ਰੇਤ ਬਜਰੀ ਦੇ ਟਿੱਪਰ ਅਪਰੇਟਰਾਂ ਵਿਰੁੱਧ ਮਾਈਨਿੰਗ ਐਕਟ ਅਧੀਨ 16 ਪਰਚੇ ਦਰਜ

08/25/2020 6:05:20 PM

ਗੜ੍ਹਸ਼ੰਕਰ (ਸ਼ੋਰੀ): ਸਥਾਨਕ ਪੁਲਸ ਨੇ ਮਾਈਨਿੰਗ ਐਕਟ ਅਧੀਨ 16 ਵੱਖ-ਵੱਖ ਕੇਸ ਦਰਜ ਕਰਦੇ ਹੋਏ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ 15 ਟਿਪਰ ਆਪਣੇ ਕਬਜ਼ੇ ਹੇਠ ਲੈ ਲਏ ਹਨ। ਪੁਲਸ ਨੇ ਧਾਰਾ 279, 188, 21-1, ਮਾਈਨਿੰਗ ਐਕਟ 51-ਬੀ ਡਾਈਆਸਟਰ ਮੈਨਜਮੈਂਟ ਐਕਟ 2005, 3 ਐਪੀਡੈਮਿਕ ਡਾਇਸਿਸ ਐਕਟ 1897 ਅਧੀਨ ਕੇਸ ਦਰਜ ਕੀਤੇ ਹਨ।

