ਸ਼ਾਨਦਾਰ ਦਾ ਉਪਰਾਲਾ, ਸਕੂਲੀ ਬੱਚਿਆਂ ਨਾਲ ਮਿਲ ਕੇ ਲਗਾਏ ਦਰੱਖਤ

Tuesday, Jul 15, 2025 - 03:59 PM (IST)

ਸ਼ਾਨਦਾਰ ਦਾ ਉਪਰਾਲਾ, ਸਕੂਲੀ ਬੱਚਿਆਂ ਨਾਲ ਮਿਲ ਕੇ ਲਗਾਏ ਦਰੱਖਤ

ਜਲੰਧਰ : ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ ਅਤੇ ਹਰਿਆਵਲ ਪੰਜਾਬ ਸੰਸਥਾ ਅਗਾਜ਼ ਐੱਨ. ਜੀ. ਓ. ਅਤੇ ਸੰਕਲਪ ਸੇਵਾ ਸੋਸਾਇਟੀ ਵੱਲੋਂ ਅੱਜ ਜਲੰਧਰ ਦੇ ਸ਼੍ਰੀ ਚੇਤਨਯਾ ਟੇਕਨੋ ਸਕੂਲ ਵਿਚ ਪੰਜਾਬ ਨੂੰ ਹਰਾ ਭਰਿਆ ਬਣਾਉਣ ਲਈ ਦਰੱਖਤ ਲਗਾਉਣ ਦਾ ਪ੍ਰੋਗਰਾਮ ਰੱਖਿਆ। ਇਸ ਪ੍ਰੋਗਰਾਮ ਵਿਚ ਸਕੂਲ ਦੇ ਸਟਾਫ, ਪ੍ਰਿੰਸੀਪਲ, ਅਧਿਆਪਕ ਸਹਿਬਾਨ ਅਤੇ ਅਹੁਦੇਦਾਰਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਦਰੱਖਤ ਲਗਾਉਣ ਦੀ ਅਤੇ ਉਨ੍ਹਾਂ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। 

ਸਕੂਲ ਦੇ ਬੱਚਿਆਂ ਨੇ ਅੱਜ ਲਭਭਗ 100 ਬੂਟੇ (ਦਰੱਖਤ) ਆਪਣੇ ਹੱਥਾਂ ਨਾਲ ਲਗਾਏ। ਉਨ੍ਹਾਂ ਨੂੰ ਆਪਣੀ ਮਰਜ਼ੀ ਦਾ ਨਾਮ ਦਿੱਤਾ ਅਤੇ ਰੋਜ਼ਾਨਾ ਇਨ੍ਹਾਂ ਫਲਦਾਰ ਅਤੇ ਆਕਸੀਜ਼ਨ ਦੇਣ ਵਾਲੇ ਬੂਟਿਆਂ ਦੀ ਸੇਵਾ ਕਰਨ ਦਾ ਵਚਨ ਵੀ ਦਿੱਤਾ। ਇਸ ਮੌਕੇ ਤੇਰਾ-ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਅਤੇ ਹੋਰ ਸੇਵਾਦਾਰਾਂ ਨੇ ਅਤੇ ਹਰਿਆਵਲ ਪੰਜਾਬ ਦੇ ਪੁਨੀਤ ਖੰਨਾ ਅਗਾਜ਼ ਐੱਨ. ਜੀ. ਓ. ਪਰਮ ਪ੍ਰੀਤ ਵਿੱਟੀ, ਸੰਕਲਪ ਸੇਵਾ ਸੋਸਾਇਟੀ ਦੀਪਕ ਮੌਂਗੀ ਨੇ ਮਿਲ ਕੇ ਸੇਵਾ ਕੀਤੀ। 


author

Gurminder Singh

Content Editor

Related News