ਸੰਤ ਦਇਆ ਸਿੰਘ ਜੀ ਦੀ ਯਾਦ ''ਚ ਪਵਿੱਤਰ ਵੇਈਂ ਕਿਨਾਰੇ ਸਮਾਗਮ

8/26/2020 4:50:37 PM

ਸੁਲਤਾਨਪੁਰ ਲੋਧੀ— ਸ਼੍ਰੋਮਣੀ ਵੈਦ ਸੰਤ ਦਇਆ ਸਿੰਘ ਜੀ ਦੀ ਯਾਦ 'ਚ ਨਿਰਮਲ ਕੁਟੀਆ ਪਵਿੱਤਰ ਕਾਲੀ ਵੇਈਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਧਾਰਮਿਕ ਸਖਸ਼ੀਅਤਾਂ ਨੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਦੀ ਸਭ ਤੋਂ ਪ੍ਰਦੂਸ਼ਿਤ ਕਾਲਾ ਸੰਘਿਆ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਲ 2008 ਤੋਂ ਅਰੰਭੇ ਸੰਘਰਸ਼ 'ਚ ਸੰਤ ਦਇਆ ਸਿੰਘ ਨੇ ਵੱਡੀ ਭੂਮਿਕਾ ਨਿਭਾਈ ਸੀ। ਸੰਤ ਦਇਆ ਸਿੰਘ ਜੀ ਨੇ 2009 'ਚ ਵਾਤਾਵਰਣ ਚੇਤਨਾ ਮੁਹਿੰਮ 'ਚ ਵੀ ਮੋਹਰੀ ਭੂਮਿਕਾ ਨਿਭਾਈ ਸੀ। ਧਾਰਮਿਕ ਅਤੇ ਆਯੂਰਵੈਦ ਖੇਤਰ 'ਚ ਉਨ੍ਹਾਂ ਨੇ ਲਾਮਿਸਾਲ ਕਾਰਜ ਕੀਤੇ ਸਨ। ਆਪਣੇ ਆਖਰੀ ਸਾਹਾਂ ਤੱਕ 37 ਸਾਲਾਂ ਦੌਰਾਨ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸੰਗਤਾਂ ਦੀ ਅਨੰਤ ਸੇਵਾ ਕੀਤੀ।
ਇਹ ਵੀ ਪੜ੍ਹੋ: ਕੈਪਟਨ ਦੀ ਸੋਨੀਆ ਨਾਲ ਗੱਲਬਾਤ, 'ਕੋਰੋਨਾ' ਦੇ ਹਾਲਾਤ ਤੋਂ ਕਰਵਾਇਆ ਜਾਣੂੰ

PunjabKesari

ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਥਾਪੇ ਗਏ ਸੰਤ ਲੀਡਰ ਸਿੰਘ ਨੇ ਸ਼ਰਧਾਜਲੀ ਭੇਂਟ ਕਰਦਿਆ ਕਿਹਾ ਕਿ ਸੰਤ ਦਇਆ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ ਕਾਰਜ ਸੰਪੂਰਨ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਅਤੇ ਇਲਾਕੇ ਦੇ ਹੋਰ ਗੁਰੂ ਘਰਾਂ, ਸਕੂਲਾਂ, ਸਟੇਡੀਅਮ ਅਤੇ ਸ਼ਮਸ਼ਾਨ ਭੂਮੀਆਂ ਸਮੇਤ ਸੰਤ ਦਇਆ ਸਿੰਘ ਜੀ ਨੇ ਹੋਰ ਬਹੁਤ ਸਾਰੇ ਸਮਾਜ ਸੇਵਾ ਦੇ ਕਾਰਜ ਕੀਤੇ ਸਨ। ਇਸ ਮੌਕੇ ਸੰਤ ਅਮਰੀਕ ਸਿੰਘ ਖੁਖਰੈਣ ਡੇਰਾ ਬਾਬਾ ਹਰਜੀ ਸਾਹਿਬ, ਸੰਤ ਸ਼ਮਸ਼ੇਰ ਸਿੰਘ ਨਰੈਣਸਰ, ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ, ਸੰਤ ਮਹਾਤਮਾ ਮੁਨੀ ਖੈੜਾਬੇਟ, ਬਾਬਾ ਸੁਰਜੀਤ ਸਿੰਘ ਲੋਹੀਆ ਅਤੇ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਸੰਤ ਦਇਆ ਸਿੰਘ ਜੀ ਨੂੰ ਯਾਦ ਕਰਦਿਆਂ ਪਰਉਪਕਾਰੀ ਸਖਸ਼ੀਅਤ ਦੱਸਿਆ ਜਿੰਨ੍ਹਾਂ ਨੇ ਆਪਣੇ ਆਖਰੀ ਸਾਹਾਂ ਤੱਕ ਦੀਨ ਦੁਖੀਆਂ ਦਾ ਭਲਾ ਕੀਤਾ।

