਲਾਕੇ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ

ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀਆਂ ਨੂੰ ਬੱਸ ਚਾਲਕ ਨੇ ਹੀ ਲੋਕਾਂ ਦੀ ਮਦਦ ਨਾਲ ਟਾਂਡਾ ਦੇ ਵੇਵਜ਼ ਹਸਪਤਾਲ ਵਿਚ ਲਿਆਂਦਾ। ਜਿੱਥੇ ਜ਼ਖ਼ਮੀਆਂ ਨੂੰ ਮੁੱਢਲੀ ਮੈਡੀਕਲ ਮਦਦ ਤੋਂ ਬਾਅਦ ਜਲੰਧਰ ਰੈਫਰ ਕੀਤਾ ਗਿਆ ਹੈ।ਐਡੀਸ਼ਨਲ ਐੱਸ.ਐੱਚ.ਓ. ਪਰਵਿੰਦਰ ਸਿੰਘ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸਾ ਕਿਨ੍ਹਾਂ ਹਾਲਾਤਾਂ ਵਿਚ ਹੋਇਆ ਫਿਲਹਾਲ ਇਸਦੀ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਹ ਵੀ ਪੜ੍ਹੋ : ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰੈੱਸ ਲਗਾਉਣ ਦੇ ਮਾਮਲੇ 'ਚ ਐਡਵੋਕੇਟ ਧਾਮੀ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਦਾ ਵਫ਼ਦ ਜਾਵੇਗਾ ਅਮਰੀਕਾ 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Anuradha

Content Editor

Related News