ਨਕੋਦਰ ’ਚ 22 ਪੰਚਾਇਤਾਂ ਦੇ ਸਰਪੰਚ-ਪੰਚ 100 ਸਮਰਥਕਾਂ ਸਣੇ ‘ਆਪ’ ਵਿਚ ਸ਼ਾਮਲ

Friday, Apr 21, 2023 - 04:45 PM (IST)

ਨਕੋਦਰ ’ਚ 22 ਪੰਚਾਇਤਾਂ ਦੇ ਸਰਪੰਚ-ਪੰਚ 100 ਸਮਰਥਕਾਂ ਸਣੇ ‘ਆਪ’ ਵਿਚ ਸ਼ਾਮਲ

ਨਕੋਦਰ (ਪਾਲੀ)-ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਜਲੰਧਰ ਦੇ ਹਲਕਾ ਨਕੋਦਰ ਦੇ ਵੱਖ-ਵੱਖ ਪਿੰਡਾਂ ਦੀਆਂ 22 ਪੰਚਾਇਤਾਂ ਦੇ ਸਰਪੰਚ-ਪੰਚ ਆਪਣੇ 100 ਸਮਰਥਕਾਂ ਸਮੇਤ ਸੀਨੀਅਰ ਆਗੂ ਦਰਸ਼ਨ ਟਾਹਲੀ ਦੀ ਪ੍ਰੇਰਣਾ ਸਦਕਾ ‘ਆਪ’ ਵਿਚ ਸ਼ਾਮਲ ਹੋ ਗਏ। ਕੈਬਨਿਟ ਮੰਤਰੀ ਮੀਤ ਹੇਅਰ ਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਉਕਤ ਸਰਪੰਚ-ਪੰਚ ਅਤੇ ਸਮਰਥਕਾਂ ਦਾ ‘ਆਪ’ ਪਰਿਵਾਰ ’ਚ ਸਵਾਗਤ ਕੀਤਾ ਅਤੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : NRIs ਲਈ ਮਾਨ ਸਰਕਾਰ ਦਾ ਇਕ ਹੋਰ ਵੱਡਾ ਉਪਰਾਲਾ, ਜਾਰੀ ਕੀਤੇ ਵਟਸਐਪ ਨੰਬਰ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਵੱਡੀ ਗਿਣਤੀ ’ਚ ਆਗੂ ਅਤੇ ਆਮ ਲੋਕ ‘ਆਪ’ ਵਿਚ ਸ਼ਾਮਲ ਹੋ ਰਹੇ ਹਨ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਜ਼ਿਮਨੀ ਚੋਣ ’ਚ ਵੱਡੀ ਜਿੱਤ ਦਰਜ ਕਰੇਗੀ ਅਤੇ ਸੁਸ਼ੀਲ ਰਿੰਕੂ ਸੰਸਦ ’ਚ ਪੰਜਾਬ ਤੇ ਪੰਜਾਬੀਆਂ ਦੀ ਆਵਾਜ਼ ਬਣਨਗੇ। ਇਸ ਮੌਕੇ ਅਮਨਦੀਪ ਸਿੰਘ ਅਮਨਾ ਮੈਂਬਰ ਬਲਾਕ ਸੰਮਤੀ ਨਕੋਦਰ ਤੋਂ ਇਲਾਵਾ ‘ਆਪ’ ’ਚ ਸ਼ਾਮਲ ਹੋਣ ਵਾਲਿਆਂ ’ਚ ਗੁਰਮੀਤ ਸਿੰਘ ਰਿੰਪੀ, ਸੋਹਣ ਲਾਲ ਸਰਪੰਚ ਮੀਰਾਂਪੁਰ, ਸਿਮਰਨਜੀਤ ਕੌਰ ਸਰਪੰਚ ਸ਼ਰਕਪੁਰ, ਕ੍ਰਿਸ਼ਨਾ ਦੇਵੀ ਸਰਪੰਚ ਬਜੂਹਾ ਖੁਰਦ, ਨਛੱਤਰ ਕੌਰ ਸਰਪੰਚ ਬਜੂਹਾ ਕਲਾਂ, ਤਿਲਕ ਰਾਜ ਸਰਪੰਚ ਪਿੰਡ ਗੁੜੇ, ਪੁਸ਼ਪਾ ਰਾਣੀ ਸਰਪੰਚ ਨਵਾਂ ਪਿੰਡ, ਅਮਰਜੀਤ ਕੌਰ ਸਰਪੰਚ ਥਾਬਲਕੇ, ਦਰਸ਼ਨ ਸਿੰਘ ਸਰਪੰਚ ਚਾਨੀਆ, ਜਸਵੀਰ ਸਿੰਘ ਸਰਪੰਚ ਢੇਰੀਆ, ਧਰਮਪਾਲ ਸਰਪੰਚ ਗੋਹੀਰ, ਬਲਵੀਰ ਕੌਰ ਸਰਪੰਚ ਨੰਗਲ ਜੀਵਨ, ਲਹਿੰਬਰ ਸਿੰਘ ਸਰਪੰਚ ਫਾਜ਼ਲਪੁ ਆਦਿ ਅਪਣੇ ਪੰਚਾਇਤ ਮੈਂਬਰਾਂ ਤੇ ਸਮਰਥਕਾਂ ਸਮੇਤ ਸ਼ਾਮਲ ਹੋਏ।

ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਕੈਨੇਡਾ ’ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anuradha

Content Editor

Related News