ਇਹ ਵੀ ਪੜ੍ਹੋ: ਕਲਯੁੱਗੀ ਪੁੱਤ ਤੇ ਨੂੰਹ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਰਾਤ ਦੇ ਹਨ੍ਹੇਰੇ ’ਚ ਹਾਈਵੇਅ ’ਤੇ ਸੁੱਟਿਆ

ਇਸ ਮੌਕੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਗੁਰਪ੍ਰੀਤ ਕੌਰ ਰੂਹੀ, ਗੁਰਦੁਆਰਾ ਦਮਦਮਾ ਸਾਹਿਬ ਠੱਠਾ ਵੱਲੋਂ ਭਾਈ ਕਸ਼ਮੀਰ ਸਿੰਘ, ਬਾਬਾ ਸੁੱਖਾ ਸਿੰਘ ਟਾਹਲੀ ਸਾਹਿਬ, ਬਲਕਾਰ ਸਿੰਘ, ਚਰਨਜੀਤ ਸਿੰਘ ਚੰਨਾ, ਹੀਰਾ ਸਿੰਘ, ਐਡਵੋਕੇਟ ਬਲਵੀਰ ਸਿੰਘ ਬਿਲਿੰਗ, ਜਸਪਾਲ ਸਿੰਘ (ਮਿਨਸਟਰੀ ਆਫ ਲਾਅ ਭਾਰਤ ਸਰਕਾਰ) ਮਦਰਾਸ, ਗੁਰਵਿੰਦਰ ਸਿੰਘ ਬੋਪਾਰਾਏ, ਮੇਜਰ ਸਿੰਘ, ਸੁਰਜੀਤ ਸਿੰਘ ਸ਼ੰਟੀ, ਫਕੀਰ ਸਿੰਘ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

ਇਹ ਵੀ ਪੜ੍ਹੋ: ਹੁਣ ਬੱਸ ਅੱਡੇ 'ਚ ਮਾਸਕ ਨਾ ਪਾਉਣ ਵਾਲਿਆਂ ਦੀ ਖੈਰ ਨਹੀਂ, ਰੋਡਵੇਜ਼ ਕਰ ਰਿਹੈ ਨਵੀਂ ਯੋਜਨਾ ਤਿਆਰ

ਇਸ ਮੌਕੇ ਰਾਗੀ ਜੱਥਿਆਂ ਵਿੱਚ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਤੋਂ ਹਾਜੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਮੋਨੀ, ਨਿਰਮਲ ਕੁਟੀਆ ਸੀਚੇਵਾਲ ਦੇ ਹਾਜ਼ੂਰੀ ਰਾਗੀ ਭਾਈ ਤੇਜਿੰਦਰ ਸਿੰਘ, ਸੰਤ ਅਵਤਾਰ ਸਿੰਘ ਯਾਦਗਾਰੀ ਮਹਾਂ ਵਿਦਿਆਲਾ ਦੇ ਦੋ ਜੱਥੇ ਅਨਮੋਲਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਅਤੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਦਾ ਜੱਥਾ ਸਿਮਰਨ ਕੌਰ ਨੇ ਅੰਮ੍ਰਿਤਮਈ ਕੀਰਤਨ ਸੁਣਾ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਪਿੰਡ ਉੱਚਾ ਤੋਂ ਲੰਗਰ ਸੇਵਾ ਵਾਲੀਆਂ ਬੀਬੀਆਂ ਦਾ ਜਥਾ, ਗਿੱਦੜਪਿੰਡੀ, ਪਿਪਲੀ ਮਿਆਣੀ, ਸੈਫਲਾਬਾਦ, ਬਲੇਰਖਾਨਪੁਰ, ਖੁਖਰੈਣ, ਆਹਲੀ ਕਲਾਂ, ਨਿਹਾਲੂਵਾਲ, ਚੱਕਚੇਲਾ, ਤਲਵੰਡੀ ਮਾਧੋ ਅਤੇ ਸੀਚੇਵਾਲ ਦੀਆਂ ਸੰਗਤਾਂ ਨੇ ਸਮਾਗਮ 'ਚ ਹਾਜ਼ਰੀ ਭਰੀ ਅਤੇ ਸੰਤ ਦਇਆ ਸਿੰਘ ਜੀ ਨੂੰ ਪਿਆਰ ਭਰੀ ਸ਼ਰਧਾਂਜਲੀ ਭੇਂਟ ਕੀਤੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਭਿਆਨਕ ਸਥਿਤੀ 'ਚ ਪਹੁੰਚਿਆ ਕੋਰੋਨਾ, 61 ਨਵੇਂ ਮਾਮਲਿਆਂ ਦੀ ਪੁਸ਼ਟੀ


shivani attri

Content Editor shivani attri