PunjabKesari

ਗੜ੍ਹਸ਼ੰਕਰ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਸਾਈਡ ਤੋਂ ਆਏ ਰੇਤ ਬਜਰੀ ਦੇ ਭਰੇ ਟਿੱਪਰਾਂ ਵਿਰੁੱਧ ਪੁਲਸ ਨੇ ਮਾਈਨਿੰਗ ਐਕਟ ਅਧੀਨ ਕੇਸ ਦਰਜ ਕੀਤੇ ਹਨ।ਕੁੱਲ 16 ਪਰਚਿਆਂ 'ਚੋਂ ਇਕ ਟਿੱਪਰ ਅਪਰੇਟਰ ਮੌਕੇ ਤੋਂ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਜਦਕਿ ਬਾਕੀ ਦੇ ਪੰਦਰ ਟਿੱਪਰਾਂ ਦੇ ਚਾਲਕਾਂ ਅਤੇ ਦੋ ਮਾਲਕਾਂ ਸਣੇ ਕੁੱਲ ਸਤਾਰਾਂ ਵਿਅਕਤੀਆਂ ਦੀ ਪੁਲਸ ਨੇ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ 'ਚ ਪੇਸ਼ ਕੀਤਾ, ਜਿਨ੍ਹਾਂ ਵਿਰੁੱਧ ਪੁਲਸ ਨੇ ਕੇਸ ਦਰਜ ਕੀਤੇ ਹਨ ਉਨ੍ਹਾਂ 'ਚ ਸੋਹਣ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸੇਲਾਮਪੁਰਾ ਲੁਧਿਆਣਾ, ਸਰਬਜੀਤ ਸਿੰਘ ਪੁੱਤਰ ਪਾਲ ਸਿੰਘ ਲੁਧਿਆਣਾ, ਮੁਹੰਮਦ ਸਟਾਰ ਪੁੱਤਰ ਅਬਦੁੱਲ ਗੁਲਤਾਰ ਅਮਰਗੜ੍ਹ ਜ਼ਿਲ੍ਹਾ ਸੰਗਰੂਰ, ਕੀਮਤ ਅਲੀ ਵਾਸੀ ਸੰਦੌੜ, ਸਤਨਾਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕਾਲੀਆਨ ਸੰਗਰੂਰ, ਕੀਮਤ ਅਲੀ ਵਾਸੀ ਵਾਸੀ ਸੰਦੌੜ, ਗੁਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਮਾਛੀਵਾੜਾ, ਅਮਰਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਲੁਬਾਣਗੜ ਮਾਛੀਵਾੜਾ, ਜਸਪ੍ਰੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਮਲਸੀਆਂ , ਕੁਲਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਰਜੀਆਂ ਸਿੱਧਵਾਂ ਬੇਟ ਲੁਧਿਆਣਾ, ਬੂਟਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਰਜੀਆਂ, ਪਵਨ ਕੁਮਾਰ ਪੁੱਤਰ ਸੁਰਜੀਤ ਕੁਮਾਰ ਵਾਸੀ ਮਲਸੀਆਂ, ਬਲਕਾਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਹੈਬੋਵਾਲ ਕਮਿਸ਼ਨਰੇਟ ਲੁਧਿਆਣਾ, ਗੁਰਦਿਆਲ ਸਿੰਘ ਵਾਸੀ ਹੈਬੋਵਾਲ ਲੁਧਿਆਣਾ, ਸਰਵਣ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਹੀਰਾ ਸੁਧਾਰ ਲੁਧਿਆਣਾ, ਮਹਿੰਰ ਸਿੰਘ ਵਾਸੀ ਪ੍ਰੀਤਮ ਸਿੰਘ ਵਾਸੀ ਸਮਰਾਲਾ ਚੌਕ ਲੁਧਿਆਣਾ, ਅਵਤਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਖੁਸਰੂਪੁਰ ਕਪੂਰਥਲਾ, ਗੁਰਪ੍ਰੀਤ ਸਿੰਘ ਵਾਸੀ ਖਾਨਵਾੜਾ ਸਦਰ ਜਲੰਧਰ, ਜਗਜੀਸ਼ ਸਿੰਘ ਪੁੱਤਰ ਨਿਰਮਲ ਸਿੰਘ ਸੁਭਾਨਪੁਰ ਕਪੂਰਥਲਾ, ਕਿਰਨੈਲ ਸਿੰਘ ਪੁੱਤਰ ਨਰੰਜਨ ਸਿੰਘ ਰਿਹਾਣਾ ਜੱਟਾ ਕਪੂਰਥਲਾ, ਸੰਦੀਪ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਕੁਹਾੜਾ ਮਾਛੀਵਾੜਾ ਖੰਨਾ, ਦਵਿੰਦਰ ਸਿੰਘ ਚਰਨ ਸਿੰਘ ਵਾਸੀ ਲੁਬਾਣਗੜ ਮਾਛੀਵਾੜਾ ਖੰਨਾ, ਬੂਟਾ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਜਗਤਪੁਰਾ ਮੁਕੰਦਪੁਰ ਸ਼ਹੀਦ ਭਗਤ ਸਿੰਘ ਨਗਰ, ਅਵਤਾਰ ਸਿੰਘ ਉਮਰਪੁਰਾ ਨੂਰਮਹਿਲ ਜਲੰਧਰ, ਬਲਵਿੰਦਰ ਪੁੱਤਰ ਹਰਬੰਸ ਲਾਲ ਵਾਸੀ ਸ਼ੰਕਰ ਨੂਰਮਹਿਲ ਜਲੰਧਰ, ਬਲਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬਿਲਗਾ ਜਲੰਧਰ, ਰਾਜੇਸ਼ ਕੁਮਾਰ ਪੁੱਤਰ ਕੁਸ਼ਲ ਕੁਮਾਰ ਵਾਸੀ ਯਾਦਪੁਰ ਅਵਾਣਾਂ ਮੁਕੇਰੀਆਂ, ਰਾਕੇਸ਼ ਅਗਰਵਾਲ ਵਾਸੀ ਜਲੰਧਰ, ਪ੍ਰਿਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੈਦਪੁਰ ਜ਼ਿਲ੍ਹਾਂ ਕਪੂਰਥਲਾ ਸ਼ਾਦਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਵੱਖ-ਵੱਖ ਪਰਚਿਆਂ ਅਧੀਨ ਮਾਈਨਿੰਗ ਐਕਟ ਅਧੀਨ ਕੇਸ ਦਰਜ ਕੀਤੇ ਗਏ ਹਨ।


Shyna

Content Editor

Related News